(ਸਮਾਜ ਵੀਕਲੀ) ਅੱਜ ਜਲੰਧਰ ਦੇ ਮਕਸੂਦਾਂ ਜਿੰਦਾ ਰੋਡ ਸਥਿਤ ਅੰਬੇਦਕਰ ਬੁੱਧ ਬਿਹਾਰ ਵਿਖੇ ਬੁੱਧ ਪੂਰਨਿਮਾ ਦੇ ਪਵੱਤਰ ਮੌਕੇ ਇਕ ਵਿਸ਼ਾਲ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ। ਇਹ ਸਮਾਗਮ ਸਮੂਹ ਬੌਧ ਭਾਈਚਾਰੇ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਚਿੰਤਨ ਤੇ ਬੁੱਧ ਧਰਮ ਦੀ ਰੋਸ਼ਨੀ ਹੇਠ ਮਨਾਇਆ ਗਿਆ। ਸਮਾਗਮ ਵਿੱਚ ਸੈਕੜੇ ਸੰਗਤਾਂ ਨੇ ਸ਼ਰਧਾ ਤੇ ਆਸਥਾ ਨਾਲ ਭਾਗ ਲਿਆ। ਧੰਮਾਚਾਰੀ ਅਚੱਲ ਕੀਰਤੀ ਜੀ (ਬਲਦੇਵ ਜੱਸਲ) ਨੇ ਆਪਣੇ ਪ੍ਰਵਚਨਾਂ ਰਾਹੀਂ ਬਾਬਾ ਸਾਹਿਬ ਦੀ ਸੋਚ ਤੇ ਬੁੱਧ ਧਰਮ ਦੇ ਆਦਰਸ਼ਾਂ ਨੂੰ ਰੋਸ਼ਨ ਕੀਤਾ ਅਤੇ ਅੱਜ ਦੀ ਸਮੇਂ ਸੰਸਾਰ ਨੂੰ ਯੁੱਧ ਦੀ ਵਿਚਾਰਧਾਰਾ ਨੂੰ ਤਿਆਗਕੇ ਬੁੱਧ ਦੀ ਵਿਚਾਰਧਾਰਾ ਨੂੰ ਅਪਣਾਉਣ ਦੀ ਜਰੂਰਤ ਤੇ ਬੱਲ ਦਿੱਤਾ। ਸਮਾਗਮ ਦੀ ਸ਼ੁਰੂਆਤ ਧਾਰਮਿਕ ਨਾਰਿਆਂ “ਜੈ ਭੀਮ ਨਮੋ ਬੁਧਾਏ” “ਭੀਮ ਰਾਜ ਆਵੇਗਾ” ਸਮਾਨਤਾ ਸੁਤੰਤਰਤਾ ਭਾਈਚਾਰਾ ਲਿਆਵੇਗਾ, ਅਤੇ “ਸਿੱਖਿਅਤ ਬਣੋ , ਸੰਘਰਸ਼ ਕਰੋ ਅਤੇ ਏਕਤਾ ਬਣਾਈ ਰੱਖੋ ” ਨਾਲ ਹੋਈ, ਜਿਸ ਨਾਲ ਪੂਰੇ ਪੰਡਾਲ ਦਾ ਮਾਹੌਲ ਗੂੰਜ ਉਠਿਆ।ਇਸ ਪਵਿੱਤਰ ਤਿਉਹਾਰ ਦੇ ਦਿਨ ਬੁੱਧ ਵਿਹਾਰ ਨੂੰ ਦੀਪ ਮਾਲਾ ਅਤੇ ਸੁਚੱਜੇ ਢੰਗ ਨਾਲ ਸਜਾਇਆ ਗਿਆ ਸੀ। ਮਸ਼ਹੂਰ ਸਮਾਜ ਸੇਵੀ ਅਤੇ ਡਾ ਅੰਬੇਦਕਰ ਵੈਲਫੇਅਰ ਸੋਸਾਇਟੀ ਦੇ ਜਨਰਲ ਸਕੱਤਰ ਦੇਵਰਾਜ ਮਾਹੀ ਜੀ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਬਾਬਾ ਸਾਹਿਬ ਨੇ ਸਾਨੂੰ ਨਾ ਸਿਰਫ਼ ਸਿੱਖਿਆ ਦਾ ਹੱਕ ਦਿੱਤਾ, ਸਗੋਂ ਅਸਮਾਨਤਾ ਦੇ ਖਿਲਾਫ਼ ਲੜਨ ਦੀ ਸ਼ਕਤੀ ਦਿੰਦੇ ਹੋਏ ਆਪਣੇ ਵੱਡੇ ਵਡੇਰਿਆਂ ਦੇ ਧਰਮ ਅਰਥਾਤ ਬੁੱਧ ਧੰਮ ਵਿੱਚ ਆਕੇ ਘਰ ਵਾਪਸੀ ਕਰਨ ਦਾ ਸੰਦੇਸ਼ ਵੀ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਜਦ ਤੱਕ ਡਾ. ਅੰਬੇਡਕਰ ਦੇ ਦੱਸੇ ਰਸਤੇ ‘ਤੇ ਨਹੀਂ ਤੁਰਦੇ, ਤਦ ਤੱਕ ਸਮਾਜਕ ਬਦਲਾਅ ਨਹੀਂ ਆ ਸਕਦਾ। ਇਸ ਮੌਕੇ ਤੇ ਸਥਾਨਕ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਨ੍ਹਾਂ ਰਾਹੀਂ ਦਰਸ਼ਕਾਂ ਨੂੰ ਡਾ. ਅੰਬੇਡਕਰ ਦੇ ਵਿਚਾਰਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ। ਬੁੱਧ ਵਿਹਾਰ ਦੀ ਕਮੇਟੀ ਦੇ ਪ੍ਰਧਾਨ ਨਰੇਸ਼ ਲਾਲ ਜੀ ਰਿਟਾਇਰਡ ਸੀਨੀਅਰ ਮੈਨੇਜਰ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਬੁੱਧ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਦੀ ਲੋੜ ਤੇ ਰੌਸ਼ਨੀ ਪਾਈ , ਡਾ ਸਤਪਾਲ ਜੀ ਨੇ ਵੀ ਆਏ ਹੋਏ ਧੰਮ ਬੰਧੂਆਂ ਨੂੰ ਤਥਾਗਤ ਬੁੱਧ,ਬਾਬਾ ਸਾਹਿਬ, ਰਾਸ਼ਟਰਪਿਤਾ ਜੋਤਿਬਾ ਰਾਓ ਫੂਲੇ ਅਤੇ ਬਹੁਜਨ ਮੂਲਨਿਵਾਸੀ ਸਮਾਜ ਦੇ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਨੂੰ ਅਪਣਾਉਣ ਅਤੇ ਇਸਦੇ ਪ੍ਰਚਾਰ ਪ੍ਰਸਾਰ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ। ਅੰਬੇਦਕਰ ਬੁੱਧ ਵਿਹਾਰ ਦੀ ਕਮੇਟੀ ਅਤੇ ਇੰਟਰਨੈਸ਼ਨਲ ਬੁੱਧਿਸਟ ਮਿਸ਼ਨ ਟਰੱਸਟ ਦੇ ਮੈਂਬਰਾਂ ਨੇ ਵੀ ਆਪਣਾ ਵਡਮੁੱਲਾ ਯੋਗਦਾਨ ਪਾਉਂਦੇ ਹੋਏ ਤ੍ਰਿਪਾਵਣੀ ਬੁੱਧ ਪੂਰਣਿਮਾ ਦੇ ਸਮਾਗਮ ਨੂੰ ਸਫਤਾਪੂਰਵਕ ਨੇਪਰੇ ਚੜ੍ਹਾਇਆ। ਸਤਕਾਰ ਯੋਗ ਆਤਮਾ ਰਾਮ ਜੀ , ਬਹਾਦਰ ਰਾਮ ਜੀ,ਦੇਸ ਰਾਜ ਜੱਸਲ, ਬਲਵਿੰਦਰ ਭੱਟੀ ਜੀ , ਪਲਵਿੰਦਰ ਜੀ,ਪ੍ਰੇਮ ਪਾਲ ਰੇਰੂ,ਕਮਲ ਜੱਸਲ,ਪ੍ਰਿੰਸ ਭੱਟੀ, ਰਵੀ ਵਿਰਦੀ,ਕਮਲ ਚੁੰਬਰ,ਮਨਜੋਤ ਮਾਹੀ, ਮਲਿੰਦ ਜੱਸਲ ਅਤੇ ਪ੍ਰਿੰਸੀਪਲ ਪਰਮਜੀਤ ਜੱਸਲ ਆਦਿ ਬਹੁਤ ਸਾਰੇ ਕਮੇਟੀ ਮੈਂਬਰਾਂ ਮਹਿਮਾਨਾਂ ਧੰਮ ਬੰਧੂਆਂ ਅਤੇ ਸਾਥੀਆਂ ਨੇ ਵੀ ਪਰਿਵਾਰ ਸਮੇਤ ਇਸ ਸਮਾਗਮ ਵਿੱਚ ਸ਼ਿਰਕਤ ਕਰਕੇ ਸਮਾਰੋਹ ਦੀ ਸ਼ੋਭਾ ਨੂੰ ਵਧਾਇਆ। ਬੁੱਧ ਵਿਹਾਰ ਦੇ ਲੇਡੀਜ਼ ਗਰੁੱਪ ਨੇ ਵੀ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਭਗਵਾਨ ਬੁੱਧ ਅਤੇ ਬਾਬਾ ਸਾਹਿਬ ਪ੍ਰਤੀ ਸ਼ਰਧਾ ਅਤੇ ਸਤਕਾਰ ਦਾ ਇਜਹਾਰ ਕੀਤਾ ਹੋਰ ਵਕਤਾਵਾਂ ਨੇ ਵੀ ਸਮਾਜਕ ਜਾਗਰੂਕਤਾ ਅਤੇ ਬੁੱਧ ਧੰਮ ਦੀਆਂ ਸਿੱਖਿਆਵਾਂ ਸੰਬੰਧੀ ਵਿਚਾਰ ਸਾਂਝੇ ਕੀਤੇ। ਸਮਾਗਮ ਦੌਰਾਨ ਭੀਮ ਰਾਜ ਦੀ ਸਥਾਪਨਾ ਅਤੇ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਸੰਕਲਪ ਲਿਆ ਗਿਆ। ਆਖ਼ਰ ‘ਚ ਸਭ ਲਈ ਖੀਰ ਦੇ ਲੰਗਰ ਦੀ ਵਿਵਸਥਾ ਕੀਤੀ ਗਈ, ਜਿਸ ਵਿੱਚ ਹਰ ਵਰਗ ਦੇ ਲੋਕਾਂ ਨੇ ਮਿਲ ਬੈਠ ਕੇ ਭੋਜਨ ਸਵੀਕਾਰਿਆ। ਇਹ ਸਮਾਗਮ ਸਿਰਫ਼ ਧਾਰਮਿਕ ਨਹੀਂ, ਸਗੋਂ ਇਕ ਸੋਸ਼ਲ ਜਸਟਿਸ ਦੀ ਚੇਤਨਾ ਵਾਲੀ ਲਹਿਰ ਵੀ ਹੋ ਨਿਬੜਿਆ। ਬੁੱਧ ਪੂਰਣਿਮਾ ਦੇ ਇਸ ਪਵਿੱਤਰ ਮੌਕੇ ਤੇ ਪੰਜਾਬ ਸਰਕਾਰ ਤੋਂ ਗਜਟਿਡ ਛੁੱਟੀ ਦੀ ਵੀ ਭਾਰੀ ਜੋਸ਼ ਨਾਲ ਮੰਗ ਕੀਤੀ ਗਈ। ਇਸਦੇ ਨਾਲ ਨਾਲ ਬੁੱਧ ਗਯਾ ਮਹਾਵਿਹਾਰ ਦਾ ਪ੍ਰਬੰਧ ਵੀ ਬੋਧੀਆਂ ਨੂੰ ਦੇਣ ਅਤੇ ਬੀ ਟੀ ਐਮ ਸੀ ਐਕਟ ਨੂੰ ਨਿਰਸਤ ਕਰਨ ਦੀ ਵੀ ਪੁਰਜ਼ੋਰ ਮੰਗ ਕੀਤੀ ਗਈ।ਯਾਦ ਰਹੇ ਬੋਧ ਗਯਾ ਮਹਾਵਿਹਾਰ ਨੂੰ ਮੁਕਤ ਕਰਾਉਣ ਲਈ ਬੜਾ ਭਾਰੀ ਅੰਦੋਲਨ ਪੂਰੇ ਦੇਸ਼ ਵਿੱਚ ਚੱਲ ਰਿਹਾ ਹੈ ਜਿਸਦੇ ਲਈ ਪੰਜਾਬ ਤੋਂ ਵੀ ਹਰ ਤਰਾਂ ਨਾਲ ਸਹਿਯੋਗ ਦੇਣ ਦਾ ਐਲਾਨ ਵੀ ਕੀਤਾ ਗਿਆ।ਆਖਿਰ ਵਿੱਚ ਧੰਮ ਮਿੱਤਰ ਸੁਰਿੰਦਰ ਜੀ ਨੇ ਆਏ ਹੋਏ ਸਾਰੇ ਧੰਮ ਬੰਧੂਆਂ ਦਾ ਧੰਨਵਾਦ ਕੀਤਾ ਅਤੇ ਧੰਮ ਪਾਲਣ ਗਾਥਾ ਨਾਲ ਸਮਾਗਮ ਦੀ ਸਮਾਪਤੀ ਹੋਈ।
ਬੁੱਧ ਪੂਰਨਿਮਾ ਮੌਕੇ ਅੰਬੇਦਕਰ ਬੁੱਧ ਬਿਹਾਰ, ਮਕਸੂਦਾਂ ‘ਚ ਸਮੂਹ ਬੌਧ ਭਾਈਚਾਰੇ ਵੱਲੋਂ ਵਿਸ਼ਾਲ ਧਾਰਮਿਕ ਸਮਾਗਮ ਆਯੋਜਿਤ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



