(ਸਮਾਜ ਵੀਕਲੀ)
ਬੇਵਸੀ
ਮੈਂ ਉਸਨੂੰ ਨਫ਼ਰਤ ਕਰਦੀ ਰਹੀ
ਕੀ ਪਤਾ ਸੀ
ਮੈਨੂੰ ਉਹਦੇ ਨਾਲ
ਲਾਵਾਂ ਲੈਣੀਆਂ ਪੈਣਗੀਆਂ
ਜਿਸਨੂੰ ਮੈਂ
ਤੱਕਣਾ ਵੀ ਪਸੰਦ ਨਹੀਂ ਕਰਦੀ ਸੀ
ਉਸ ਨਾਲ ਸੌਣਾ ਪਵੇਗਾ
ਕੇਹੀ ਵਿਡੰਬਨਾ ਐ!
ਹੁਣ ਸਾਰੀ ਉਮਰ
ਗਿੱਲੇ ਗੋਹੇ ਵਾਂਗ ਧੁੱਖਦੀ ਰਹੂ
ਉਸ ਦੀ ਯਾਦ ਵਿੱਚ
ਹੰਝੂਆਂ ਦਾ ਮੀਂਹ ਵਰਸਾਉਂਦੀ ਰਹੂ
ਜਦ ਕਦੇ ਉਹਨਾਂ ਥਾਵਾਂ ਦੀ
ਲੰਘਿਆ ਕਰੂ
ਪਲ ਪਲ ਮਰਿਆ ਕਰੂ
ਊਂਈ ਮੀਚੀਆਂ ਹੱਸਿਆ ਕਰੂੰ
ਪਿੰਜਰੇ ਵਿਚੋਂ ਉਡਾਰੀ ਮਾਰਨ ਲਈ
ਜਦੋਂ ਵੀ ਕਰੂਗੀ ਕੋਸ਼ਿਸ਼
ਰਿਸ਼ਤੇ ਦੀਵਾਰਾਂ ਬਣ ਖਲੋਣਗੇ।
ਮੇਰੇ ਅਰਮਾਨ ਦੀਵਾਰਾਂ ਨਾਲ
ਟਕਰਾਅ ਕੇ ਦਮ ਤੋੜਣਗੇ
ਮੈਂ ਆਪਣੀ ਲਾਸ਼
ਆਪਣੇ ਮੋਢਿਆਂ ਉੱਤੇ ਚੁੱਕ
ਸ਼ਮਸ਼ਾਨ ਘਾਟ ਜਾਵਾਂਗੀ।
ਉੱਚੀ ਉੱਚੀ ਆਖਾਂ ਗੀ
ਮੈਂ ਕਾਤਲ ਆਂ ਆਪਣੇ
ਅਰਮਾਨਾਂ ਦੀ
ਮੈਨੂੰ ਲਾਂਬੂ ਲਾਉਣ ਤੋਂ ਬਾਅਦ
ਆਪੋ ਆਪਣੀ ਲਾਸ਼ ਮੋਢਿਆਂ ਉੱਤੇ ਚੁੱਕ
ਫੇਰ ਤੁਰ ਜਾਇਓ ਕਿਸੇ ਹੋਰ ਲਾਸ਼ ਨੂੰ ਲੈਣ!
ਬੁੱਧ ਸਿੰਘ ਨੀਲੋਂ
9464370823