ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਨੈਸ਼ਨਲ ਫੁੱਟਬਾਲ ਖਿਡਾਰੀ ਕੁਲਦੀਪ ਦੀ ਮੌਤ ਦੇ ਗਹਿਰੇ ਦੁੱਖ ਦੀ ਖਬਰ ‘ਚ ਮਾਹਿਲ ਗਹਿਲਾ ਦੇ ਸਰਪੰਚ ਪਹਿਲਵਾਨ ਸੰਦੀਪ ਸਿੰਘ ਨੇ ਕਿਹਾ ਕਿ ਚੱਕ ਸਿੰਘਾ ਵਾਲੇ ਅੱਜ ਦੇ ਮੈਚ ਦਾ ਟਾਈਮ ਕਲ ਤੇ ਕਰਵਾ ਲਓ ਕਿਓਂਕਿ ਸਾਰੇ ਖਿਡਾਰੀ ਨਿਰਾਸ਼ਾਜਨਕ ਹਾਲਤ ਵਿੱਚ ਹਨ। ਸਰਬਜੀਤ ਮੰਗੂਵਾਲ ਨੇ ਦੱਸਿਆ ਕਿ ਮੈਂ ਓਸੇ ਵੇਲੇ ਟੂਰਨਾਮੈਂਟ ਦੇ ਪ੍ਰਬੰਧਕ ਲੱਖੀ ਨੂੰ ਫੋਨ ਕੀਤਾ ਤਾਂ ਉਸ ਨੇ ਸਾਡਾ ਮੈਚ ਅਗਲੇ ਦਿਨ ਕਰਵਾਉਣ ਲਈ ਹਾਂ ਕਰ ਦਿੱਤੀ ਤੇ ਦੂਜੇ ਦਿਨ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਕੁਲਦੀਪ ਦੀ ਯਾਦ ਵਿੱਚ ਇਕ ਮਿੰਟ ਦਾ ਮੌਨ ਰੱਖਿਆ ਗਿਆ। ਸਰਬਜੀਤ ਮੰਗੂਵਾਲ ਨੇ ਕਿਹਾ ਕਿ ਕੁਲਦੀਪ ਦੂਜੇ-ਤੀਜੇ ਦਿਨ ਗਰਾਉੰਡ ਵਿੱਚ ਆ ਕੇ ਅਕੈਡਮੀ ਦੇ ਖਿਡਾਰੀਆਂ ਨਾਲ ਫੰਡਾਮੈਂਟਲ ਸਕਿਲਜ ਕਰਦਾ ਤੇ ਬਾਅਦ ਵਿੱਚ ਕਲੱਬ ਦੇ ਖਿਡਾਰੀਆਂ ਨਾਲ ਗੇਮ ਵੀ ਲਾਉਂਦਾ। ਇਸੇ ਤਰਾਂ ਕਲ ਵੀ ਉਹ ਗਰਾਉੰਡ ਵਿੱਚ ਆਉਂਦੇ ਸਾਰ ਪਹਿਲਾਂ ਵਾਙੂੰ ਮੇਰੇ ਗੋਡੀਂ ਹੱਥ ਲਾ ਕੇ ਕੋਲ ਖੜੇ ਖਿਡਾਰੀ ਰਾਜੂ ਦੀ ਲੱਤ ਨੂੰ ਘੁੱਟ ਕੇ ਫੜਦਿਆਂ ਹਾਸੇ ਵਿਚ ਗੋਡੀਂ ਹੱਥ ਲਗਾਇਆ। ਖੁਸ਼ ਮਿਜਾਜ ਵਿੱਚ ਮਿਲਣ ਤੋਂ ਬਾਅਦ ਮੰਦੀਪ ਮੰਨੇ ਹੋਰਾਂ ਨਾਲ ਗੇਮ ਵੀ ਲਗਾਈ। ਇਹ ਨਹੀਂ ਸੀ ਪਤਾ ਕਿ ਉਹ ਸੈਸ਼ਨ ਸਾਡੀ ਮਿਲਣੀ ਦਾ ਆਖਰੀ ਸਮਾਂ ਹੋ ਨਿਬੜੇਗਾ। ਕੁਲਦੀਪ ਮਾਹਿਲ ਗਹਿਲਾ ਦਾ ਨਾਮ ਗਿਣਵੇਂ ਚੋਟੀ ਦੇ ਫੁੱਟਬਾਲ ਖਿਡਾਰੀਆਂ ਦੀ ਸੂਚੀ ‘ਚ ਸ਼ਾਮਿਲ ਹੈ। ਉਸ ਦੀ ਕਪਤਾਨੀ ਹੇਠ ਸਿੱਖ ਨੈਸ਼ਨਲ ਕਾਲਜ ਬੰਗਾ ਨੇ ਗੁਰੂ ਨਾਨਕ ਦੇਵ ਯੂਨਵਰਸਿਟੀ ਦੀ ਪਹਿਲੀ ਵਾਰ ਇੰਟਰ-ਕਾਲਜ ਚੈਂਪੀਅਨਸ਼ਿਪ ਜਿੱਤ ਕੇ ਇਲਾਕੇ ਵਿੱਚ ਤਹਿਲਕਾ ਮਚਾ ਦਿੱਤਾ ਸੀ। ਕੁਲਦੀਪ ਦੇ ਅਚਾਨਕ ਸਦੀਵੀ ਵਿਛੋੜਾ ਦੇ ਜਾਣ ਨਾਲ ਉਸ ਦੇ ਪਰਿਵਾਰ, ਪਿੰਡ, ਇਲਾਕੇ ਤੇ ਫੁੱਟਬਾਲ ਜਗਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਅਸੀਂ ਇਸ ਦੁਖਦਾਈ ਘੜੀ ਵਿੱਚ ਹਰ ਸਮੇਂ ਉਸ ਦੇ ਪਰਿਵਾਰ ਨਾਲ ਦੁੱਖ ਵਿੱਚ ਸ਼ਰੀਕ ਹੁੰਦੇ ਹਾਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



