HOME ਬਸਪਾ ਵਲੋਂ ਬਲਾਚੌਰ ਵਿਖੇ ਪੰਜਾਬ ਸਰਕਾਰ ਤੇ ਕੇਦਰ ਸਰਕਾਰ ਦੀਆਂ ਲੋਕ ਵਿਰੋਧੀ...

ਬਸਪਾ ਵਲੋਂ ਬਲਾਚੌਰ ਵਿਖੇ ਪੰਜਾਬ ਸਰਕਾਰ ਤੇ ਕੇਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ਼ ਧਰਨਾ ਪ੍ਰਦਰਸ਼ਨ ਧਾਰਮਿਕ ਸਥਾਨਾਂ ਤੋਂ ਸ਼ਰਾਬ ਦੇ ਠੇਕੇ ਚੁਕੇ ਜਾਣ ਪਰਵੀਨ ਬੰਗਾ

1

ਬਲਾਚੌਰ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਜੀ ਦੇ ਦਿਸ਼ਾ ਨਿਰਦੇਸ਼ ਹੇਠ ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਚਰਨਜੀਤ ਸੁਮਨ ਪ੍ਰਧਾਨ ਵਿਧਾਨ ਸਭਾ ਹਲਕਾ ਬਲਾਚੌਰ, ਤੇ ਇੰਚਾਰਜ ਭੁਪਿੰਦਰ ਬੇਗਮਪੁਰੀ ਜੀ ਦੀ ਅਗਵਾਈ ਵਿੱਚ ਕੱਢਿਆ ਗਿਆ ਇਹ ਰੋਸ ਪ੍ਰਦਰਸ਼ਨ ਸ਼੍ਰੀ ਖੁਰਾਲਗੜ੍ਹ ਸਾਹਿਬ ਖੋਲੇ ਗਏ ਤਿੰਨ ਸ਼ਰਾਬ ਦੀ ਠੇਕਿਆਂ ਅਤੇ ਪੰਜਾਬ ਅੰਦਰ ਹੋ ਰਹੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਜੀ ਦੀ ਬੇਅਦਬੀ ਸਬੰਧੀ ਕੱਢਿਆ ਗਿਆ ਇਸ ਰੋਸ ਪ੍ਰਦਰਸ਼ਨ ਵਿੱਚ ਜੋਨ ਇੰਚਾਰਜ ਨਵਾਂ ਸ਼ਹਿਰ ਸ੍ਰੀ ਪ੍ਰਵੀਨ ਬੰਗਾ ਸੂਬਾ ਜਨਰਲ ਸਕੱਤਰ ਪੰਜਾਬ , ਸੂਬਾ ਸਕੱਤਰ ਦਿਲਬਾਗ ਚੰਦ ਮਹਿੰਦੀਪੁਰ, ਜਿਲਾ ਪ੍ਰਧਾਨ ਸਰਬਜੀਤ ਸਿੰਘ ਜਾਫਰਪੁਰ, ਜਿਲਾ ਇੰਚਾਰਜ ਦਵਿੰਦਰ ਸੀਮਰ, ਜਿਲਾ ਜਨਰਲ ਸਕੱਤਰ ਮਨਜੀਤ ਸਿੰਘ ਸੂਦ ਉਚੇਚੇ ਤੌਰ ਤੇ ਸ਼ਾਮਿਲ ਹੋਏ ਬਸਪਾ ਆਗੂ ਪ੍ਰਵੀਨ ਬੰਗਾ ਹਰ ਗੋਪਾਲ ਸਿੰਘ ਦਿਲਬਾਗ ਮਹਿਦੀਪੁਰ ਨੇ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋ ਜਾਣੂ ਕਰਵਾਉਂਦੇ ਹੋਏ ਬਸਪਾ ਪੰਜਾਬ ਵਲੋਂ ਸੁਰੂ ਕੀਤੀ ਪੰਜਾਬ ਸੰਭਾਲੋ ਮੁਹਿੰਮ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਇਸ ਰੋਸ ਪ੍ਰਦਰਸ਼ਨ ਵਿੱਚ ਪੰਜਾਬ ਅਤੇ ਸੂਬਾ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਗਵਰਨਰ ਦੇ ਨਾਮ ਤਹਿਸੀਲਦਾਰ ਬਲਾਚੌਰ ਨੂੰ ਇੱਕ ਮੈਂਬਰ ਮੰਗ ਪੱਤਰ ਸੌਂਪਿਆ ਗਿਆ ਇਸ ਰੋਸ ਪ੍ਰਦਰਸ਼ਨ ਵਿੱਚ ਚਮਨ ਲਾਲ ਚਣਕੋਆ, ਗਿਆਨ ਚੰਦ ਬੀ ਉ ਮਾਸਟਰ ਬਖਸ਼ੀ ਰਾਮ ਯੂਥ ਆਗੂ ਵਿਜੇ ਮੇਨਕਾ, ਜੈ ਪਾਲ ਸੈਂਪਲੇ, ਡਾ ਰਾਜਿੰਦਰ ਲਕੀ, ਤੁਲਸੀ ਰਾਮ ਫਤਿਹਪੁਰ, ਮਹਿੰਦਰ ਸਿੰਘ ਲੰਬੜਦਾਰ, ਸ਼ਿੰਗਾਰਾ ਰਾਮ ਜੱਟਪੁਰ ਤੋ ਇਲਾਵਾ ਵੱਡੀ ਗਿਣਤੀ ਵਿੱਚ ਮਹਿਲਾਵਾਂ ਸਮੇਤ ਬਸਪਾ ਵਰਕਰਾਂ ਸਮਰਥਕ ਸ਼ਾਮਿਲ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਾਹਿਲ ਗਹਿਲਾ ਦੇ ਨੈਸ਼ਨਲ ਫੁੱਟਬਾਲ ਖਿਡਾਰੀ ਕਲਦੀਪ ਦੀ ਯਾਦ ‘ਚ ਮੌਨ ਰੱਖਿਆ,,,ਸਰਬਜੀਤ ਮੰਗੂਵਾਲ
Next articleThe Hidden Connection between Obesity And Immunity