HOME ਪਿੰਡ ਕੱਟਾ ਵਿਖੇ ਮਨਾਇਆ ਗਿਆ ਤੀਆਂ ਦਾ ਤਿਉਹਾਰ

ਪਿੰਡ ਕੱਟਾ ਵਿਖੇ ਮਨਾਇਆ ਗਿਆ ਤੀਆਂ ਦਾ ਤਿਉਹਾਰ

5

ਬੰਗਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਪਿੰਡ ਕੱਟ ਵਿਖੇ ਸਮੂਹ ਨਗਰ ਨਿਵਾਸੀਆਂ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਦੇ ਨਾਲ ਸਾਰੇ ਨਗਰ ਵੱਲੋਂ ਰਲ ਮਿਲ ਕੇ ਤੀਆ ਦਾ ਰਵਾਇਤੀ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਛੋਟੀਆਂ ਬੱਚੀਆਂ ਨੇ ਆਪਣੀਆਂ ਪਰਫੋਰਮਸਾਂ ਕੀਤੀਆਂ ਉਸ ਤੋਂ ਬਾਅਦ ਬੀਬੀਆਂ ਵੱਲੋਂ ਰਲ ਮਿਲ ਕੇ ਖੇਡਾਂ ਵੀ ਖੇਡੀਆਂ ਗਈਆਂ ਜਿਸ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ ਪਿੰਡ ਦੀਆਂ ਬਜ਼ੁਰਗ ਬੀਬੀਆਂ ਵੱਲੋਂ ਸਨਮਾਨਿਤ ਕੀਤਾ ਗਿਆ ਉਪਰੰਤ ਪੰਜਾਬੀਆਂ ਦਾ ਲੋਕ ਨਾਚ ਗਿੱਧਾ ਕੀਤਾ ਗਿਆ ਇਹੋ ਜਿਹੇ ਪ੍ਰੋਗਰਾਮ ਸਾਨੂੰ ਸਾਡੇ ਪੁਰਾਣੇ ਵਿਰਸੇ ਨਾਲ ਜੋੜ ਕੇ ਰੱਖਦੇ ਹਨ ਇਸ ਮੌਕੇ ਪੁਰਾਤਨ ਸਮੇਂ ਨਾਲ ਸੰਬੰਧਿਤ ਜਿਵੇਂ ਚਰਖੇ,ਮਧਾਣੀਆਂ, ਚਾਟੀਆ, ਕਾਨਿਆਂ ਦੇ ਛੱਜ ਆਦਿ ਨਾਲ ਬੱਚਿਆਂ ਨੂੰ ਜਾਣੂ ਕਰਵਾਇਆ ਇਸ ਮੌਕੇ ਰਸਪਾਲ ਕੌਰ ਪੰਚ, ਪਰਮਿੰਦਰ ਕੌਰ ਸਾਬਕਾ ਪੰਚ ,ਸੁਨੀਤਾ ਰਾਣੀ ਸਾਬਕਾ ਸਰਪੰਚ, ਜਸਵਿੰਦਰ ਕੌਰ ਮੈਂਬਰ ਸੁਸਾਇਟੀ ,ਕੁਲਵਿੰਦਰ ਕੌਰ, ਇੰਦਰਜੀਤ ਕੌਰ,ਜੋਗਿੰਦਰ ਕੌਰ, ਰਾਜ ਰਾਣੀ, ਮਨਜੀਤ ਕੌਰ ਖੜੋਦ, ਰਜਵਿੰਦਰ ਕੌਰ, ਜਗਦੀਸ਼ ਕੌਰ, ਗਿਆਨ ਕੌਰ,ਰੇਸ਼ਮ ਕੌਰ, ਚਰਨ ਕੌਰ, ਸੋਨੀਆ, ਲਵਪ੍ਰੀਤ ਕੌਰ, ਪੂਜਾ ਰਾਣੀ, ਕੁਲਜੀਤ ਕੌਰ ,ਸੰਦੀਪ ਕੌਰ ,ਮਨਜੀਤ ਕੌਰ, ਪਰਮਜੀਤ ਕੌਰ ,ਅਵਤਾਰ ਕੌਰ, ਕੁਲਵੰਤ ਕੌਰ, ਨਿਰਮਲ ਕੌਰ ਆਦਿ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਯਾਦਗਾਰ ਉੱਤੇ ਝੰਡਾ ਲਹਿਰਾਕੇ ਬਾਬਾ ਬੂਝਾ ਸਿੰਘ ਨੂੰ ਦਿੱਤੀਆਂ ਸ਼ਰਧਾਂਜਲੀਆਂ
Next articleਬਸਪਾ ਇੱਕ ਜਾਤੀ ਦੀ ਪਾਰਟੀ ਨਹੀਂ — ਬਲਦੇਵ ਸਿੰਘ ਮਹਿਰਾ