ਚੱਬੇਵਾਲ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ ਹਲਕਾ ਚੱਬੇਵਾਲ ਦੇ ਜੁਝਾਰੂ ਸਾਥੀ ਰੂਪਾ ਬੰਗਾ ਕਾਲੇਵਾਲ ਭਗਤਾਂ ਜੀ ਦਾ ਪੀ ਜੀ ਆਈ ਚੰਡੀਗੜ੍ਹ ਵਿਖੇ ਪਿਛਲੇ ਦਿਨੀਂ ਹੋਏ ਰੀੜ੍ਹ ਦੀ ਹੱਡੀ ਦੇ ਅਪ੍ਰੇਸ਼ਨ ਤੋਂ ਬਾਅਦ ਉਨ੍ਹਾਂ ਦੇ ਗ੍ਰਹਿ ਵਿਖੇ ਬਸਪਾ ਹਲਕਾ ਚੱਬੇਵਾਲ ਦੀ ਟੀਮ ਪੋਹੁੰਚੀ ਤੇ ਉਨ੍ਹਾਂ ਦੀ ਸਿਹਤ ਦਾ ਹਾਲ ਚਾਲ ਪੁੱਛਿਆ I ਬਸਪਾ ਆਗੂ ਸਹਿਬਾਨਾਂ ਨੇ ਕੁਦਰਤ/ਪਰਮਾਤਮਾ ਅੱਗੇ ਉਨ੍ਹਾਂ ਦੀ ਸਿਹਤ ਦੀ ਤੰਦਰੁਸਤੀ ਦੀ ਕਾਮਨਾ ਕੀਤੀ I ਬਸਪਾ ਟੀਮ ਨੇ ਰੂਪਾ ਬੰਗਾ ਜੀ ਨੂੰ ਵਿਸ਼ਵਾਸ ਦਿਵਾਇਆ ਕਿ ਬਹੁਜਨ ਸਮਾਜ ਪਾਰਟੀ ਇਸ ਮਾੜੇ ਸਮੇਂ ਵਿੱਚ ਉਨ੍ਹਾਂ ਦੇ ਨਾਲ ਖੜੀ ਹੈ I ਦੱਸਣਯੋਗ ਹੈ ਕਿ ਰੂਪਾ ਬੰਗਾ ਜੀ ਨੇ ਮਿਹਨਤ ਮਜਦੂਰੀ ਕਰਨ ਦੇ ਨਾਲ ਨਾਲ ਲੰਬੇ ਸਮੇਂ ਤੋਂ ਬਸਪਾ ਦੀ ਅਵਾਜ ਵੀ ਬੁਲੰਦ ਕਰਦੇ ਹਨ I ਅਜਿਹੇ ਪਾਰਟੀ ਨੂੰ ਸਮਰਪਿਤ ਵਰਕਰਾਂ ਦੇ ਅਸੀਂ ਸਦਾ ਹੀ ਰਿਣੀ ਰਹਾਂਗੇ Iਇਸ ਮੌਕੇ ਐਡਵੋਕੇਟ ਪਰਮਿੰਦਰ ਕੁਮਾਰ ਹਲਕਾ ਚੱਬੇਵਾਲ ਦੇ ਇੰਚਾਰਜ ਅਤੇ ਉਨ੍ਹਾਂ ਦੇ ਨਾਲ ਬਾਕੀ ਬਸਪਾ ਦੀ ਟੀਮ ਵੀ ਪਹੁੰਚੀ ਹੋਈ ਸੀ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



