ਕੋਰੋਨਾ ਦੇ ਨਿਯਮ ਤੋੜਣ ਨਾਲ ਚਿੰਤਾ ਹੋਰ ਵੱਧਦੀ ਹੈ

ਅਮਰਜੀਤ ਚੰਦਰ

(ਸਮਾਜ ਵੀਕਲੀ)

ਦੁਨੀਆ ਭਰ ਵਿਚ ਲੱਖਾਂ ਲੋਕਾਂ ਦੀ ਜਾਨ ਲੈ ਚੁੱਕੀ ਕੋਰੋਨਾ ਮਹਾਂਮਾਰੀ ਵਿਚ ਜੰਗ ਜਿੱਤ ਚੁੱਕੇ ਇਜਰਾਇਲ ਖੁਦ ਆਪਣੇ ਆਪ ਨੂੰ ਕੋਰੋਨਾ ਤੋਂ ਮੁਕਤ ਹੋਣ ਵਾਲਾ ਪਹਿਲਾ ਅੇਸਾ ਦੇਸ਼ ਬਣ ਚੁੱਕਾ ਹੈ,ਜਿੱਥੇ 70 ਫੀਸਦੀ ਵੈਕਸੀਨੇਸ਼ਨ ਕਰਨ ਤੋਂ ਬਾਅਦ ਸਰਕਾਰ ਵਲੋ ਮੂੰਹ ਤੇ ਮਾਸਕ ਲਾਉਣ ਦੀ ਸ਼ਰਤ ਨੂੰ ਹਟਾ ਦਿੱਤਾ ਗਿਆ ਹੈ।ਇਸ ਤੋਂ ਇਲਾਵਾ ਦੋ ਹਫਤਿਆਂ ਵਿਚ ਹੀ 90 ਫੀਸਦੀ ਤੋਂ ਜਿਆਦਾ ਅਬਾਦੀ ਦਾ ਵੈਕਸੀਨੇਸ਼ਨ ਕਰਨ ਵਾਲਾ ਭੁਟਾਨ,ਸਖਤ ਕਨੂੰਨਾ ਦੀ ਬਦੌਲਤ ਨਿਊਜੀਲੈਂਡ,ਜਿਆਦਾਤਰ ਆਬਾਦੀ ਦੀ ਵੈਕਸੀਨ ਹੋਣ ਦੇ ਕਾਰਨ ਚੀਨ ਅਤੇ ਪੂਰਨ ਰੂਪ ਵਿਚ ਵੈਕਸੀਨ ਹੋਣ ਤੋਂ ਬਾਅਦ ਅਮਰੀਕਾ ਵਿਚ ਵੀ ਕਈ ਜਗ੍ਹਾ ਮਾਸਕ ਫਰੀ ਕਰ ਦਿੱਤਾ ਗਿਆ ਹੈ।ਅਮਰੀਕਾ ਵਿਚ ਤਾਂ ਸੈਂਟਰ ਆਫ ਡਿਸੀਜ਼ ਕੰਟਰੋਲ ਅਤੇ ਪ੍ਰਿਵੈਂਸ਼ਨ ਵਲੋਂ ਐਲਾਨ ਵੀ ਹੋੋ ਚੁੱਕਾ ਹੈ ਕਿ ਜੋ ਲੋਕ ਪੂਰੀ ਤਰਾਂ ਨਾਲ ਕੋਵਿਡ ਵੈਕਸੀਨ ਲਗਵਾ ਚੁੱਕੇ ਹਨ ਤਾਂ ਉਨਾਂ ਨੂੰ ਹੁਣ ਇਕੱਲੇ ਚਲਦੇ ਸਮ੍ਹੇਂ,ਦੌੜਦੇ,ਲੰਬੀ ਯਾਤਰਾ ਕਰਦੇ ਸਮੇਂ,ਬਾਇਕ ਚਲਾਉਦੇ ਸਮੇਂ ਮਾਸਕ ਪਾਉਣ ਦੀ ਜਰੂਰਤ ਨਹੀ ਹੈ।

ਭਾਰਤ ਵਿਚ ਤਕਰੀਬਨ ਇਕ ਅਰਬ ਲੋਕ ਅਜੇ ਕੋਵਿਡ ਵੈਕਸੀਨ ਤੋਂ ਬਚੇ ਹੋਏ ਹਨ,ਹੁਣ ਤੱਕ 25 ਕਰੋੜ ਲੋਕਾਂ ਨੂੰ ਅਜੇ ਪਹਿਲੀ ਖੁਰਾਕ ਮਿਲੀ ਹੈ(ਵੈਕਸੀਨ ਦੀ ਪਹਿਲੀ ਡੋਜ਼),ਜਦ ਕਿ 5 ਕਰੋੜ ਤੋਂ ਕੁਝ ਜਿਆਦਾ ਲੋਕਾਂ ਨੂੰ ਹੁਣ ਤੱਕ ਅਜੇ ਦੂਸਰੀ ਖੁਰਾਕ ਮਿਲੀ ਹੈ।ਵੈਕਸੀਨ ਦੀ ਕਮੀ ਦੇ ਕਾਰਨ ਹੌਲੀ-ਹੌਲੀ ਲੱਗ ਰਹੀ ਵੈਕਸੀਨੇਸ਼ਨ ਦੇ ਚੱਲਦੇ ਅਜੇ ਭਾਰਤ ਦੇਸ਼ ਨੂੰ ਕੋਰੋਨਾ ਮੁਕਤ ਕਰਨ ਲਈ ਬਹੁਤ ਸਮਾਂ ਲੱਗ ਸਕਦਾ ਹੈ।ਇਹਦੇ ਵਿਚ ਸਮਝਦਾਰੀ ਇਹ ਹੈ ਕਿ ਕੋਰੋਨਾ ਮਹਾਂਮਾਰੀ ਤੋਂ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਦੇ ਲਈ ਜਿੰਨਾ ਵੀ ਹੋ ਸਕੇ,ਅਨੇਕਾਂ ਹੀ ਕਦਮ ਉਠਾਏ ਜਾਣ।

ਭਲੇ ਹੀ ਹੁਣ ਦੂਸਰੀ ਕੋਰੋਨਾ ਲਹਿਰ ਦਾ ਪ੍ਰਕੋਪ ਘੱਟ ਹੋ ਗਿਆ ਹੈ ਪਰ ਜਿਸ ਪ੍ਰਕਾਰ ਕੋਰੋਨਾ ਦੀ ਦੂਸਰੀ ਲਹਿਰ ਨੇ ਭਾਰਤ ਵਿਚ ਕਹਿਰ ਵਰਸਾਇਆ ਅਤੇ ਅਗਲੇ ਕੁਝ ਮਹੀਨਿਆ ਵਿਚ ਤੀਸਰੀ ਕੋਰੋਨਾ ਲਹਿਰ ਦਾ ਆਉਣਾ ਵੀ ਤਹਿ ਮੰਨਿਆ ਜਾ ਰਿਹਾ ਹੈ,ਇਹਦੇ ਵਿਚਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਦੇ ਲਈ ਸਿਹਤ ਵਿਭਾਗ ਦੇ ਢਾਂਚੇਂ ਨੂੰ ਤੀਸਰੀ ਕੋਰੋਨਾ ਲਹਿਰ ਨਾਲ ਨਿਪਟਣ ਦੇ ਲਈ ਸੁਚੇਤ ਰਹਿਣਾ ਪਏਗਾ।ਜਗ੍ਹਾ-ਜਗ੍ਹਾ ਲੌਕਡਾਊਨ ਖੁਲਦੇ ਹੀ ਬਜ਼ਾਰਾਂ ਵਿਚ ਉਮੜਦੀ ਭਾਰੀ ਭੀੜ ਅਤੇ ਹਰ ਕਿਤੇ ਕੋਰੋਨਾ ਕਾਲ ਦੇ ਕਨੂੰਨਾਂ ਦੀ ੳੜਾਈਆ ਜਾ ਰਹੀਆਂ ਧੱਜੀਆਂ ਨੂੰ ਦੇਖਦੇ ਹੋਏ ਕੋਰੋਨਾ ਦੀ ਅਗਲੀ ਲਹਿਰ ਨੂੰ ਲੈ ਕੇ ਚਿੰਤਾਂ ਵੱਧਦੀ ਜਾ ਰਹੀ ਹੈ।ਹੁਣੇ-ਹੁਣੇ ਹੀ ਦਿੱਲੀ ਹਾਈ ਕੋਰਟ ਨੇ ਤਾਂ ਏਨਾਂ ਹਾਲਾਤਾਂ ਨੂੰ ਦੇਖਦੇ ਹੋਏ ਗਹਿਰੀ ਚਿੰਤਾਂ ਪ੍ਰਗਟਾਉਦੇ ਹੋਏ ਕਿਹਾ ਹੈ ਕਿ ਇਸ ਤਰਾਂ ਹੀ ਸੱਭ ਚੱਲਦਾ ਰਿਹਾ ਤਾਂ ਕੋਰੋਨਾ ਦੀ ਤੀਸਰੀ ਲਹਿਰ ਨੂੰ ਵੜਾਵਾ ਮਿਲੇਗਾ ਤਾਂ ਫਿਰ ਭਗਵਾਨ ਹੀ ਸਾਨੂੰ ਬਚਾ ਸਕਦਾ ਹੈ।

ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਸਾਹਮਣੇ ਆ ਰਹੀਆਂ ਨਵੀਆਂ ਮੁਸ਼ਕਲਾਂ ਦੇ ਬਾਅਦ ਤਾਂ ਮੱਥੇ ਤੇ ਲਕੀਰਾਂ ਬਣਨੀਆਂ ਤਾਂ ਸੁਭਾਵਿਕ ਹੀ ਹਨ।ਦਰਆਸਲ ਏਥੇ ਹੁਣ ਤੱਕ ਲੱਗਭਗ ਸਾਰੇ ਵਿਸ਼ੇਸ਼ਕਾਂ ਦਾ ਮੰਨਣਾ ਹੈ ਕਿ ਤੀਜੀ ਲਹਿਰ ਤਕਰੀਬਨ ਤਿੰਨ ਮਹੀਨੇ ਬਾਅਦ ਆ ਸਕਦੀ ਹੈ,ਪਰ ਦੂਜੀ ਲਹਿਰ ਭਿਆਨਕ ਪ੍ਰਕੋਪ ਦੇਖਣ ਤੋਂ ਬਾਅਦ ਵੀ ਜਿਆਦਾਤਰ ਲੋਕ ਜਿਸ ਤਰਾਂ ਨਾਲ ਫਿਰ ਤੋਂ ਬੇਫਿਕਰ,ਲਾਪਰਵਾਹ ਹੋ ਕੇ ਕੋਰੋਨਾ ਤੋਂ ਬਚਣ ਲਈ ਅਨੇਕਾਂ ਹੀ ਬਚਾ ਦੇ ਨਿਯਮਾਂ ਨੂੰ ਭੁੱਲ ਗਏ ਸੀ,ਪ੍ਰਸ਼ਾਸ਼ਨ ਦੀ ਨੱਕ ਥੱਲੇ ਮਾਸਕ ਤੇ ਸਮਾਜਿਕ ਦੂਰੀ ਦੀਆਂ ਖੁੱਲ ਕੇ ਧੱਜੀਆਂ ਉਡਾਈਆਂ ਜਾ ਰਹੀਆਂ ਹਨ।ਹੁਣ ਵਿਸ਼ੇਸ਼ਕਾਂ ਵਲੋਂ ਕਿਹਾ ਜਾਣ ਲੱਗਾ ਹੈ ਕਿ ਜੇਕਰ ਲਾਪਰਵਾਹੀ ਦਾ ਇਹੀ ਹਾਲ ਰਿਹਾ ਤਾਂ ਕੋਰੋਨਾ ਦੀ ਤੀਜੀ ਲਹਿਰ ਅਗਲੇ 6 ਤੋਂ 8 ਹਫਤੇ ਦੇ ਵਿਚ ਵੀ ਆ ਸਕਦੀ ਹੈ।ਕੇ ਵਿਜੇ ਰਾਘਵਨ ਤਾਂ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਕੋਰੋਨਾ ਦੀ ਤੀਜੀ ਲਹਿਰ ਦਾ ਆਉਣਾ ਤਹਿ ਹੈ ਜਿਸ ਨੂੰ ਰੋਕ ਨਹੀ ਸਕਦੇ।ਉਨਾਂ ਦਾ ਕਹਿਣਾ ਹੈ ਕਿਉਕਿ ਸਾਰਸ-ਸੀਓਵੀ2 ਤਿਆਰ ਹੋ ਰਿਹਾ ਹੈ ਇਸ ਲਈ ਸਾਨੂੰ ਕੋਰੋਨਾ ਦੀ ਤੀਜੀ ਲਹਿਰ ਲਈ ਤਿਆਰ ਰਹਿਣਾ ਪਏਗਾ।

ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਦੀ ਰਫਤਾਰ ਦੇ ਪ੍ਰਮੁੱਖ ਕਾਰਨਾ ਕਰਕੇ ਕੋਰੋਨਾ ਦੇ ਨਵੇ-ਨਵੇ ਵੈਰੀਅਟਸ ਦੀ ਪ੍ਰਮੁੱਖ ਭੂਮਿਕਾ ਦੇਖੀ ਗਈ ਹੈ।ਦਰਆਸਲ ਵਾਇਰਸ ਲਗਾਤਾਰ ਆਪਣਾ ਭੇਸ ਬਦਲਦਾ ਰਹਿੰਦਾ ਹੈ।ਕੁੱਝ ਦੇਰ ਪਹਿਲਾਂ ਬ੍ਰਾਜ਼ੀਲ ਦੇ ਸਾਓ ਪਾਅਲੋ ਸੂਬੇ ਵਿਚ ਕੋਰੋਨਾ ਵਾਇਰਸ ਦੇ 19 ਤਰ੍ਹਾਂ ਦੇ ਕੋਰੋਨਾ ਦੀ ਪਛਾਣ ਹੋਈ ਹੈ।ਅਸਲ ਤੌਰ ਤੇ ਭਾਰਤ ਵਿਚ ਖੋਜਿਆ ਗਿਆ ਅਤੇ ਸਾਡੇ ਏਥੇ ਕਹਿਰ ਵਰਸਾ ਚੁੱਕਾ ਕੋਰੋਨਾ ਦਾ ਡੈਲਟਾ ਵੈਰੀਏਟ ਦੁਨੀਆ ਦੇ 80 ਦੇਸ਼ਾਂ ਵਿਚ ਫੈਲ ਚੁੱਕਾ ਹੈ ਅਤੇ ਇਹਨਾਂ ਦਿਨਾਂ ਵਿਚ ਇੰਗਲੈਡ ਵਿਚ ਕਹਿਰ ਵਰਸਾ ਰਿਹਾ ਹੈ,ਜਿੱਥੇ ਪਿੱਛਲੇ 11 ਦਿਨਾਂ ਵਿਚ ਮਾਮਲੇ ਦੁਗਣੇ ਹੋ ਗਏ ਹਨ।

ਹੁਣ ਕੋਰੋਨਾ ਦੇ ਨਵੇਂ ਸਵਰੂਪ ਡੈਲਟਾ ਪਲੱਸ ਦੀ ਵੀ ਸ਼ੁਰੂਆਤ ਹੋ ਚੁੱਕੀ ਹੈ,ਜਿਸ ਨੂੰ ਆਉਣ ਵਾਲੇ ਦਿਨਾਂ ਵਿਚ ਬੜੇ ਖਤਰੇ ਨਾਲ ਦੇਖਿਆ ਜਾ ਰਿਹਾ ਹੈ।ਦੂਜੀ ਲਹਿਰ ਦਾ ਪ੍ਰਕੋਪ ਘਟਣ ਅਤੇ ਨਿਯਮਾਂ ਵਿਚ ਢਿੱਲ ਦੇਣ ਦੇ ਬਾਅਦ ਕਈ ਸੂਬਿਆਂ ਵਿਚ ਮਿਲੇ ਇਸ ਨਵੇਂ ਵੈਰੀਅਟ ਦੇ ਕੁੱਝ ਮਾਮਲੇ ਸਾਹਮਣੇ ਆਉਣ ਦੇ ਬਾਅਦ ਤੀਜੀ ਲਹਿਰ ਤੋਂ ਬਚਣ ਦੇ ਕਈ ਕੋਰੋਨਾ ਦੇ ਨਿਯਮਾਂ ਦਾ ਪਾਲਣ ਕਰਨਾ ਬੇਹੱਦ ਜਰੂਰੀ ਹੋ ਗਿਆ ਹੈ।ਦਰਆਸਲ ਵਾਇਰਸ ਜਿਸ ਤੇਜੀ ਨਾਲ ਆਪਣਾ ਰੂਪ ਬਦਲ ਰਿਹਾ ਹੈ ਅਤੇ ਇਸ ਦੇ ਨਵੇਂ-ਨਵੇਂ ਵੈਰੀਅਟ ਸਾਹਮਣੇ ਆ ਰਹੇ ਹਨ,ਇਹਦੇ ਨਾਲ ਇਨਸਾਨੀ ਕੋਸ਼ਕਾਵਾਂ ਨੂੰ ਨੁਕਸਾਨ ਪਹੁੰਚਾਉਣਾ ਅਤੇ ਕੋਰੋਨਾ ਹੋਰ ਵੀ ਤੇਜੀ ਨਾਲ ਫੈਲਣ ਦਾ ਖਤਰਾ ਵੱਧ ਗਿਆ ਹੈ।

 

ਅਮਰਜੀਤ ਚੰਦਰ

ਲੁਧਿਆਣਾ 9417600014

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੱਖ ਇਤਿਹਾਸਕਾਰ ਗਿਆਨ ਸੋਹਣ ਸਿੰਘ ਖਾਲਸਾ ਕੈਨੇਡਾ ਦੇ ਜਨਮ ਦਿਨ ’ਤੇ ਬੂਟੇ ਲਗਾਉਣ ਦੀ ਨਿਵੇਕਲੀ ਸ਼ੁਰੂਆਤ
Next articleਰੇਲਵੇ ਦਾ ਨਿਜੀਕਰਨ, ਰੇਲਵੇ ਦੀ ਬਰਬਾਦੀ