ਫਿਰੋਜ਼ਪੁਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਅੱਜ ਮਿਤੀ 21 ਜੂਨ 2025 ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਫਿਰੋਜ਼ਪੁਰ ਦੀ ਮੀਟਿੰਗ ਜ਼ਿਲ੍ਹਾ ਦਫ਼ਤਰ ਵਿਖੇ ਅਸ਼ੋਕ ਕਪਤਾਨ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਮਾਸਟਰ ਓਮ ਪ੍ਰਕਾਸ਼ ਸਰੋਏ ਤੇ ਲਾਲ ਸਿੰਘ ਸੁਲਹਾਣੀ ਦੋਵੇਂ ਜਨਰਲ ਸਕੱਤਰ ਬਸਪਾ ਪੰਜਾਬ ਇੰਚਾਰਜ ਫਿਰੋਜ਼ਪੁਰ ਜੋ਼ਨ ਵਿਸ਼ੇਸ਼ ਤੇ ਹਾਜ਼ਰ ਹੋਏ। ਇਸ ਮੀਟਿੰਗ ਵਿੱਚ ਸੁਖਦੇਵ ਸਿੰਘ ਭੱਟੀ ਜਰਨਲ ਸਕੱਤਰ ਹਰਬੰਸ ਸਿੰਘ ਮੀਤ ਪ੍ਰਧਾਨ, ਪਾਸਟਰ ਪ੍ਰੇਮ ਭਾਰਤੀ ਖਜ਼ਾਨਚੀ, ਐਡਵੋਕੇਟ ਮਲਕੀਤ ਸਿੰਘ ਖੋਖਰ ਇੰਚਾਰਜ ਲੀਗਲ ਸੈੱਲ, ਕੁਲਦੀਪ ਸਿੰਘ ਬਰਾੜ ਕੋਆਰਡੀਨੇਟਰ, ਹਦਾਇਤ ਵਾਲਮੀਕਿ ਕੋਆਰਡੀਨੇਟਰ, ਤਾਰਾ ਸਿੰਘ ਮਾਰਸ਼ਲ ਕੋਆਰਡੀਨੇਟਰ, ਯੂਨਿਸ ਭੱਟੀ ਸਕੱਤਰ, ਤਰਸੇਮ ਲਾਲ ਸਾਬਕਾ ਸਰਪੰਚ ਰੱਜੀ ਵਾਲਾ ਤੇ ਵਿਸ਼ਾਲ ਰੱਜੀ ਵਾਲਾ ਨੇ ਸ਼ਮੂਲੀਅਤ ਕੀਤੀ। ਸੰਗਠਨ ਨੂੰ ਚੁਸਤ ਦਰੁੱਸਤ ਕਰਨ ਅਤੇ ਪਾਰਟੀ ਸਰਗਰਮੀਆਂ ਤੇਜ਼ ਕਰਨ ਲਈ ਸੰਜੀਦਗੀ ਨਾਲ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਹਲਕਾ ਫਿਰੋਜ਼ਪੁਰ ਅਰਬਨ ਦੇ ਮੀਤ ਪ੍ਰਧਾਨ ਸਰਬਣ ਸਿੰਘ ਪੀਰਾਂ ਵਾਲਾ ਸਾਬਕਾ ਸਰਪੰਚ ਨੂੰ ਪਦ ਉੱਨਤ ਕਰਕੇ ਹਲਕਾ ਪ੍ਰਧਾਨ ਨਾਮਜ਼ਦ ਕੀਤਾ ਗਿਆ ਸੀਨੀਅਰ ਆਗੂਆਂ ਵਲੋਂ ਨਵ ਨਿਯੁਕਤ ਪ੍ਰਧਾਨ ਨੂੰ ਜੀ ਆਇਆਂ ਕਿਹਾ ਗਿਆ।
ਰਿਪੋਰਟ ਸੁਖਦੇਵ ਸਿੰਘ ਭੱਟੀ
ਜਰਨਲ ਸਕੱਤਰ ਬਸਪਾ ਫਿਰੋਜ਼ਪੁਰ



