ਬਸਪਾ ਦੇ ਕੈਂਡੀਡੇਟ

ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ

(ਸਮਾਜ ਵੀਕਲੀ)

ਤਨੋ ਮਨੋ ਧਨੋ ਖੜ੍ਹ ਹੱਕ ਲੈ ਲਵੋ
ਸੰਸਦ ਸਭਾ ਦੀ ਪੂਰੀ ਸੱਥ ਲੈ ਲਵੋ
ਸਾਥੀਓ ਨਾ ਸਮਾਂ ਹੱਥਾਂ ਚੋਂ ਗਵਾ ਦਿਓ
ਕੱਲੀ ਕੱਲੀ ਮੋਹਰ ਹਾਥੀ ਉੱਤੇ ਲਾ ਦਿਓ
ਬਸਪਾ ਦੇ ਕੈਂਡੀਡੇਟਾਂ ਨੂੰ ਜਿਤਾ ਦਿਓ

ਵੇਲਾ ਅਹਿਸਾਨਾਂ ਦਾ ਚੁਕਾਓ ਡੱਟ ਕੇ
ਜਾਲਮਾਂ ਦੀ ਰੱਖ ਦਿਓ ਜੜ੍ਹ ਪੱਟ ਕੇ
ਭਾਜੀ ਮੋੜ ਇੱਕੀਆਂ ਦੀ ਕੱਤੀ ਪਾ ਦਿਓ
ਕੱਲੀ ਕੱਲੀ ਮੋਹਰ……..

ਹਾਥੀ ਮਾਰੂ ਬੜਕਾਂ ਦਿੱਲੀ ‘ਚ ਖੜ੍ਹਕੇ
ਦੱਸ ਦਿਓ ਸਮੇਂ ਨਾਲ ਕੋਕੇ ਜੜ ਕੇ
ਵੈਰੀਆਂ ਨੂੰ ਮੂੰਹ ਸ਼ੀਸ਼ੇ ‘ਚ ਦਿਖਾ ਦਿਓ
ਕੱਲੀ ਕੱਲੀ ਮੋਹਰ…….

ਪਾਵੋ ਨਾ ਪਿਆਲੇ ਵਿੱਚ ਵੋਟ ਸੱਜਣੋਂ
ਵੋਟ ਨੂੰ ਖਰੀਦੇ ਨਾ ਕੋਈ ਨੋਟ ਸੱਜਣੋਂ
ਡੰਡੇ ਝੰਡੇ ਵਾਲੀ ਤਾਕਤ ਜਗਾ ਲਿਓ
ਕੱਲੀ ਕੱਲੀ ਮੋਹਰ…….

ਰਹਿਬਰਾਂ ਦੇ ਸੁਪਨੇ ਸਾਕਾਰ ਕਰ ਲਓ
ਇਕੱਠੇ ਹੋ ਕੇ ਮੰਜ਼ਿਲਾਂ ਨੂੰ ਕਰ ਸਰ ਲਓ
ਕਾਬਜ ਧਿਰਾਂ ਦੇ ਤਖ਼ਤ ਹਿਲਾ ਦਿਓ
ਕੱਲੀ ਕੱਲੀ ਮੋਹਰ…….

ਲੰਘ ਗਿਆ ਵੇਲਾ ਮੁੜ ਹੱਥ ਆਉਣਾ ਨਹੀਂ
ਗੈਰਾਂ ਨੇ ਤਾਂ ਤਾਜ ਸਿਰ ਤੇ ਟਿਕਾਉਣਾ ਨਹੀਂ
‘ਚੁੰਬਰਾ’ ਜੇ ਗੱਲ ਬਣਦੀ ਬਣਾ ਲਿਓ
ਕੱਲੀ ਕੱਲੀ ਮੋਹਰ…….

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleजालंधर वेस्ट में बसपा उम्मीदवार एडवोकेट बलविंदर कुमार के पक्ष में रोड शो
Next articleਰਾਜ ਭਾਗ ਤੇ ਕਾਬਜ਼ ਹੋਵੋ