ਬੁੱਧ  ਚਿੰਤਨ ..ਵੇ ਤਸਵੀਰਾਂ  ਬੋਲਦੀਆਂ !

ਬੁੱਧ ਸਿੰਘ ਨੀਲੋੰ

(ਸਮਾਜ ਵੀਕਲੀ)– ਮਨੁੱਖੀ ਵਿਕਾਸ ਦੇ ਇਤਿਹਾਸ ਨੂੰ ਦੋ ਧਿਰਾਂ ਲਿਖਦੀਆਂ ਹਨ । ਇੱਕ ਸੱਤਾਧਾਰੀ ਧਿਰ ਹੁੰਦੀ ਹੈ, ਜਿਸਦੇ ਕੋਲ ਦਰਬਾਰੀ ਕਵੀ ਤੇ ਇਤਿਹਾਸਕਾਰ ਹੁੰਦੇ ਹਨ। ਜਿਹੜੇ ਰਾਜ ਸੱਤਾ ਦਾ ਗੁਣ ਗਾਨ ਕਰਦੇ ਹਨ। ਹਰ ਝੂਠ ਤੇ ਜ਼ਬਰ ਜ਼ੁਲਮ ਨੂੰ ਸੱਚ ਤੇ ਸਹੀ ਸਿੱਧ ਕਰਦੇ ਹਨ। ਦੂਜੀ ਧਿਰ ਲੋਕਾਂ ਦੀ ਹੁੰਦੀ ਹੈ ਜੋ ਸਮੇਂ  ਦਾ ਸੱਚ ਲਿਖਦੇ ਹਨ। ਉਹ ਹਰ ਗੱਲ ਨੂੰ ਪੁਣਛਾਣ ਕੇ ਸਹੀ ਤੱਤ  ਤੇ ਤੱਥ ਪੇਸ਼  ਕਰਦੇ ਹਨ। ਲੋਕਾਂ ਵੱਲੋਂ ਲਿਖਿਆ ਸੱਚ ਸੱਤਾਧਾਰੀਆਂ ਦੇ ਹਜ਼ਮ ਨਹੀਂ ਹੁੰਦਾ। ਉਹ ਫੇਰ ਇਹ ਸੱਚ ਲਿਖਣ ਵਾਲਿਆਂ ਨੂੰ ਬੰਦੀ ਬਣਾ ਕੇ ਜੇਲ੍ਹ ਵਿੱਚ ਸੜਨ ਲਈ ਡੱਕ ਦੇਦੇ ਹਨ ।

    ਹਰ ਦੌਰ ਵਿੱਚ ਇਹੋ ਕੁੱਝ ਹੁੰਦਾ ਆਇਆ ਹੈ ਤੇ ਇਹ ਉਸ ਵੇਲੇ  ਤੱਕ  ਹੁੰਦਾ ਰਹੇਗਾ ਜਦੋਂ ਤੱਕ ਲੋਕ ਨਹੀਂ ਜਾਗਦੇ । ਲੋਕਾਂ  ਨੂੰ ਜਗਾਉਣਾ ਬਹੁਤ ਮੁਸ਼ਕਿਲ ਕਾਰਜ ਹੈ ਪਰ ਲੋਕਾਂ ਨੂੰ  ਜਗਾਉਣ ਵਾਲੇ ਇਹ ਕਾਰਜ ਕਰੀ ਜਾ ਰਹੇ ਹਨ । ਗੰਜਿਆਂ ਨੂੰ ਕੰਘੇ ਤੇ ਅੰਨ੍ਹਿਆਂ ਨੂੰ ਚਸ਼ਮੇ ਉਹ ਵੇਚੀ ਜਾਂਦੇ ਹਨ ।
    ਸੁਣਿਆ ਹੈ ਗੰਜੇ ਕੋਲ ਬਹੁਤ ਮਾਇਆ ਹੁੰਦੀ ਹੈ ਪਰ ਜੇ ਕਥਨ ਸੱਚ ਹੈ ਤਾਂ ਫੇਰ ਹਰ ਕਿਰਤੀ ਸਰਮਾਏਦਾਰ ਹੋਵੇਗਾ । ਪਰ ਉਹ ਹੁੰਦਾ ਨਹੀਂ ਪਰ ਉਸਦਾ ਸਿਰ ਗੰਜਾ ਜਰੂਰ ਹੁੰਦਾ ਹੈ ।ਪਰ ਇਹ ਕਥਨ  ਝੂਠਾ  ਹੈ ਕਿ ਗੰਜੇ ਕੋਲ ਮਾਇਆ ਬਹੁਤ ਹੁੰਦੀ ਹੈ ।
     ਅੰਨ੍ਹਿਆਂ ਨੂੰ ਚਸ਼ਮੇ ਦੇਣ ਵਾਲੀ ਗੱਲ ਵੀ ਗਲਤ ਹੈ । ਅੰਨ੍ਹੇ  ਵੀ ਦੋ ਕਿਸਮ ਦੇ ਹੁੰਦੇ ਹਨ । ਇੱਕ ਜਨਮ ਤੋਂ ਦੂਜੇ ਅਕਲ ਤੋਂ  ।  ਹੁਣ ਸਮਾਜ ਵਿੱਚ ਦੂਜੀ ਕਿਸਮ ਦੇ ਅੰਨ੍ਹਿਆਂ ਦੀ ਗਿਣਤੀ ਨਿਰੰਤਰ ਵੱਧ ਰਹੀ ਹੈ ।ਇਸੇ ਕਰਕੇ ਚਾਰੇ ਪਾਸੇ ਹਨੇਰ ਹੈ ।  ਇਸ ਵੱਧ ਰਹੇ ਹਨੇਰ ਨੂੰ ਖਤਮ ਚਾਨਣ ਨੇ ਕਰਨਾ ਹੁੰਦਾ  ਹੈ ।
      ਉਝ ਚਾਨਣ ਵੰਡਣ ਵਾਲੇ ਵੀ ਬਹੁਤ ਹੁੰਦੇ ਹਨ ਪਰ ਇਹਨਾਂ  ਬਹੁਤਿਆਂ ਦੇ ਵਿੱਚੋਂ ਕੁੱਝ ਕੁ ਹੀ ਪ੍ਰਤੀਵੱਧ ਹੁੰਦੇ ਹਨ ਤੇ ਬਾਕੀ ਤੋਰੀ ਫੁਲਕਾ ਤੇ ਪੇਟ ਨੂੰ  ਝੁਲਕਾ ਦੇਣ ਵਾਲੇ ਹੀ ਹੁੰਦੇ ਹਨ ।
       ਇਹਨਾਂ ਤੋਰੀ ਫੁਲਕਾ ਚਲਾਉਣ ਵਾਲਿਆਂ ਦੇ ਵਿੱਚ  ਹਰ ਵਰਗ ਤੇ ਹਰ ਸਮਾਜ ਦੇ ਪ੍ਰਤੀਨਿਧ ਹੁੰਦੇ ਹਨ । ਜਿਹਨਾਂ  ਦੇ ਮਨ ਹੋਰ ਤੇ ਮੁੱਖ ਹੋਰ ਹੁੰਦੇ  ਹਨ । ਉਝ ਹਰ ਕੋਈ ਟਟੀਹਰੀ ਵਾਂਗੂੰ  ਸਾਰਾ ਅਸਮਾਨ ਆਪਣੇ ਪੈਰਾਂ ਉਤੇ ਹੋਣ ਦੇ ਭਰਮ ਵਿੱਚ  ਜਿਉਦੇ ਰਹਿੰਦੇ ਹਨ । ਇਹ ਚਾਨਣ ਵੰਡਣ ਵਾਲੇ ਖੁਦ ਹਨੇਰੇ ਦਾ ਸੰਤਾਪ  ਹੰਡਾਉਦੇ ਹਨ ।
ਸਮਾਜ  ਨੂੰ ਚਿੱਟੀ, ਹਰੀ, ਲਾਲ, ਸੁਰਮੇਰੰਗੀ ਤੇ ਭਗਵੀਂ ਸਿਉਕ ਲੱਗੀ ਹੈ । ਇਨ੍ਹਾਂ ਦੇ ਆਪੋ ਆਪਣੇ ਮੱਠ ਤੇ ਇਕੱਠ ਹਨ । ਇਹ ਮੁਕਤੀ  ਦੇ ਗੁਰ ਦੱਸਣ ਦੇ ਬਹਾਨੇ ਖੁਦ ਬੇਮੁਕਤ ਹੁੰਦੇ ਹਨ ।  ਇਹ ਆਪਣੀ  ਭੀੜ ਨੂੰ  ਚੰਗੇ ਕਰਮ ਕਰਨ ਦਾ ਉਪਦੇਸ਼ ਦੇਦੇ ਹਨ ਖੁਦ ਹਰ ਤਰ੍ਹਾਂ ਦਾ ਕੁਕਰਮ ਕਰਦੇ ਹਨ । ਇਨ੍ਹਾਂ ਦੇ ਕੁਕਰਮਾਂ ਦਾ ਜਦ ਸਮਾਜ ਵਿੱਚ ਪਰਦਾ ਚੱਕਿਆ ਜਾਂਦਾ ਹੈ ਤਾਂ  ਭੀੜ ਆਖਦੀ ਇਹ ਪਿਤਾ ਜੀ ਦੇ ਇਹ ਚੋਜ ਹਨ ।
    ਸ਼ਰਧਾ ਵਿੱਚ ਫਸੀ ਭੀੜ ਦਿਨੋਂ ਦਿਨ ਵੱਧ ਰਹੀ ਹੈ । ਇਸ ਭੀੜ  ਵਿੱਚ  ਚਾਨਣ ਵੰਡਣ ਵਾਲੇ ਬਹੁਗਿਣਤੀ ਵਿੱਚ ਹੁੰਦੇ ਹਨ ।   ਜਿਹੜੇ ਪੁੰਨ ਦੇ ਨਾਲ ਫਲੀਆਂ ਛੱਕਦੇ ਹਨ । ਅੱਜਕੱਲ੍ਹ ਫਲੀਆਂ  ਛਕਣ ਵਾਲੇ ਜੇਲ੍ਹ ਯਾਤਰੀ ਬਣ ਰਹੇ ਹਨ ਤੇ ਸਵਰਗ  ਦੀ ਯਾਤਰਾ ਕਰਦੇ ਹਨ । ਨਰਕ ਤੇ ਸਵਰਗ ਦਾ ਭਰਮਜਾਲ ਵਿਛਾਉਣ ਵਾਲਿਆਂ ਵੱਲੋਂ ਹੁਣ ਸਭ ਨੂੰ ਇਕ ਰੱਸੇ ਬੰਨ੍ਹਣ ਦਾ ਕਾਰੋਬਾਰ ਸ਼ੁਰੂ ਕੀਤਾ  ਹੈ ।
  ਜਿਹੜੀ ਕੈਨੇਡਾ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ  ਆ ਰਹੀ ਹੈ । ਉਸਨੂੰ ਤੇ ਉਸਦੇ ਯਾਰ ਪ੍ਰਕਾਸ਼  ਸਿੰਘ ਬਾਦਲ ਨੂੰ  ਡੁੱਬ ਕੇ ਹੁਣ ਮਰ ਜਾਣਾ ਚਾਹੀਦਾ ਹੈ, ਜਿਹੜੇ ਪੰਜਾਬ ਦੇ ਵਿੱਚ ਇੱਕ ਕੌਮੀ ਤੇ ਕੌਮਾਂਤਰੀ ਪੱਧਰ ਹਸਪਤਾਲ ਵੀ ਨਾ ਬਣਾ ਸਕੇ । ਹੁਣ ਇਹ ਭਾਰ ਪੰਜਾਬ ਦੇ ਲੋਕਾਂ ਉਪਰ ਪਵੇਗਾ। ਪ੍ਰਕਾਸ਼ ਸਿੰਘ ਬਾਦਲ ਦਾ ਪਿਛਲੀ ਸਰਕਾਰ ਸਮੇਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸਵਾ ਤਿੰਨ ਕਰੋੜ ਦਾ ਬਿੱਲ ਪਾਸ ਕੀਤਾ ਸੀ । ਹੁਣ ਭਗਵੰਤ ਮਾਨ ਸਰਕਾਰ ਵੀ ਟਵੀਟ ਕਰਕੇ ਹੀ ਵਕਤ ਲੰਘਾ ਰਹੀ ਹੈ ?
ਬੁੱਧ  ਸਿੰਘ  ਨੀਲੋੰ
94643 70823

ਸਮਾਜਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਮਿੰਨੀ ਕਹਾਣੀ/ ਸਿਆਣਾ ਬੇਟਾ
Next articleਤਾਨਾਸ਼ਾਹੀ ਹਨੇਰੀਆਂ