
(ਸਮਾਜ ਵੀਕਲੀ) ਬੁਧ ਬਿਹਾਰ ਟਰੱਸਟ (ਰਜਿ.) ਸੋਫੀ ਪਿੰਡ ਜਲੰਧਰ ਵਿਖੇ ਸਰਦਾਰ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦਾ 118ਵਾਂ ਜਨਮ ਦਿਨ ਬੜੇ ਇਨਕਲਾਬੀ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਐਡਵੋਕੇਟ ਹਭਜਨ ਸਾਪਲਾ ਨੇ ਭਗਤ ਸਿੰਘ ਹੋਣਾਂ ਦੇ ਆਜ਼ਾਦੀ ਅੰਦੋਲਨ ਵਿੱਚ ਪਾਏ ਯੋਗਦਾਨ ਤੇ ਸ਼ਹੀਦੀ ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਭਗਤਾਂ ਦੀਆਂ ਅਥਾਹ ਕੁਰਬਾਨੀਆਂ ਨਾਲ ਆਜ਼ਾਦੀ ਮਿਲੀ ਹੈ । ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣਾ ਆਪਣਾ ਫਰਜ ਹੈ। ਇਸ ਮੌਕੇ ਚਮਨ ਦਾਸ ਸਾਂਪਲਾ, ਲਹਿੰਬਰ ਚੰਦ ਬੰਗੜ, ਸਰਦਾਰੀ ਲਾਲ,ਵਰੁਨ ਸਾਪਲਾ , ਨਰੇਸ਼ ਸਾਂਪਲਾ ,ਰਜਤ, ਬਲਦੀਸ਼ ਤੇ ਹੋਰ ਹਾਜ਼ਰ ਸਨ।
ਫੋਟੋ ਤੇ ਵੇਰਵਾ– ਮਹਿੰਦਰ ਰਾਮ ਫੁੱਗਲਾਣਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



