HOME ਬਸਪਾ ਲੀਡਰਸ਼ਿਪ ਸ਼ਹੀਦ ਭਗਤ ਸਿੰਘ ਜੀ ਦੇ ਜਨਮਦਿਨ ਤੇ ਨਮਨ ਹੋਈ ਲੀਡਰਸ਼ਿਪ

ਬਸਪਾ ਲੀਡਰਸ਼ਿਪ ਸ਼ਹੀਦ ਭਗਤ ਸਿੰਘ ਜੀ ਦੇ ਜਨਮਦਿਨ ਤੇ ਨਮਨ ਹੋਈ ਲੀਡਰਸ਼ਿਪ

2

ਸਮੇ ਦੀਆਂ ਸਰਕਾਰਾਂ ਨੇ ਸ਼ਹੀਦਾਂ ਦੇ ਸੁਪਨਿਆਂ ਨੂੰ ਇਮਾਨਦਾਰੀ ਨਾਲ ਪੂਰਾ ਨਹੀਂ ਕੀਤਾ ਡਾ ਨਛਤਰ ਪਾਲ ਪ੍ਰਵੀਨ ਬੰਗਾ

ਬੰਗਾ   (ਸਮਾਜ ਵੀਕਲੀ)   ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਬਸਪਾ ਪੰਜਾਬ ਦੇ ਇੰਚਾਰਜ ਡਾ ਨਛਤਰ ਪਾਲ ਜੀ ਵਿਧਾਇਕ ਹਲਕਾ ਨਵਾ ਸ਼ਹਿਰ ਤੇ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਜੋਨ ਇੰਚਾਰਜ ਦੀ ਅਗਵਾਈ ਵਿੱਚ ਸ਼ਹੀਦ ਭਗਤ ਸਿੰਘ ਜੀ ਦੇ ਜਨਮਦਿਨ ਤੇ ਨਮਨ ਹੋਣ ਲਈ ਖਟਕੜ ਕਲਾਂ ਸ਼ਹੀਦੀ ਸਮਾਰਕ ਤੇ ਪਹੁੰਚੀ ਇਸ ਮੋਕੇ ਤੇ ਵਿਧਾਇਕ ਡਾ ਨਛਤਰ ਪਾਲ ਜੀ ਤੇ ਪ੍ਰਵੀਨ ਬੰਗਾ ਨੇ ਸ਼ਹੀਦ ਭਗਤ ਸਿੰਘ ਜੀ ਦੇ ਜਨਮਦਿਨ ਤੇ ਵਧਾਈ ਦਿੰਦੇ ਹੋਏ ਆਖਿਆ ਸ਼ਹੀਦ ਭਗਤ ਸਿੰਘ ਜੀ ਨੇ ਛੋਟੀ ਉਮਰ ਵਿੱਚ ਦਿੱਤੀ ਸ਼ਹਾਦਤ ਨੇ ਦੇਸ਼ਵਾਾਸੀਆਂ ਦੇ ਨਾਲ ਨਾਲ ਨੋਜਵਾਨਾਂ ਵਿੱਚ ਅਜਾਦੀ ਦੀ ਲੜਾਈ ਲੜਨ ਦਾ ਜੱਜਬਾ ਕੀਤਾ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਬਦੋਲਤ ਅਸੀ ਅਜਾਦੀ ਦਾ ਸਾਨੂੰ ਨਿਘ ਮਿਲਿਆ ਪਰ 78ਸਾਲ ਦੀ ਅਜਾਦੀ ਵਿੱਚ ਸਮੇਂ ਦੀਆਂ ਸਰਕਾਰਾਂ ਨੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਇਮਾਨਦਾਰੀ ਨਾਲ ਕੰਮ ਨਹੀਂ ਕੀਤਾ ਬਸਪਾ ਸ਼ਹੀਦਾਂ ਦਾ ਦਿਲੋ ਸਤਿਕਾਰ ਕਰਦੀ ਹੈ ਬਸਪਾ ਸ਼ਹੀਦ ਭਗਤ ਸਿੰਘ ਸ਼ਹੀਦ ਕਰਤਾਰ ਸਿੰਘ ਸਰਾਭਾ ਭਾਰਤੀ ਸੰਵਿਧਾਨ ਨਿਰਮਾਤਾ ਡਾ ਅੰਬੇਦਕਰ ਜੀ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਸੰਕਲਪ ਲੈਂਦੀ ਹੈ ਜਿਲਾ ਪ੍ਰਧਾਨ ਸਰਬਜੀਤ ਜਾਫਰਪੁਰ ਜਿਲਾ ਜਨਰਲ ਸਕੱਤਰ ਹਰਬਲਾਸ ਬਸਰਾ ਜੀ ਜਿਲਾ ਕੋਆਰਡੀਨੇਟਰ ਮਨੋਹਰ ਕਮਾਮ ਜਿਲਾ ਜੱਥੇਬੰਦਕ ਸਕੱਤਰ ਵਿਜੇ ਕੁਮਾਰ ਗੁਣਾਚੌਰ, ਸੁਰਜੀਤ ਕਰੀਹਾ ਸਤਪਾਲ ਰਟੈਂਡਾ ਪ੍ਰਧਾਨ ਹਲਕਾ ਬੰਗਾ ਗੁਰਮੁਖ ਨੋਰਦ ਉਪ ਪ੍ਰਧਾਨ ਨਗਰ ਕੋਂਸਲ ਨਵਾ ਸ਼ਹਿਰ, ਜੈ ਪਾਲ ਸੂੰਡਾ ਜੀ ਸਾਬਕਾ ਪ੍ਰਧਾਨ,ਐਡਵੋਕੇਟ ਮੁਕੇਸ਼ ਬਾਲੀ, ਪਰਮਜੀਤ ਦੋਸਾਂਝ, ਹਰਜਿੰਦਰ ਲੱਦੜ ਪ੍ਰਧਾਨ ਬੰਗਾ ਸ਼ਹਿਰੀ ਮਲਕੀਤ ਮੰਢਾਲੀ ਜੀ ਪਰਮਜੀਤ ਮਹਿਰਮਪੁਰ,ਕੁਲਦੀਪ ਬਹਿਰਾਮ ਸੋਹਣ ਲਾਲ ਰਟੈਂਡਾ, ਰਾਣਾ ਮੁਕੰਦਪੁਰ, ਵਿਜੇ ਕੁਮਾਰ ਚੇਤਾ ਚੇਤੀ ਰਾਮ ਗੁਣਾਚੌਰ ਤੋ ਇਲਾਵਾ ਲੀਡਰਸ਼ਿਪ ਸ਼ਾਮਿਲ ਹੋਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੀ.ਪੀ. ਆਈ ਐਮ ਐਲ ਨੇ ਕੀਤੀ ਲੱਦਾਖ ਵਿੱਚ ਦਮਨ ਦੀ ਨਿੰਦਾ
Next articleਬੁਧ ਬਿਹਾਰ ਟਰੱਸਟ ਸੋਫੀ ਪਿੰਡ ਜਲੰਧਰ