ਬੀਐੱਸਐੱਫ ਵੱਲੋਂ ਜੰਮੂ ਵਿਚ ਕੌਮਾਂਤਰੀ ਸਰਹੱਦ ’ਤੇ ਗੋਲੀਬਾਰੀ

ਜੰਮੂ (ਸਮਾਜ ਵੀਕਲੀ):  ਜੰਮੂ ਜ਼ਿਲ੍ਹੇ ਵਿਚ ਕੌਮਾਂਤਰੀ ਸਰਹੱਦ ’ਤੇ ਇਕ ਸ਼ੱਕੀ ਘੁਸਪੈਠੀਏ ਦੀਆਂ ਗਤੀਵਿਧੀਆਂ ਦਾ ਪਤਾ ਲੱਗਣ ਤੋਂ ਬਾਅਦ ਅੱਜ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਗੋਲੀਬਾਰੀ ਕੀਤੀ। ਬੀਐੱਸਐੱਫ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸੈਨਿਕਾਂ ਨੂੰ ਤੜਕੇ ਅਰਨੀਆ ਸੈਕਟਰ ਦੇ ਮੋਲੂ ਇਲਾਕੇ ਵਿਚ ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨ ਵੱਲੋਂ ਸ਼ੱਕੀ ਘੁਸਪੈਠੀਏ ਦੀਆਂ ਗਤੀਵਿਧੀਆਂ ਦਾ ਪਤਾ ਲੱਗਿਆ ਤਾਂ ਉਨ੍ਹਾਂ ਉਸ ਵੱਲ ਗੋਲੀਬਾਰੀ ਕੀਤੀ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੱਡੀ ਗਿਣਤੀ ਹਿੰਦੂ ਸ਼ਰਧਾਲੂਆਂ ਨੇ ਪਾਕਿ ਸਥਿਤ ਮੰਦਰ ਵਿੱਚ ਪੂਜਾ ਕੀਤੀ
Next articleਸਿੱਧੂ ਵੱਲੋਂ ਸੁਆਣੀਆਂ ਨੂੰ 8 ਐੱਲਪੀਜੀ ਸਿਲੰਡਰ ਤੇ ਹਰ ਮਹੀਨੇ 2000 ਰੁਪਏ ਦੇਣ ਦਾ ਵਾਅਦਾ