ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦੇ ਨਤੀਜੇ ਆ ਗਏ ਜਿਨ੍ਹਾਂ ਵਿੱਚ ਬੰਗਾ ਤੋਂ ਇਸ ਵਾਰ ਕਾਂਗਰਸ ਨੇ ਆਪਣਾਂ ਖ਼ਾਤਾ ਵੀ ਨਹੀਂ ਖੋਲ੍ਹ ਸਕੀ ਜਿਨ੍ਹਾਂ ਨਤੀਜਿਆਂ ਦੇ ਹਿਸਾਬ ਨਾਲ ਆਪ ਨੇ 10 ਸੀਟਾਂ,1 ਭਾਜਪਾ,1 ਬਸਪਾ,1 ਅਕਾਲੀ ਦਲ ਅਤੇ 2 ਸੀਟਾਂ ਤੇ ਆਜ਼ਾਦ ਉਮੀਦਵਾਰ ਜੇਤੂ ਰਹੇ। ਸਾਨੂੰ ਲੋਕਾਂ ਨੇ ਫ਼ਤਵਾ ਦਿੱਤਾ ਹੈ ਕਿ ਪਹਿਲਾਂ ਪੰਜ ਸਾਲ ਕਿਸੇ ਵੀ ਪਾਰਟੀ ਦਾ ਪ੍ਰਧਾਨ ਨਹੀਂ ਬਣਿਆਂ ਸੀ ਪਰ ਹੁਣ ਆਪ ਪਾਰਟੀ ਦੇ 10 ਐਮ ਸੀ ਜਿਤਾ ਕੇ ਪ੍ਰਧਾਨ ਆਮ ਆਦਮੀ ਪਾਰਟੀ ਦਾ ਹੀ ਬਣੇਗਾ ਇਹ ਸ਼ਬਦ ਬੰਗਾ ਹਲਕੇ ਦੇ ਮੌਜੂਦਾ ਐਮ ਐਲ ਏ ਡਾ ਸੁਖਵਿੰਦਰ ਕੁਮਾਰ ਸੁੱਖੀ ਜੀ ਨੇ ਕਹੇ ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਅਗਲੇ 6 ਮਹੀਨਿਆਂ ਵਿੱਚ ਬੰਗਾ ਸ਼ਹਿਰ ਦੀ ਤਸਵੀਰ ਬਦਲਕੇ ਰੱਖ ਦਿਆਂਗੇ। ਉਨ੍ਹਾਂ ਦੇ ਨਾਲ ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਬਾਕੀ ਪਾਰਟੀ ਦੇ ਮੈਂਬਰ ਵੱਡੀ ਗਿਣਤੀ ਵਿੱਚ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



