ਬਸਪਾ ਦੇ ਨੌਜਵਾਨ ਜੋ ਸਰਕਾਰ ਦੇ ਮਾੜੇ ਪ੍ਰਬੰਧਾਂ ਦੀ ਭੇਂਟ ਚੜਿਆ –ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ

ਜਲੰਧਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਸਪਾ ਦੇ ਨੌਜਵਾਨ ਜੋ ਸਰਕਾਰ ਦੇ ਮਾੜੇ ਪ੍ਰਬੰਧਾਂ ਦੀ ਭੇਂਟ ਚੜ ਗਏ ਸੀ ਅੱਜ ਉਹਨਾਂ ਦੇ ਬਰਸੀ ਪਿੰਡ ਰੰਧਾਵਾ ਮਸੰਦਾ ਦੇ ਵਿੱਚ ਮਨਾਈ ਗਈ ਇਸ ਮੌਕੇ ਤੇ ਜਿੱਥੇ ਰਮਨ ਕੁਮਾਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਉੱਥੇ ਸੰਕਲਪ ਵੀ ਲਿਆ ਗਿਆ ਕਿ ਜਿਸ ਸੋਚ ਨਾਲ ਰਮਨ ਆਪਣੀ ਜਿੰਦਗੀ ਚ ਜੁੜਿਆ ਰਿਹਾ ਉਸ ਸੋਚ ਨਾਲ ਸੰਗਤਾਂ ਨੂੰ ਵੱਡੇ ਪੱਧਰ ਤੇ ਜੁੜ ਕੇ ਪੰਜਾਬ ਸੰਭਾਲੋ ਮਹਿਮ ਦਾ ਹਿੱਸਾ ਬਣਨ ਦਾ ਸੱਦਾ ਵੀ ਦਿੱਤਾ ਗਿਆ ਇਸ ਮੌਕੇ ਤੇ ਸੰਤ ਨਿਰਮਲ ਦਾਸ ਜੀ ਅਤੇ ਬੀਬੀ ਸੰਤੋਸ਼ ਕੁਮਾਰੀ ਜੀ,ਐਡਵੋਕੇਟ ਬਲਵਿੰਦਰ ਕੁਮਾਰ ਜੀ ਜਗਦੀਸ਼ ਸ਼ੇਰਪੁਰੀ ਜੀ ਯਾਦਵ ਜੀ ਅਤੇ ਹੋਰ ਪਾਰਟੀ ਦੇ ਆਗੂ ਹਾਜ਼ਰ ਸਨ ਇਸ ਮੌਕੇ ਲੜਕੀ ਪ੍ਰਿਆ ਜੋ ਇੰਗਲੈਂਡ ਦੇ ਵਿੱਚ ਵੱਡੇ ਖਤਰਿਆਂ ਨਾਲ ਖੇਡ ਕੇ ਪਰਬਤਾਂ ਦੀ ਵੱਡੀ ਚੋਟੀ ਨੂੰ ਸਰ ਕਰਕੇ ਆਏ ਉਹਨਾਂ ਦਾ ਗੋਲਡ ਮੈਡਲ ਨਾਲ ਸਨਮਾਨ ਵੀ ਸੰਗਤਾਂ ਵੱਲੋਂ ਕੀਤਾ ਗਿਆ ਇਸ ਮੌਕੇ ਅਵਤਾਰ ਸਿੰਘ ਕਰੀਮਪੁਰੀ, ਐਡਵੋਕੇਟ ਬਲਵਿੰਦਰ ਕੁਮਾਰ ਜਨਰਲ ਸਕੱਤਰ ਬਸਪਾ ਪੰਜਾਬ,ਵਿਜੈ ਯਾਦਵ ਆਦਿ ਨੇ ਰਮਨ ਕੁਮਾਰ ਮਾਹੀ ਜੀ ਦੀ ਮੌਤ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਰਕੇ ਹੋਈ ਹੈ ਜਿਸ ਨੂੰ ਸਮਾਜ ਕਦੇ ਮੁਆਫ਼ ਨਹੀਂ ਕਰੇਗਾ ਇਸ ਲਈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਦੀ ਸਜ਼ਾ ਆਮ ਆਦਮੀ ਪਾਰਟੀ ਨੂੰ ਹਰਾਕੇ ਦਿੱਤੀ ਜਾਵੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਜਸ਼ਨਦੀਪ ਸਿੰਘ ਦੁੱਗਾਂ ਨੇ ਆਈ.ਆਈ.ਟੀ ਜੈਮ 2025 ਫਿਜਿਕਸ ਵਿੱਚੋਂ 13ਵਾਂ ਰੈਂਕ ਲੈ ਕੇ ਸੰਗਰੂਰ ਦਾ ਮਾਣ ਵਧਾਇਆ : ਚਮਕੌਰ‌ ਵੀਰ/ਡਾ ਮੱਖਣ ਸਿੰਘ
Next articleਬੋਧੀ ਭਾਈਚਾਰੇ ਦੇ ਵਫਦ ਵੱਲੋਂ ਡਾ. ਸੁਖਵਿੰਦਰ ਸੁੱਖੀ ਵਿਧਾਇਕ ਬੰਗਾ ਰਾਹੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਮੈਮੋਰੰਡਮ ਦਿੱਤਾ