ਬਹਿਰਾਮ (ਸਮਾਜ ਵੀਕਲੀ) (ਨਵਾਂਸ਼ਹਿਰ) (ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਵਿੱਢੀ ਗਈ ‘ਪੰਜਾਬ ਸੰਭਾਲੋ ਮੁਹਿੰਮ’ ਅਤੇ ‘ਸੱਤਾ ਪ੍ਰਾਪਤ ਕਰੋ ਰੈਲੀ ‘ 15 ਮਾਰਚ ਨੂੰ ਸਵੇਰੇ 11 ਵਜੇ ਦਾਣਾ ਮੰਡੀ ਬਹਿਰਾਮ ਵਿਖੇ ਇੱਕ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਇਸ ਇਤਿਹਾਸਕ ਇਕੱਠ ਦੀਆਂ ਤਿਆਰੀਆਂ ਦੀ ਵਿਉਂਤਬੰਦੀ ਕਰਨ ਲਈ ਬਸਪਾ ਪੰਜਾਬ ਦੇ ਪ੍ਰਧਾਨ ਅਤੇ ਕੇਂਦਰੀ ਇੰਚਾਰਜ ਚੰਡੀਗੜ੍ਹ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਵੱਲੋਂ ਅਹਿਮ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਜੋਨ ਇੰਚਾਰਜ ਤੇ ਵਿਧਾਇਕ ਡਾਕਟਰ ਨਛੱਤਰ ਪਾਲ ਅਤੇ ਸਟੇਟ ਜਨਰਲ ਸੈਕਟਰੀ ਪਰਵੀਨ ਬੰਗਾ ਨੇ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਤੇ ਰੈਲੀ ਦੀ ਕਾਮਯਾਬੀ ਲਈ ਰਣਨੀਤੀ ਤਿਆਰ ਕੀਤੀ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ। ਰੈਲੀ ਦੀਆਂ ਪ੍ਰਮੁੱਖ ਤਿਆਰੀਆਂ: ਨੀਲੇ ਰੰਗ ਵਿੱਚ ਸਜੇਗੀ ਮੰਡੀ: ਦਾਣਾ ਮੰਡੀ ਬਹਿਰਾਮ ਨੂੰ ਨੀਲੇ ਝੰਡਿਆਂ ਅਤੇ ਨੀਲੇ ਪੰਡਾਲ ਨਾਲ ਇੱਕ ਦੁਲਹਨ ਦੀ ਤਰ੍ਹਾਂ ਸ਼ਿੰਗਾਰਿਆ ਜਾ ਰਿਹਾ ਹੈ। ਪ੍ਰਚਾਰ ਤੇ ਪ੍ਰਸਾਰ: ਰੈਲੀ ਦੇ ਪੋਸਟਰ ਛਪ ਕੇ ਵੰਡੇ ਜਾ ਚੁੱਕੇ ਹਨ ਅਤੇ ਫਲੈਕਸਾਂ ਲਗਾਉਣ ਦਾ ਕੰਮ ਜ਼ੋਰਾਂ ‘ਤੇ ਹੈ। ਪਿੰਡਾਂ ਵਿੱਚ ਦੀਵਾਰਾਂ ਤੇ ਵਾਲ ਰਾਈਟਿੰਗ ਰਾਹੀਂ ਪ੍ਰਚਾਰ ਸ਼ੁਰੂ ਹੋ ਚੁੱਕਾ ਹੈ। ਜਨਸੰਪਰਕ ਮੁਹਿੰਮ: ਰੈਲੀ ਦੀ ਸਫਲਤਾ ਲਈ ਪਿੰਡ-ਪਿੰਡ ਅਤੇ ਵਿਧਾਨ ਸਭਾ ਵਾਰ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤਾਂ ਜੋ ਭਾਰੀ ਇਕੱਠ ਯਕੀਨੀ ਬਣਾਇਆ ਜਾ ਸਕੇ। ਡਾਕਟਰ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਇਹ ਰੈਲੀ ਪੰਜਾਬ ਦੀ ਸਿਆਸਤ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗੀ। ਉਨ੍ਹਾਂ ਸਮੂਹ ਪੰਜਾਬੀਆਂ ਨੂੰ 15 ਮਾਰਚ, ਸਵੇਰੇ 11 ਵਜੇ ਵੱਡੀ ਗਿਣਤੀ ਵਿੱਚ ਦਾਣਾ ਮੰਡੀ ਬਹਿਰਾਮ ਪਹੁੰਚਣ ਦਾ ਸੱਦਾ ਦਿੱਤਾ। ਇਸ ਮੋਕੇ ਤੇ ਕੁਲਦੀਪ ਬਹਿਰਾਮ ਦਰਸ਼ਨ ਸਿੰਘ ਬਹਿਰਾਮ ਅਮਰਜੀਤ ਤੋ ਇਲਾਵਾ ਵਰਕਰ ਹਾਜਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



