HOME ਬਸਪਾ ਵਲੋਂ ਹੋ ਰਹੀ “ਪੰਜਾਬ ਸੰਭਾਲੋ ਰੈਲ਼ੀ ” ਚੱਬੇਵਾਲ ਆਮ ਆਦਮੀ ਪਾਰਟੀ...

ਬਸਪਾ ਵਲੋਂ ਹੋ ਰਹੀ “ਪੰਜਾਬ ਸੰਭਾਲੋ ਰੈਲ਼ੀ ” ਚੱਬੇਵਾਲ ਆਮ ਆਦਮੀ ਪਾਰਟੀ ਨੂੰ ਜੱੜ ਤੋਂ ਖ਼ਤਮ ਕਰਨ ਦਾ ਕੰਮ ਕਰੇਗੀ – ਐਡਵੋਕੇਟ ਪਲਵਿੰਦਰ ਮਾਨਾ, ਯੂਸ਼ਪਾਲ ਭੱਟੀ

ਚੱਬੇਵਾਲ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਮਿਤੀ 21.08.2025 ਨੂੰ ਬਹੁਜਨ ਸਮਾਜ ਪਾਰਟੀ ਹਲਕਾ ਚੱਬੇਵਾਲ ਦੇ ਪਿੰਡ ਅਹਿਰਾਣਾ ਅਤੇ ਫਗਲਾਨਾ ਵਿਖ਼ੇ ਮੀਟਿੰਗਾ ਕੀਤੀਆ, ਇਨ੍ਹਾਂ ਮੀਟਿੰਗਾ ਵਿਚ ਮੁੱਖ ਮਹਿਮਾਨ ਮਾਨਯੋਗ ਐਡਵੋਕੇਟ ਪਲਵਿੰਦਰ ਮਾਨਾ ਜੀ ਜਿਲ੍ਹਾ ਕੋਆਰਡੀਨੇਟਰ ਅਤੇ ਇੰਚਾਰਜ ਹਲਕਾ ਚੱਬੇਵਾਲ ਜੀ ਅਤੇ ਵਿਸ਼ੇਸ਼ ਮਹਿਮਾਨ ਯਸ਼ਪਾਲ ਭੱਟੀ ਹਲਕਾ ਪ੍ਰਧਾਨ ਜੀਂ ਪੁਹੰਚੇ । ਇਸ ਮੀਟਿੰਗ ਵਿੱਚ ” ਪੰਜਾਬ ਸੰਭਾਲੋ ਮੁਹਿੰਮ ” ਦੇ ਤਹਿਤ ਜੋ ਰੈਲੀ ਹਲਕਾ ਚੱਬੇਵਾਲ ਵਿਖੇ ਮਿਤੀ 23 ਅਗਸਤ ਨੂੰ ਰੱਖੀ ਗਈ ਹੈ ਉਸ ਦੇ ਸੰਬੰਧ ਵਿਚ ਆਗੂ ਸਹਿਬਾਨਾ ਨੂੰ ਅਤੇ ਵਰਕਰ ਸਹਿਬਾਨਾਂ ਨੂੰ ਲਾਮਬੰਦ ਕੀਤਾ ਤੇ ਆਏ ਹੋਏ ਆਗੂ ਸਹਿਬਾਨਾਂ ਨੇ ਪਿੰਡ ਵਾਸੀਆਂ ਨੂੰ ਕਿਹਾ ਕੀ ਆਪਣੇ ਪਿੰਡ ਵਿੱਚੋ ਬੱਡੀ ਗੱਡੀ ਦਾ ਪਰਵੰਦ ਕਰਕੇ ਵੱਧ ਤੋਂ ਵੱਧ ਸਾਥੀਆਂ ਨੂੰ ਨਾਲ ਲੈ ਕੇ ਰੈਲ਼ੀ ਵਿਚ ਪੁਹੰਚਣ ਦੀ ਅਪੀਲ ਕੀਤੀ I ਇਸ ਮੌਕੇ ਆਏ ਹੋਏ ਆਗੂ ਸਹਿਬਾਨਾਂ ਐਡਵੋਕੇਟ ਮਾਨਾ ਅਤੇ ਭੱਟੀ ਜੀਂ ਨੇ ਦਸਿਆ ਕਿ ਝਾੜੂ ਪਾਰਟੀ ਤੋਂ ਸਤਾਏ ਅਤੇ ਜਬਰ ਜ਼ੁਲਮ ਦੇ ਸ਼ਿਕਾਰ ਆਮ ਲੋਕ /ਸਮੂਹ ਪੰਜਾਬੀ ਇਸ ਰੈਲ਼ੀ ਵਿਚ ਵੱਡੀ ਗਿਣਤੀ ਵਿਚ ਪੁਹੰਚ ਰਹੇ ਹਨ I ਸਰਕਾਰੀ ਜਬਰ ਜ਼ੁਲਮ ਅਤੇ ਅਤਿਆਚਾਰ ਦੇ ਸਤਾਏ ਲੋਕ ਇਸ ਵਾਰ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਮੂਹ ਪੰਜਾਬੀ ਝਾੜੂ ਪਾਰਟੀ ਨੂੰ ਚਲਦਾ ਕਰਨਗੇ ਅਤੇ ਪੰਜਾਬ ਅੰਦਰ ਸਮੂਹ ਪੰਜਾਬੀਆਂ ਨੇ ਵਾਰੋ ਵਾਰੀ ਸਾਰੀਆਂ ਪਾਰਟੀਆਂ ਅਜਮਾ ਲਈਆਂ ਹਨ, ਹੁਣ ਪੰਜਾਬ ਦੇ ਲੋਕ ਬਸਪਾ ਨੂੰ ਪੰਜਾਬ ਦੀ ਸੱਤਾ ਤੇ ਕਾਬਜ ਕਰਨ ਨੂੰ ਤਿਆਰ ਬੈਠੇ ਹਨ । ਇਸ ਮੌਕੇ ਜੋਗਿੰਦਰ ਪਾਲ਼ ਜੀਂ ਜਿਲ੍ਹਾ ਕੋਆਰਡੀਨੇਟਰ ਬਾਮਸੇਫ਼, ਹਰਮੇਸ਼ ਰੱਤੂ ਸੀਨੀਅਰ ਬਸਪਾ ਆਗੂ, ਸੂਬੇਦਾਰ ਹਰਭਜਣ ਸਿੰਘ ਸਾਬਕਾ ਜਿਲ੍ਹਾ ਜਨਰਲ ਸਕੱਤਰ, ਰਾਜਵਿੰਦਰ ਜਿਲ੍ਹਾ ਸਕੱਤਰ, ਸਤਪਾਲ ਬੰਗਾ ਉਪ ਪ੍ਰਧਾਨ, ਸੁਦੇਸ਼ ਭੱਟੀ ਉਪ ਪ੍ਰਧਾਨ, ਸਤਪਾਲ ਬੱਡਲਾ ਹਲਕਾ ਜਨਰਲ ਸਕੱਤਰ, ਜੈ ਪ੍ਰਕਾਸ਼ ਜਨ ਸਕੱਤਰ, ਸੁਧਾਮਾਂ ਰਾਮ ਜੀਂ, ਜਸਵਿੰਦਰ ਸਿੰਘ ਸੀਨੀਅਰ ਬਸਪਾ ਆਗੂ, ਸਿਮਰੂ ਰਾਮ ਜੀਂ ਬਾਮਸੇਫ਼, ਇੰਦਰਪਾਲ ਸੈਕਟਰ ਪ੍ਰਧਾਨ ਭੂੰਗਰਨੀ, ਬਾਬਾ ਕੁਲਦੀਪ ਸਿੰਘ ਜੀਂ, ਕਾਲਾ ਜੀਂ, ਸਨਜੀਤ ਸ਼ਿੰਦਾ ਜੀਂ ਅਤੇ ਹੋਰ ਵੀ ਪਿੰਡ ਵਾਸੀ ਹਾਜਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਹੁਜਨ ਸਮਾਜ ਪਾਰਟੀ ਨੇ ਜਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਲੜਨ ਲਈ ਤਿਆਰੀ ਆਰੰਭ ਕੀਤੀ- ਨਨਹੇੜੀਆਂ
Next articleਐੱਨ ਐੱਸ ਕਿਉ ਐੱਫ ਵੋਕੇਸ਼ਨਲ ਫਰੰਟ ਦੀ ਚਿਤਾਵਨੀ:- 20 ਅਗਸਤ ਦੀ ਮੀਟਿੰਗ ’ਚ ਮਸਲੇ ਹੱਲ ਨਾ ਹੋਏ ਤਾਂ ਅਮਨ ਅਰੋੜਾ ਦੀ ਰਿਹਾਇਸ਼ ਦਾ ਘਿਰਾਓ