HOME ਪਿੰਡ ਸਾਰੰਗਵਾਲ ਵਿਖੇ ਬਸਪਾ ਚੱਬੇਵਾਲ ਦੀ ਮੀਟਿੰਗ ਕੀਤੀ ਅਤੇ ਬੀਬੀਆਂ ਨੇ ਬਸਪਾ...

ਪਿੰਡ ਸਾਰੰਗਵਾਲ ਵਿਖੇ ਬਸਪਾ ਚੱਬੇਵਾਲ ਦੀ ਮੀਟਿੰਗ ਕੀਤੀ ਅਤੇ ਬੀਬੀਆਂ ਨੇ ਬਸਪਾ ਨਾਲ਼ ਜੁੜ ਕੇ ਮਾਨ ਮਹਿਸੂਸ ਕੀਤਾ –ਐਡਵੋਕੇਟ ਪਲਵਿੰਦਰ ਮਾਨਾਂ

1

ਚੱਬੇਵਾਲ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾ ) ਅੱਜ ਮਿਤੀ 31-5-2026 ਨੂੰ ਹਲਕਾ ਚੱਬੇਵਾਲ ਦੇ ਪਿੰਡ ਸਾਰੰਗਵਾਲ ਵਿਖੇ ਬਸਪਾ ਦੀ ਇਕ ਵਿਸ਼ੇਸ਼ ਮੀਟਿੰਗ ਕੁੰਦਨ ਰਾਮ ਜੀ ਅਤੇ ਰਾਜੇਸ਼ ਕੁਮਾਰ ਭੁੰਨੋ ਜੀ ਦੀ ਅਗਵਾਈ ਵਿੱਚ ਹੋਈ, ਇਸ ਮੀਟਿੰਗ ਦੇ ਵਿੱਚ ਮੁੱਖ ਮਹਿਮਾਨ ਵਜੋਂ ਐਡਵੋਕੇਟ ਪਲਵਿੰਦਰ ਮਾਨਾ ਜੀ ਇੰਚਾਰਜ ਬਸਪਾ ਹਲਕਾ ਚੱਬੇਵਾਲ ਪੋਹੁੰਚੇ ਅਤੇ ਉਨ੍ਹਾਂ ਦੇ ਨਾਲ ਰਾਕੇਸ਼ ਕਿਟੀ ਜੀ ਜਿਲਾ ਸਕੱਤਰ ਅਤੇ ਦਵਿੰਦਰ ਸਿੰਘ ਬਾਹੋਵਾਲ ਇੰਚਾਰਜ ਬਾਮਸੇਫ ਵਿਸ਼ੇਸ਼ ਤੌਰ ਤੇ ਪੁਹੰਚੇ । ਪਿੰਡ ਵਾਸੀਆਂ ਦੇ ਵੱਡੇ ਇਕੱਠ ਨੂੰ ਐਡਵੋਕੇਟ ਪਲਵਿੰਦਰ ਮਾਨਾ ਜੀ ਨੇ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਅਤੇ ਭਾਜਪਾ ਦੀਆ ਘਟੀਆ ਨੀਤੀਆਂ ਤੋ ਲੋਕਾ ਨੂੰ ਜਾਣੂ ਕਰਵਾਇਆ ਅਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਬਹੁਜਨ ਸਮਾਜ ਪਾਰਟੀ ਵੱਲੋ ਚਲਾਈ ਗਈ ਮੁਹਿੰਮ ਪੰਜਾਬ ਸੰਭਾਲੋ ਮੁਹਿੰਮ ਦੇ ਨਾਲ ਜੁੜੋ ਅਤੇ ਬਸਪਾ ਨੂੰ ਮਜ਼ਬੂਤ ਕਰਨ ਦੇ ਲਈ ਅਪੀਲ ਕੀਤੀ । ਬਸਪਾ ਦੀਆ ਨੀਤੀਆਂ ਤੋਂ ਲੋਕਾ ਨੂੰ ਜਾਣੂ ਕਰਵਾਇਆ । ਇਸ ਦੌਰਾਨ ਪਿੰਡ ਸਾਰਗੋਵਾਲ ਵਿਖੇ ਦਰਜਨਾਂ ਹੀ ਪਰਿਵਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਬਸਪਾ ਵਿਚ ਸ਼ਾਮਿਲ ਹੋਏ ਅਤੇ ਐਡਵੋਕੇਟ ਪਲਵਿੰਦਰ ਮਾਨਾ ਜੀ ਨੇ ਇਨ੍ਹਾਂ ਪਰਿਵਾਰਾਂ ਨੂੰ ਪਾਰਟੀ ਦਾ ਨੀਲਾ ਸਿਰਪਾਓ ਪਾਂ ਕੇ ਬਸਪਾ ਵਿਚ ਸ਼ਾਮਿਲ ਕੀਤਾ । ਪਿੰਡ ਵਿੱਚ ਬਹੁਜਨ ਸਮਾਜ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਦੇ ਹੋਏ ਬੀਬੀਆ ਦਾ ਯੂਨਿਟ ਗਠਿਤ ਕੀਤਾ ਅਤੇ ਬੂਥ ਕਮੇਟੀ ਦਾ ਵੀ ਗੱਠਨ ਕੀਤਾ, ਇਸ ਮੌਕੇ ਐਡਵੋਕੇਟ ਪਲਵਿੰਦਰ ਮਾਨਾ ਜੀ ਨੇ ਨੌਜਵਾਨਾਂ ਨੂੰ ਮੂਹਰੇ ਆ ਕੇ ਕੰਮ ਕਰਨ ਦੇ ਲਈ ਪਰੇਰਿਤ ਕੀਤਾ । ਇਸ ਮੌਕੇ ਹਾਜ਼ਰ ਸਾਥੀਆ ਵਿੱਚ ਬਲਵੰਤ ਨੌਨੀਤਪੁਰ, ਜੱਸੀ ਖਾਨਪੁਰ, ਵਿਕੀ ਬੰਗਾ BVF, ,ਚੰਦਨ ਸਿੰਘ, ਸੁਖਰਾਬ ਭੁੰਨੋ, ਸਿਵ ਕੁਮਾਰ ਜੰਡੋਲੀ ਜੀ ,ਮਨਪ੍ਰੀਤ ਅਤੇ ਹੋਰ ਵੀ ਸਾਥੀ ਵੱਡੀ ਗਿਣਤੀ ਵਿੱਚ ਨੌਜਵਾਨ ਸਾਥੀ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article“ਮੇਰੀ ਰਸੋਈ” ਯੋਜਨਾ ਲੋੜਵੰਦ ਪਰਿਵਾਰਾਂ ਲਈ ਵੱਡੀ ਸਹਾਇਤਾ : ਸੰਦੀਪ ਸੈਣੀ
Next articleਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਰਨੀ ਪ੍ਰਧਾਨ ਇਮਾਨ ਸਿੰਘ ਮਾਨ 2 ਤੇ 3 ਜੂਨ ਨੂੰ ਦੁਆਬੇ ‘ਚ ਕਰਨਗੇ ਮੀਟਿੰਗਾਂ ਨੂੰ ਸੰਬੋਧਨ – ਡਾ. ਜੱਖੂ