ਚੱਬੇਵਾਲ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਮਿਤੀ 14.08.2025 ਨੂੰ ਬਹੁਜਨ ਸਮਾਜ ਪਾਰਟੀ ਹਲਕਾ ਚੱਬੇਵਾਲ ਵਿਖ਼ੇ ਮੀਟਿੰਗ ਕੀਤੀ ਗਈ, ਇਸ ਮੀਟਿੰਗ ਵਿਚ ਸਤਿਕਾਰ ਯੋਗ ਐਡਵੋਕੇਟ ਪਲਵਿੰਦਰ ਮਾਨਾ ਜਿਲ੍ਹਾ ਇੰਚਾਰਜ ਅਤੇ ਇੰਚਾਰਜ ਹਲਕਾ ਚੱਬੇਵਾਲ ਜੀ ਵਿਸ਼ੇਸ਼ ਤੋਰ ਤੇ ਪੁਹੰਚੇ । ਇਸ ਮੀਟਿੰਗ ਵਿੱਚ ” ਪੰਜਾਬ ਸੰਭਾਲੋ ਮੁਹਿੰਮ ” ਤਹਿਤ ਜੋ ਰੈਲੀ ਹਲਕਾ ਚੱਬੇਵਾਲ ਵਿਖੇ ਮਿਤੀ 23 ਅਗਸਤ ਨੂੰ ਰੱਖੀ ਗਈ ਹੈ ਉਸ ਦੇ ਸੰਬੰਧ ਵਿੱਚ ਵਿਚਾਰ ਚਰਚਾ ਹੋਈ ਅਤੇ ਆਗੂ ਸਹਿਬਾਨਾ ਨੂੰ ਅਤੇ ਵਰਕਰ ਸਹਿਬਾਨਾਂ ਨੂੰ ਲਾਮਬੰਦ ਕੀਤਾ ਤੇ ਆਗੂਆਂ ਨੂੰ ਕਿਹਾ ਕੀ ਪਿੰਡਾਂ ਵਿੱਚੋ ਬੱਡੀਆਂ ਗੱਡੀਆਂ ਦਾ ਪਰਵੰਦ ਕਰਕੇ ਸਮੂਹ ਪੰਜਾਬੀਆਂ ਨੂੰ ਰੈਲ਼ੀ ਵਿਚ ਪੁਹੰਚਾਉਣ ਦੀ ਅਪੀਲ ਕੀਤੀ । ਇਹ ਰੈਲ਼ੀ ਹਲਕਾ ਚੱਬੇਵਾਲ ਦੇ ਪਿੰਡਾਂ ਵਿਚ ਸਰਕਾਰ ਦਵਾਰਾ ਦਲਿਤਾਂ ਅਤੇ ਪੱਛੜਿਆ ਤੇ ਹੋ ਰਹੇ ਜਬਰ ਜ਼ੁਲਮ ਤੇ ਅਤਿਆਚਾਰ ਦੇ ਵਿਰੋਧ ਵਿਚ ਰੱਖੀ ਹੈ । ਇਸ ਮੌਕੇ ਸੈਕਟਰ ਭੂੰਗਰਨੀ ਦਾ ਪ੍ਰਧਾਨ ਇੰਦਰਪਾਲ ਸਿੰਘ ਭੂੰਗਰਨੀ ਨੂੰ ਨਿਯੁਕਤ ਕੀਤਾ ਅਤੇ ਇਸੇ ਤਰਾਂ ਸੈਕਟਰ ਜੇਜੋ ਦਾ ਪ੍ਰਧਾਨ ਨਰਿੰਦਰ ਸਿੰਘ ਲਲਵਾਨ ਜੀ ਨੂੰ ਨਿਯੁਕਤ ਕੀਤਾ । ਇਸ ਮੌਕੇ ਕੁਝ ਸਾਥੀ ਕਾਂਗਰਸ ਤੇ ਝਾੜੂ ਪਾਰਟੀ ਨੂੰ ਛੱਡ ਕੇ ਬਸਪਾ ਵਿਚ ਸ਼ਾਮਿਲ ਹੋਏ । ਇਸ ਦੌਰਾਨ ਰਾਕੇਸ਼ ਕਿੱਟੀ ਜੀ ਜਿਲ੍ਹਾ ਸਕੱਤਰ, ਸੁਦੇਸ਼ ਭੱਟੀ ਵਾਈਸ ਪ੍ਰਧਾਨ, ਸਤਪਾਲ ਬਡਲਾ ਜਨਰਲ ਸਕੱਤਰ, ਵਿੱਕੀ ਬੰਗਾ BVF, ਡਾ ਹਰਨੇਕ ਸਿੰਘ ਭਗਤੂਪੁਰ, ਮੋਹਨ ਸਿੰਘ ਸਮਿਤੀ ਮੇਂਬਰ, ਦਲਜੀਤ ਸਿੰਘ, ਬਲਵਿੰਦਰ ਸਿੰਘ, ਰਾਜੇਸ਼ ਭੂੰਨੋ, ਜਗਦੀਪ, ਜੋਗਿੰਦਰ ਜੈਤਪੁਰ ਜੀ ਹਾਜ਼ਰ ਸਨ।



