ਨੌਜਵਾਨਾਂ ਨੂੰ ਖੇਡਾਂ ਤੇ ਗਰਾਉਡਾਂ ਨੂੰ ਦੋਸਤ ਬਣਾਉਣ ਦੀ ਜ਼ਰੂਰਤ
ਮੇਹਲੀ (ਸਮਾਜ ਵੀਕਲੀ): ਪਿੰਡ ਬੁਰਜ ਕੰਧਾਰੀ ਵਿਖੇ ਡਾ ਬੀ ਆਰ ਅੰਬੇਡਕਰ ਸਪੋਰਟਸ ਕਲੱਬ ਬੁਰਜਕੰਧਾਰੀ ਵਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਾਠੀ ਸਿੰਘ ਵਲੋਂ ਸਤਿਕਾਰ ਸਹਿਤ ਅਰਦਾਸ ਕਰਕੇ ਸ਼ੁਰੂ ਕੀਤੇ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੇ ਪਹਿਲੇ ਬਾਬਾ ਹੀਰਾ ਜੀ ਤੇ ਬਜ਼ੁਰਗਾਂ ਦੀ ਯਾਦ ਵਿੱਚ ਅੰਡਰ 20 ਕ੍ਰਿਕਟ ਟੂਰਨਾਮੈਂਟ ਦੇ ਇਨਾਮ ਵੰਡ ਸਮਾਰੋਹ ਵਿਚ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਇੰਚਾਰਜ ਹਲਕਾ ਬੰਗਾ ਮੁੱਖ ਮਹਿਮਾਨ ਵਜੋਂ ਪੁੱਜੇ। ਟੂਰਨਾਮੈਂਟ ਵਿਚ 32 ਪਿੰਡਾਂ ਦੀਆਂ ਟੀਮਾਂ ਨੇ ਹਿੱਸਾ ਲਿਆ ਸੈਮੀਫਾਈਨਲ ਵਿਚ ਚਾਚੋਕੀ, ਮੇਹਲੀ,ਬੁਰਜ ਕੰਧਾਰੀ, ਤੇ ਕਾਂਸ਼ੀ ਨਗਰ ਦੀਆਂ ਟੀਮਾਂ ਪੁੱਜੀਆਂ ਪਹਿਲੇ ਨੰਬਰ ਤੇ ਚਾਚੋਕੀ ਦੂਸਰੇ ਨੰਬਰ ਤੇ ਮੇਹਲੀ ਤੇ ਤੀਸਰੇ ਨੰਬਰ ਤੇ ਕਾਂਸ਼ੀ ਨਗਰ ਆਉਣ ਵਾਲੀਆਂ ਟੀਮਾਂ ਨੂੰ ਇਨਾਮ ਵੰਡਦੇ ਹੋਏ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਨਾਲ ਪੰਜਾਬ ਵਿਚੋਂ ਨਸ਼ਿਆਂ ਨੂੰ ਰੋਕਣ ਲਈ ਆਪਣੇ ਨਾਲ ਨਾਲ ਆਪਣੇ ਦੋਸਤਾਂ ਨੂੰ ਵੀ ਨਸ਼ੇ ਛੱਡਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ
ਖੇਡ ਦੇ ਮੈਦਾਨ ਵਿੱਚ ਟੀਮ ਸਪਿਰਿਟ ਨਾਲ ਕੰਮ ਕਰਨ ਤੇ ਆਪਣੇ ਉਦੇਸ਼ ਦਾ ਟੀਚਾ ਪੂਰਾ ਕਰਨ ਲਈ ਮੰਜਿਲ ਦੀ ਪ੍ਰਾਪਤੀ ਦਾ ਰਸਤਾ ਨਿਕਲਦਾ ਹੈ ਪੰਚਾਇਤ ਵਲੋਂ ਨੌਜਵਾਨਾਂ ਲਈ ਸੰਘਰਸ ਕਰਕੇ ਗਰਾਉਂਡ ਬਣਾਉਣ ਲਈ ਧੰਨਵਾਦ ਕੀਤਾ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਿੰਡ ਦੀ ਸਰਪੰਚ ਕਮਲਜੀਤ ਕੌਰ ਜੀ ਜ਼ਿਲਾ ਜਨਰਲ ਸਕੱਤਰ ਬਸਪਾ ਹਰਬਲਾਸ ਬਸਰਾ ਜੀ , ਪ੍ਰੋਫੈਸਰ ਹੁਸਨ ਲਾਲ ਬਸਰਾ ਜੀ ਰਜਿੰਦਰ ਬੰਟੀ ਜੀ, ਪਹਿਲਾ ਟੂਰਨਾਮੈਂਟ ਕਰਵਾਉਣ ਵਿਚ ਗੈਬੀ ਬਸਰਾ,ਕਬੀਰ ਬਸਰਾ, ਵਿਸ਼ਾਲ ਬਸਰਾ, ਸੁਮਿਤ ਬਸਰਾ,ਰਾਹੁਲ ਬਸਰਾ ਯੂਥ ਟੀਮ ਤੋਂ ਇਲਾਵਾ ਰਾਜ ਕੁਮਾਰ, ਅਸ਼ਵਨੀ ਕੁਮਾਰ ਦੁਨੀ ਚੰਦ ਮੰਨੂ ਸਿਘ,ਰਾਜ ਰਾਣੀ ਮੈਂਬਰ ਪੰਚਾਇਤ,ਕੇਵਲ ਰਾਮ ਮੈਂਬਰ ਪੰਚਾਇਤ, ਸਾਬਕਾ ਪੰਚ ਕੇਵਲ ਰਾਮ, ਸਾਬਕਾ ਪੰਚ ਬਖਸ਼ੀਸ਼ ਚੰਦ, ਛੋਟੇ ਬੱਚੇ ਆਂਸੂ, ਅਮ੍ਰਿਤ, ਅਦਿਤਿਆ, ਹਰਸ਼, ਗੁਰਵਿੰਦਰ ਸਿੰਘ,ਨਵਦੀਪ ਤੋਂ ਇਲਾਵਾ ਸਮੂਚੀ ਟੀਮ ਦਾ ਬਹੁਤ ਵੱਡਾ ਯੋਗਦਾਨ ਰਿਹਾ ਨੌਜਵਾਨਾਂ ਤੇ ਸਟੇਜ ਪਰ ਸਕੱਤਰ ਦੀ ਭੂਮਿਕਾ ਕਰਮ ਦਾਸ, ਬੰਟੀ ਮਾਹੀਂ ਅਤੇ ਮਾਸਟਰ ਰਜਿੰਦਰ ਕੁਮਾਰ ਬੰਟੀ , ਐਡਵੋਕੇਟ ਰਮਿੰਦਰ ਸਿੰਘ ਰੋਮੀ, ਨੇ ਬਾਖੂਬੀ ਨਿਭਾਈ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly