HOME ਬ੍ਰਿਗੇਡੀਅਰ ਰਾਜਕੁਮਾਰ ਨੇ ਪਿੰਡ ਰੈਲ ਮਾਜਰਾ ਵਿਖੇ ਪਾਰਟੀ ਵਰਕਰਾਂ ਨਾਲ ਕੀਤੀ ਮੁਲਾਕਾਤ 

ਬ੍ਰਿਗੇਡੀਅਰ ਰਾਜਕੁਮਾਰ ਨੇ ਪਿੰਡ ਰੈਲ ਮਾਜਰਾ ਵਿਖੇ ਪਾਰਟੀ ਵਰਕਰਾਂ ਨਾਲ ਕੀਤੀ ਮੁਲਾਕਾਤ 

2
ਪਿੰਡ ਵਾਸੀਆਂ ਨੂੰ ਆਮ ਆਦਮੀ ਪਾਰਟੀ  ਸਰਕਾਰ ਵਲੋਂ ਲੋਕਾਂ ਦੇ ਹਿੱਤ ਵਿੱਚ ਚੱਲ ਰਹੀਆਂ ਸਕੀਮਾਂ ਤੋਂ ਜਾਣੂ ਕਰਵਾਇਆ 
ਸਰਪੰਚ ਸਿੰਕਦਰ ਸਿੰਘ ਲਾਂਦੀ ਨੇ ਪਿੰਡ ਪਹੁੰਚਣ ਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ 
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਸੀਨੀਅਰ ਆਪ ਆਗੂ ਚੇਅਰਮੈਨ ਗੁੱਜਰ ਵੈਲਫੇਅਰ ਬੋਰਡ ਪੰਜਾਬ ਬ੍ਰਿਗੇਡੀਅਰ ਰਾਜਕੁਮਾਰ ਨੇ ਪਿੰਡ ਰੈਲ ਮਾਜਰਾ ਵਿਖੇ ਪਾਰਟੀ ਵਰਕਰਾਂ ਨਾਲ ਵਿਸ਼ੇਸ਼ ਤੌਰ ਤੇ ਮੁਲਾਕਾਤ ਕਰਕੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਿਲਾਂ ਸੁਣੀਆ ਇਸ ਸਬੰਧੀ ਜਾਣਕਾਰੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਪੰਜਾਬ ਵਿੱਚ ਵਿਕਾਸ ਦੇ ਕੰਮ ਬਹੁਤ ਤੇਜ਼ੀ ਨਾਲ ਚੱਲ ਰਹੇ ਹਨ ਜਿਵੇਂ ਸੜਕਾਂ ਦਾ ਨਿਰਮਾਣ, ਕੰਡੀ ਨਹਿਰ ਦੇ ਬਾਕੀ ਰਹਿੰਦੇ ਕੰਮ ਨੂੰ ਪੂਰਾ ਕਰਨਾ,ਲਿਫਟ ਇਰੀਗੇਸ਼ਨ ਨਾਲ ਬੰਜਰ ਜ਼ਮੀਨਾਂ ਦੀ ਸਿੰਚਾਈ, ਕੀਤੇ ਵਾਅਦਿਆਂ ਦਾ ਪੂਰਾ ਕਰਨਾ ਵਗੈਰਾ । ਇਸੇ ਸਬੰਧ ਵਿੱਚ ਉਹਨਾਂ ਵੱਲੋਂ ਪਿੰਡਾਂ ਵਿੱਚ ਜਾ ਕੇ ਵਿਕਾਸ ਦੇ ਕੰਮਾਂ ਦਾ ਜਾਇਜ਼ਾ ਲਿਆ ਅਤੇ ਜ਼ਮੀਨੀ ਪੱਧਰ ਦੇ ਵਰਕਰਾਂ ਅਤੇ ਇਲਾਕਾ ਨਿਵਾਸੀਆਂ ਨੂੰ ਆਪ ਸਰਕਾਰ ਦੀ ਕਾਰਜਕਾਰੀ ਵਾਰੇ ਜਾਗਰੂਕ ਕਰਵਾਇਆ। ਉਹਨਾਂ ਦੱਸਿਆ ਕਿ ਰੈਲਮਾਜਰਾ ਵਿੱਚ 1960 -70 ਦੇ ਉੱਘੇ ਵਪਾਰੀ ਸਰਦਾਰ ਜਗਜੀਤ ਸਿੰਘ ਲਾਂਦੀ (ਜਲਸੂ) ਜੀ ਦੇ ਪਰਿਵਾਰ ਨੂੰ ਮਿਲਣ ਲਈ ਪਿੰਡ ਰੈਲਮਾਜਰਾ ਵਿਖੇ ਉਨ੍ਹਾਂ ਦੇ ਗ੍ਰਹਿ ਵਿਖੇ ਉੱਚੇਚੇ ਤੌਰ ਤੇ ਪਹੁੰਚ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਉਨ੍ਹਾਂ ਨੇ ਦੱਸਿਆ ਕਿ 27 ਸਾਲ ਪਿੰਡ ਦੀ ਸਰਪੰਚੀ ਕੀਤੀ ਅਤੇ ਉਹਨਾਂ ਦੇ ਬੇਟੇ ਅਤੇ ਭਤੀਜੇ ਸਰਦਾਰ ਬਲਦੇਵ ਸਿੰਘ ਲਾਂਦੀ ਸਰਦਾਰ ਕੁਲਦੀਪ ਸਿੰਘ ਕੁਲਦੀਪ ਸਿੰਘ ਲਾਂਦੀ ਵੀ ਪਿੰਡ ਦੇ ਸਰਪੰਚ ਰਹੇ ਅਤੇ ਉਨ੍ਹਾਂ ਦੇ ਪੋਤੇ ਮੌਜੂਦਾ ਸਰਪੰਚ ਸਰਦਾਰ ਸਿਕੰਦਰ ਸਿੰਘ ਲਾਂਦੀ ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਲਾਲ ਚੰਦ ਲਾਲੀ ਰਿਸ਼ੀ ਸ਼ਰਮਾ, ਸੁਖਵਿੰਦਰ ਸਿੰਘ, ਹਰਪ੍ਰੀਤ ਸਿੰਘ, ਪਵਨ ਕੁਮਾਰ ਅਤੇ ਹੋਰ ਸਾਥੀਆਂ ਨੂੰ ਪਿੰਡਾਂ ਵਿੱਚ ਜਾ ਕੇ ਪਾਰਟੀ ਦੇ ਕੰਮਾਂ ਵਾਰੇ ਵਿਸਥਾਰਪੂਰਵਕ ਜਾਗਰੂਕ ਕਰਵਾਇਆ। ਨਾਲ ਹੀ ਉਹਨਾਂ ਨੇ ਪਾਰਟੀ ਵਰਕਰਾਂ ਨੂੰ ਹਦਾਇਤ ਕੀਤੀ ਗਈ ਪਿੰਡਾਂ ਵਿੱਚ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ ਤਾਂ ਜੋ ਆਮ ਲੋਕ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ ‌।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekl
Previous articleਆਸਾਨ ਵਿਕਲਪ ਜਾਂ ਸਿਹਤ ਦਾ ਦੁਸ਼ਮਣ? ਖਾਣ ਲਈ ਤਿਆਰ ਅਤੇ ਪੈਕ ਕੀਤੇ ਭੋਜਨ ਬਾਰੇ ਸੱਚਾਈ ਜਾਣੋ
Next articleਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ’ਚ ਸ਼ਾਮ 7 ਵਜੇ ਤੋਂ ਸਵੇਰੇ 7ਵਜੇ ਤੱਕ ਕੰਬਾਇਨਾਂ ਨਾਲ ਕਣਕ ਕੱਟਣ ਤੇ ਪਾਬੰਦੀ : ਜਿਲਾ ਮੈਜਿਸਟਰੇਟ