ਬਸਪਾ ਵੱਲੋਂ ਸ਼ੁਰੂ ਕੀਤੀ ਪੰਜਾਬ ਸੰਭਾਲੋ ਮੁਹਿੰਮ ਤਹਿਤ ਕੀਤੀ ਗਈ ਮੀਟਿੰਗ –ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ

 ਲੁਧਿਆਣਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਜਿਲਾ ਲੁਧਿਆਣਾ ਦਿਹਾਤੀ ਦੀ ਲੀਡਰਸ਼ਿਪ ਨਾਲ ਪਿੰਡ ਪੁਹੀੜ ਹਲਕਾ ਗਿਲ ਵਿਖੇ ਜਿਲਾ ਲੁਧਿਆਣਾ ਦਿਹਾਤੀ ਦੀ ਲੀਡਰਸ਼ਿਪ ਨਾਲ ਬਸਪਾ ਪੰਜਾਬ ਦੇ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਸਾਬਕਾ ਮੈਂਬਰ ਪਾਰਲੀਮੈਂਟ ਨੇ ਮੀਟਿੰਗ ਦੌਰਾਨ ਵੱਖ ਵੱਖ ਪਹਿਲੂਆਂ ਤੇ ਵਿਚਾਰ ਵਿਟਾਂਦਰਾ ਕੀਤਾ! ਸਾਹਿਬ ਕਾਂਸ਼ੀ ਰਾਮ ਦੇ ਜਨਮਦਿਨ ਤੇ ਡਰਗ ਮਾਫੀਆ ਤੇ ਪੰਜਾਬੀਆਂ ਦੀ ਬਿਹਤਰੀ ਲਈ ਬਸਪਾ ਵਲੋਂ ਸ਼ੁਰੂ ਕੀਤੀ ਪੰਜਾਬ ਸੰਭਾਲੋ ਮੁਹਿੰਮ ਨੂੰ ਜਨਤਕ ਅੰਦੋਲਨ ਬਣਾਉਣ ਲਈ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਚੁਸਤ ਦਰੁਸਤ ਕਰਨ ਲਈ ਮਿਸ਼ਨਰੀ ਨੋਜਵਾਨਾਂ ਨੂੰ ਮੋਕਾ ਦੇਣਾ ਜਰੂਰੀ ਹੈ ਪਿੰਡ ਪਿੰਡ ਵਿੱਚ ਜਨ ਸੰਪਰਕ , ਮੀਟਿੰਗਾਂ ਕਰਕੇ ਬੂਥ ਕਮੇਟੀਆਂ ਬਣਾਉਣ ਤੇ 15 ਅਪਰੈਲ ਨੂੰ ਜਿਲਾ ਪੱਧਰ ਤੇ ਜਸਪਾਲ ਬਾਂਗਰ ਸ਼ਹੀਦੀ ਸਮਾਰਕ ਤੇ ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਜਨਮਦਿਨ ਮਨਾਉਣ ਦਾ ਪ੍ਰੋਗਰਾਮ ਦਿੱਤਾ! ਟੀਮ ਦੇ ਰੂਪ ਮਜਬੂਤੀ ਨਾਲ ਤਿਆਰੀ ਕਰਨ ਦੀ ਅਪੀਲ ਕੀਤੀ ਇਸ ਮੋਕੇ ਤੇ ਵਿਸ਼ੇਸ਼ ਤੋਰ ਤੇ ਬਸਪਾ ਪੰਜਾਬ ਦੇ ਸੂਬਾਈ ਆਗੂ ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ ਬਲਵਿੰਦਰ ਕੁਮਾਰ ਬਿਟਾ ਜੋਨ ਇੰਚਾਰਜ ਹਾਜਰ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਪਨਬਸ ਤੇ ਪੀਆਰਟੀਸੀ ਮੁਲਾਜ਼ਮਾਂ ਦਾ ਸੰਘਰਸ਼ ਬਨਾਮ ਔਰਤਾਂ ਦਾ ਮੁਫਤ ਸਫਰ……….
Next articleਬਾਬਾ ਫ਼ਰੀਦ ਕਾਲਜ ਆਫ ਫਾਰਮੇਸੀ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਨਾਮੀ ਕੰਪਨੀਆਂ ਵਿੱਚ ਹੋਈ