HOME ਬਸਪਾ ਇੱਕ ਜਾਤੀ ਦੀ ਪਾਰਟੀ ਨਹੀਂ — ਬਲਦੇਵ ਸਿੰਘ ਮਹਿਰਾ

ਬਸਪਾ ਇੱਕ ਜਾਤੀ ਦੀ ਪਾਰਟੀ ਨਹੀਂ — ਬਲਦੇਵ ਸਿੰਘ ਮਹਿਰਾ

1
ਬਲਦੇਵ ਸਿੰਘ ਮਹਿਰਾ

ਜਲੰਧਰ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਜਿਵੇਂ ਕਿ ਅੱਜ ਮਹਿਸੂਸ ਕੀਤਾ ਜਾ ਰਿਹਾ, ਹਾਲਾਂਕਿ ਇਸ ਤਰਾਂ ਇਹ ਹੈ ਨਹੀਂ। ਪਰ ਕੁੱਝ ਲੋਕਾਂ ਦੁਆਰਾ ਪਿਛਲੇ ਸਮੇਂ ਤੋਂ ਇਹੀ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਕਿ ਸਾਹਿਬ ਸ੍ਰੀ ਕਾਂਸੀਰਾਮ ਜੀ ਵਲੋਂ ਬਣਾਈ,”ਬਹੁਜਨ ਸਮਾਜ ਪਾਰਟੀ” ਇਕੱਲੀ ਇੱਕ ਵਿਸ਼ੇਸ਼ ਜਾਤੀ ਦੀ ਹੀ ਹੈ। ਜਦੋਂ ਕਿ ਸ੍ਰੀ ਕਾਂਸੀ ਰਾਮ ਜੀ ਨੇ ਹਰ ਪੀੜ੍ਹਤ ਮਨੁੱਖ ਲਈ ਬਹੁਜਨ ਸਮਾਜ ਪਾਰਟੀ ਦੇ ਦਰਵਾਜੇ ਖੁੱਲ੍ਹੇ ਰੱਖੇ। ਮੈਂ ਬਲਦੇਵ ਸਿੰਘ ਮਹਿਰਾ ਉਪ ਪ੍ਰਧਾਨ ਪੰਜਾਬ ਬਹੁਜਨ ਸਮਾਜ ਪਾਰਟੀ ਪੰਜਾਬ ਦੀ ਸਮੱਚੀ ਲੋਕਾਈ ਨੂੰ ਇਹ ਵਿਸ਼ਵਾਸ ਦੁਆਉਂਦਾ ਹਾਂ ਕਿ ਬਸਪਾ ਪੰਜਾਬ ਦੇ ਸਮੁੱਚੇ ਲੋਕਾਂ ਦੀ ਪਾਰਟੀ ਹੈ। ਬਸਪਾ ਪੰਜਾਬ ਦੇ ਸਮੁੱਚੇ ਲੋਕਾਂ ਨੂੰ ਨਾਲ ਲੈਕੇ ਇਸ ਵਾਰ ਪੰਜਾਬ ਦੀ ਹੋਣੀ ਨੂੰ ਬਦਲਣ ਜਾ ਰਹੀ ਹੈ। ਪਾਰਟੀ ਪੰਜਾਬ ਦੇ ਸਮੁੱਚੇ ਦਲਿਤ, ਪਿਛੜੇ ਅਤੇ ਜਰਨਲ ਲੋਕਾਂ ਨੂੰ ਨਾਲ ਲੈਕੇ ਇਸ ਵਾਰ ਪੰਜਾਬ ਦੇ ਹੱਕ, ਵਿੱਦਿਅਕ ਢਾਂਚੇ, ਸਿਹਤ ਸਹੂਲਤਾਂ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰੇਗੀ। ਪੰਜਾਬ ਦੇ ਸਮੁੱਚੇ ਵਰਗਾਂ ਦੇ ਲੋਕਾਂ ਨੂੰ ਬੇਨਤੀ ਹੈ ਕਿ ਆਓ ਆਪਾਂ ਬਸਪਾ ਦੀ ਮੈਂਬਰ ਸਿਪ ਲੈ ਕੇ ਇਸ ਮਿੱਥ ਨੂੰ ਤੋੜੀਏ ਕਿ ਬਸਪਾ ਕੇਵਲ ਇੱਕ ਜਾਤੀ ਦੀ ਪਾਰਟੀ ਨਹੀਂ ਹੈ।
ਤੁਹਾਡਾ ਆਪਣਾ
ਬਲਦੇਵ ਸਿੰਘ ਮਹਿਰਾ
ਉਪ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ।
9855722395/9463743216

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਿੰਡ ਕੱਟਾ ਵਿਖੇ ਮਨਾਇਆ ਗਿਆ ਤੀਆਂ ਦਾ ਤਿਉਹਾਰ
Next article79ਵਾਂ ਆਜ਼ਾਦੀ ਦਿਹਾੜਾ, ਆਈ.ਟੀ.ਆਈ. ਗਰਾਊਂਡ ਵਿਖੇ ਮਨਾਇਆ ਜਾਵੇਗਾ ਜਿਲ੍ਹਾ ਪੱਧਰ ਸਮਾਗਮ