ਸੰਵਿਧਾਨ ਬਾਰੇ ਅਪਸ਼ਬਦ ਬੋਲਣ ਤੇ ਬਸਪਾ- ਅਕਾਲੀ ਦਲ ਗਠਜੋੜ ਨੇ ਆਮ ਆਦਮੀ ਪਾਰਟੀ ਦੀ ਮਹਿਲਾ ਆਗੂ ਦਾ ਪੁਤਲਾ ਫੂਕਿਆ, ਕੇਜਰੀਵਾਲ ਦੀ ਸੋਚ ਦਲਿਤ ਵਿਰੋਧੀ – ਆਗੂ

ਦਿੜਬਾ ਮੰਡੀ, ਨਕੋਦਰ (ਹਰਜਿੰਦਰ ਪਾਲ ਛਾਬੜਾ)- ਅੱਜ ਦਿੜ੍ਹਬਾ ਵਿਖੇ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਗਠਜੋੜ ਵੱਲੋਂ ਆਮ ਆਦਮੀ ਪਾਰਟੀ ਦੀ ਖਰੜ ਤੋਂ ਮਹਿਲਾ ਇੰਚਾਰਜ ਪ੍ਰਸਿੱਧ ਗਾਇਕਾ ਅਨਮੋਲ ਗਗਨ ਮਾਨ ਦਾ ਪੁੱਤਲਾ ਫੂਕਿਆ ਗਿਆ। ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਬੰਤਾ ਸਿੰਘ ਕੈਂਪਰ, ਭੋਲਾ ਧਰਮਗੜ੍ਹ, ਅਕਾਲੀ ਦਲ ਦੇ ਸੀਨੀਅਰ ਆਗੂ ਤੇਜ਼ਾ ਸਿੰਘ ਕਮਾਲਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਾਜਨੀਤੀ ਵਿੱਚ ਸ਼ਬਦਾਂ ਦੀ ਮਰਿਆਦਾ ਦਾ ਧਿਆਨ ਰੱਖਣਾ ਚਾਹੀਦਾ ਹੈ। ਗਗਨ ਅਨਮੋਲ ਨੂੰ ਕਿਸ ਨੇ ਅਧਿਕਾਰ ਦਿੱਤਾ ਹੈ ਕਿ ਉਹ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਜੀ ਵੱਲੋਂ ਲਿਖੇ ਸੰਵਿਧਾਨ ਅਤੇ ਉਹਨਾਂ ਉੱਪਰ ਟਿੱਪਣੀ ਕਰੇ । ਇਹੋ ਜਿਹੇ ਬਿਆਨਾਂ ਨਾਲ ਕੀ ਆਮ ਆਦਮੀ ਪਾਰਟੀ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ। ਪਰ ਸਾਡਾ ਗਠਜੋੜ ਜਿਹਾ ਨਹੀਂ ਹੋਣ ਦੇਵੇਗਾ। ਅਸੀਂ ਆਮ ਆਦਮੀ ਪਾਰਟੀ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੀ ਆਗੂ ਤੇ ਅਨੁਸ਼ਸਨੀ ਢੰਗ ਨਾਲ ਕਾਰਵਾਈ ਕਰੇ ।

ਇਸ ਮੌਕੇ ਸੀਨੀਅਰ ਅਕਾਲੀ ਆਗੂ ਜਵਾਹਰ ਸਿੰਘ ਮੂਣਕ ਨੇ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਦੀਆਂ ਨੀਤੀਆ ਦਲਿਤ ਸਮਾਜ ਦੇ ਵਿਰੋਧ ਵਿਚ ਹਨ। ਇਸ ਮੌਕੇ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਬਲਕਾਰ ਸਿੰਘ ਘੁਮਾਣ ਦਿੜ੍ਹਬਾ, ਸਤਗੁਰ ਘੁਮਾਣ ਸ਼ਹਿਰੀ ਪ੍ਰਧਾਨ, ਬਿੱਟੂ ਐਮ ਸੀ, ਭੁਪਿੰਦਰ ਸਿੰਘ ਨਿੱਕਾ, ਗੋਰਾ ਪ੍ਰਧਾਨ ਕੌਹਰੀਆਂ, ਵਿੱਕੀ ਸਿੰਘ ਖਨਾਲ, ਸੁਖਦੇਵ ਸਿੰਘ ਕੌਹਰੀਆਂ, ਜੱਸਾ ਕੜਿਆਲ, ਮੋਤੀ ਸਿੰਘ ਘਰਾਟ, ਅਮਰੀਕ ਸਿੰਘ ਛੰਨਾ, ਜਸਵੀਰ ਸਿੰਘ ਬੀ ਸੀ ਆਗੂ, ਸੁਖਪਾਲ ਸਿੰਘ, ਨਸੀਬ ਸਿੰਘ ਕੌਹਰੀਆ, ਰਾਜਿੰਦਰ ਸਿੰਘ, ਰਾਣਾ ਸ਼ੇਰਗਿੱਲ, ਰਮਨ ਘੁਮਾਣ ਹਾਜ਼ਰ ਸਨ।

Previous articleMaha Cong takes out bicycle rally to protest fuel price hike
Next article”ਨਵਜੋਤ ਸਿੱਧੂ” ਬਣੇ ਪੰਜਾਬ ਕਾਂਗਰਸ ਦੇ ”ਨਵੇਂ ਪ੍ਰਧਾਨ”, ਜਾਖੜ ਦੀ ਛੁੱਟੀ