HOME ਘਰਾਂ ਦਾ ਟੁੱਟਣਾ

ਘਰਾਂ ਦਾ ਟੁੱਟਣਾ

1
ਰੋਮੀ ਘੜਾਮਾਂ

 (ਸਮਾਜ ਵੀਕਲੀ) 

ਭੜੋਲਿਆਂ ‘ਚ ਮੁੱਕੇ ਆਟੇ ਕਾਰਨ,
ਘਰ ਨਹੀਂ ਟੁੱਟਦੇ।
ਪਹਿਰਾਵਿਆਂ ਦੇ ਘਾਟੇ ਕਾਰਨ,
ਘਰ ਨਹੀਂ ਟੁੱਟਦੇ

ਤੇ ਨਾ ਹੀ ਤੋੜਦਾ ਹੈ ਘਰ,
ਪੈਸਿਆਂ ਦਾ ਮੁੱਕ ਜਾਣਾ।
ਗਹਿਣੇ ਪਈ ਜਮੀਨ ਬੈਅ ਹੋ ਕੇ,
ਸ਼ਾਹੂਕਾਰ ਦੇ ਰੁਕ ਜਾਣਾ।

ਗਹਿਣਿਆਂ ਦੀ ਥੋੜ, ਸੈਰਾਂ ਦੀਆਂ ਰੀਝਾਂ।
ਸੀਮਤ ਦਾਇਰੇ ਜਾਂ ਹੋਰ ਪਦਾਰਥੀ ਚੀਜ਼ਾਂ।
ਕਲੇਸ਼ ਤਾਂ ਦਿੰਦੀਆਂ ਨੇ ਕਰਵਾਅ
ਪਰ ਘਰਾਂ ਦਾ ਹੋ ਜਾਂਦਾ ਹੈ ਬਚਾਅ।

ਹੋਰ ਤਾਂ ਹੋਰ, ਨਹੀਂ ਸਕਦੀ ਤੋੜ
ਕੋਈ ਕੁਦਰਤੀ ਆਫਤ ਜਾਂ ਮਾਰ ਬੇਵਕਤੀ।
ਪਰ ਟੁੱਟ, ਫੁੱਟ, ਤਬਾਹ ਹੋ ਜਾਂਦੇ ਨੇ ਘਰ,
ਜਦੋਂ ਮੁੱਕ ਜਾਂਦੀ ਹੈ, ਕਿਸੇ ਇਕ ਵੀ ਜੀਅ ਦੀ,

ਬਰਦਾਸ਼ਤ ਸਕਤੀ।
ਰੋਮੀ ਘੜਾਮਾਂ।
7717380107

Previous articleਹਿਮਾਚਲ ਸਰਹੱਦ ‘ਤੇ ਆਬਕਾਰੀ ਵਿਭਾਗ ਦੀ ਸਾਂਝੀ ਕਾਰਵਾਈ ‘ਚ 8100 ਕਿਲੋ ਲਾਹਣ ਤੇ 300 ਲੀਟਰ ਕੱਚੀ ਸ਼ਰਾਬ ਬਰਾਮਦ
Next articleਬਸਪਾ ਚੱਬੇਵਾਲ ਦੀ ਟੀਮ ਨੇ ਕਾਲੇ ਵਾਲ ਭਗਤਾਂ ਪਹੁੰਚ ਕੇ ਪਾਰਟੀ ਵਰਕਰ ਦੀ ਖ਼ਬਰ ਸਾਰ ਲਈ