HOME ਬ੍ਰੈਮਪਟਨ ਟੋਰਾਂਟੋ ਵਿਖੇ “ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ” ਪੁਸਤਕ...

ਬ੍ਰੈਮਪਟਨ ਟੋਰਾਂਟੋ ਵਿਖੇ “ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ” ਪੁਸਤਕ ਕੈਨੇਡਾ ਦੀ ਕੈਬਨਿਟ ਮੰਤਰੀ ਰੂਬੀ ਸਹੋਤਾ, ਮੈਂਬਰ ਪਾਰਲੀਮੈਂਟ ਅਮਨਦੀਪ ਕੌਰ ਸੋਢੀ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਗੁਰਬਖਸ਼ ਸਿੰਘ ਮੱਲੀ ਨੇ ਬਾਵਾ, ਕਥੂਰੀਆ, ਜੌਹਲ, ਨਵਾਬ ਅਤੇ ਦਾਖਾ ਨਾਲ ਮਿਲ ਕੇ ਰਿਲੀਜ ਕੀਤੀ

ਬਾਵਾ ਨੇ ਰੂਬੀ ਸਹੋਤਾ ਤੋਂ “ਸ਼ਬਦ ਪ੍ਰਕਾਸ਼ ਅਜਾਇਬ ਘਰ” ਬ੍ਰੈਮਪਟਨ ਵਿਖੇ ਬਣਾਉਣ ਲਈ ਜਮੀਨ ਦੀ ਮੰਗ ਕੀਤੀ

 ਦਲਵੀਰ ਸਿੰਘ ਕਥੂਰੀਆ ਅਤੇ ਡਾ. ਦਵਿੰਦਰ ਸਿੰਘ ਲੱਧੜ ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦਾ ਸਰਪ੍ਰਸਤ ਬਣਾਇਆ

ਲੁਧਿਆਣਾ,  (ਸਮਾਜ ਵੀਕਲੀ)   ਵਿਸ਼ਵ ਪੰਜਾਬੀ ਭਵਨ ਬ੍ਰੈਮਪਟਨ ਕੈਨੇਡਾ ਵਿਖੇ “ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ” ਪੁਸਤਕ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਫਾਊਂਡੇਸ਼ਨ ਦੇ ਕੈਨੇਡਾ ਦੇ ਪ੍ਰਧਾਨ ਅਸ਼ੋਕ ਬਾਵਾ, ਸਰਪ੍ਰਸਤ ਮਲਕੀਤ ਸਿੰਘ ਦਾਖਾ, ਜਰਨਲ ਸਕੱਤਰ ਰਵਿੰਦਰ ਸਿਆਨ, ਅਮਰਪ੍ਰੀਤ ਸਿੰਘ ਔਲਖ ਵੱਲੋਂ ਆਯੋਜਿਤ ਸਮਾਗਮ ਵਿੱਚ ਕੈਨੇਡਾ ਸਰਕਾਰ ਦੀ ਕੈਬਨਟ ਮੰਤਰੀ ਰੂਬੀ ਸਹੋਤਾ, ਮੈਂਬਰ ਪਾਰਲੀਮੈਂਟ ਅਮਨਦੀਪ ਕੌਰ ਸੋਢੀ, ਸਾਬਕਾ ਮੈਂਬਰ ਪਾਰਲੀਮੈਂਟ ਗੁਰਬਖਸ਼ ਸਿੰਘ ਮੱਲੀ, ਮੁੱਖ ਸਰਪ੍ਰਸਤ ਰਿਟਾ. ਬ੍ਰਿਗੇਡੀਅਰ ਨਵਾਬ ਸਿੰਘ ਹੀਰ, ਵਾਈਸ ਚੇਅਰਮੈਨ ਪੀਲ ਸਕੂਲ ਬੋਰਡ ਸਤਪਾਲ ਜੌਹਲ ਅਤੇ ਪੰਜਾਬੀ ਭਾਸ਼ਾ ਨੂੰ ਵਿਸ਼ਵ ਵਿੱਚ ਸਤਿਕਾਰ ਦਿਵਾਉਣ ਵਾਲੇ ਦਲਵੀਰ ਸਿੰਘ ਕਥੂਰੀਆ ਨੇ ਰਿਲੀਜ ਕਰਨ ਦੀ ਰਸਮ ਅਦਾ ਕੀਤੀ। ਇਸ ਸਮੇਂ ਬੋਲਦੇ ਸ਼੍ਰੀਮਤੀ ਸਹੋਤਾ ਅਤੇ ਸੋਢੀ ਕਿਹਾ ਕਿ ਉਪਰੋਕਤ ਪੁਸਤਕ ਸਾਨੂੰ ਸਾਡੇ ਗੌਰਵਮਈ ਇਤਿਹਾਸ ਨਾਲ ਜੋੜਦੀ ਹੈ ਜੋ ਕਿ ਹਿੰਦੀ, ਪੰਜਾਬੀ ਅਤੇ ਇੰਗਲਿਸ਼ ਵਿੱਚ ਹੈ। ਅਸੀਂ ਇਸ ਨੂੰ ਸਰਕਾਰੀ ਲਾਇਬ੍ਰੇਰੀਆਂ ਤੱਕ ਪਹੁੰਚਾਵਾਂਗੇ ਤਾਂ ਕਿ ਇਥੋਂ ਦੇ ਵਸਨੀਕਾਂ ਨੂੰ ਸਿੱਖ ਕੌਮ ਦੇ ਇਤਿਹਾਸ ਬਾਰੇ ਗਿਆਨ ਹੋਵੇ। ਸਾਨੂੰ ਸਾਡੇ ਮਹਾਨ ਗੁਰੂਆਂ ਨੇ ਕਿਰਤ ਕਰਨਾ, ਨਾਮ ਜਪਣਾ ਅਤੇ ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ ਹੈ ਜੋ ਸਾਡੇ ਜੀਵਨ ਦਾ ਆਧਾਰ ਹੈ। ਉਨਾਂ ਸ੍ਰੀ ਬਾਵਾ ਵੱਲੋਂ ਬ੍ਰੈਮਪਟਨ ਵਿਖੇ “ਸ਼ਬਦ ਪ੍ਰਕਾਸ਼ ਅਜਾਇਬ ਘਰ” ਦੇ ਨਾਲ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਅਤੇ ਉਨਾਂ ਦੇ ਸਪੁੱਤਰ ਬਾਬਾ ਅਜੈ ਸਿੰਘ ਜੀ ਜਿਨਾਂ ਦੀ ਉਮਰ ਚਾਰ ਸਾਲ ਦੀ ਸੀ, ਉਹਨਾਂ ਦੀ 740 ਸਿੰਘਾਂ ਸਮੇਤ ਸ਼ਹਾਦਤ ਹੋਈ ਉਹਨਾਂ ਦੇ ਬੁੱਤ ਅਤੇ ਅਜਾਇਬ ਘਰ ਲਈ ਮੰਗੀ ਜਮੀਨ ਲਈ ਅਸੀਂ ਸਰਕਾਰ ਵੱਲੋਂ ਦੇਣ ਦਾ ਹਰ ਸੰਭਵ ਯਤਨ ਕਰਾਂਗੇ। ਇਸ ਸਮੇਂ ਗੁਰਬਖਸ਼ ਸਿੰਘ ਮੱਲੀ ਨੇ ਕਿਹਾ ਕਿ ਸ੍ਰੀ ਬਾਵਾ ਵੱਲੋਂ ਅੰਗਰੇਜੀ ਵਿੱਚ ਸਿੱਖ ਇਤਿਹਾਸ ਛਾਪਣਾ ਅਤੇ ਵਿਦੇਸ਼ਾਂ ਦੀ ਧਰਤੀ ‘ਤੇ ਪ੍ਰਚਾਰ ਕਰਨਾ ਸਲਾਘਾਯੋਗ ਹੈ। ਇਸ ਸਮੇਂ ਸ਼੍ਰੀ ਬਾਵਾ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ‘ਤੇ ਰੌਸ਼ਨੀ ਪਾਈ ਅਤੇ “ਸ਼ਬਦ ਪ੍ਰਕਾਸ਼ ਅਜਾਇਬ ਘਰ ਅਤੇ ਬੁੱਤ ਲਗਾਉਣ ਲਈ ਕੈਨੇਡਾ ਸਰਕਾਰ ਤੋਂ ਜਮੀਨ ਦੀ ਮੰਗ ਕੀਤੀ। ਇਸ ਸਮੇਂ ਮਲਕੀਤ ਸਿੰਘ ਦਾਖਾ, ਬ੍ਰਿਗੇਡੀਅਰ ਨਵਾਬ ਸਿੰਘ, ਇਤਿਹਾਸਕਾਰ ਮੋਹਨ ਸਿੰਘ, ਗੁਰਦੀਪ ਸਿੰਘ ਘੁੜਾਣੀ, ਸਤਬੀਰ ਸਿੰਘ ਨੇ ਉਕਤ ਪੁਸਤਕ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਬਾਰੇ ਵਿਚਾਰ ਪੇਸ਼ ਕੀਤੇ। ਇਸ ਸਮੇਂ ਸ਼੍ਰੀ ਬਾਵਾ ਨੇ ਦਲਬੀਰ ਸਿੰਘ ਕਥੂਰੀਆ ਅਤੇ ਡਾ. ਦਵਿੰਦਰ ਸਿੰਘ ਲੱਧੜ ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦਾ ਸਰਪ੍ਰਸਤ ਬਣਾਉਣ ਦਾ ਐਲਾਨ ਕੀਤਾ। ਇਸ ਸਮੇਂ ਪ੍ਰਿੰ. ਗਿਆਨ ਸਿੰਘ, ਪਰਮਜੀਤ ਹਾਂਸ, ਸੁਖਦੇਵ ਸਿੰਘ ਰਕਬਾ, ਮੇਜਰ ਸਿੰਘ ਰਕਬਾ, ਅਕਾਲੀ ਬਲਵੰਤ ਸਿੰਘ ਮੁੱਲਾਂਪੁਰ, ਡਾ. ਚਰਨਜੀਤ ਸਿੰਘ ਚੱਕ ਕਲਾਂ, ਅਮਨਦੀਪ ਸਿਆਣ, ਸੁਰਜਨ ਸਿੰਘ, ਅਭੀ ਬਾਵਾ, ਜਤਿੰਦਰ ਕੌਰ, ਨਰਿੰਦਰ ਕੌਰ, ਅਮਰਜੀਤ ਸ਼ੇਰਪੁਰੀ, ਸੁਖਜਿੰਦਰ ਸਿੰਘ ਹੀਰ, ਮਨਜੀਤ ਸਿੰਘ ਹੀਰ, ਕਰਨਲ ਜੀ.ਐੱਸ ਸੋਹੀ, ਕਰਨਲ ਐੱਸ.ਪੀ ਸਿੰਘ, ਕੈਪਟਨ ਰਣਜੀਤ ਸਿੰਘ ਧਾਲੀਵਾਲ, ਅਜਮੇਰ ਸਿੰਘ ਕਲਸੀ, ਪ੍ਰਿੰ. ਗੁਰਮੇਲ ਸਿੰਘ, ਬਿੰਦਰ ਘੁੜਾਣੀ ਅਮਰਜੀਤ ਕੌਰ, ਬਲਵਿੰਦਰ ਸਿੰਘ ਬਰਾੜ, ਯਾਦਵਿੰਦਰ ਸਿੰਘ, ਗੁਰਸੇਵਕ ਸਿੰਘ ਬਰਸਾਲ ਯੂਥ ਨੇਤਾ, ਅਕਾਲੀ ਨੇਤਾ ਬੇਅੰਤ ਸਿੰਘ ਧਾਲੀਵਾਲ, ਨਿਰਮਲ ਸਿੰਘ ਗਰੇਵਾਲ, ਭੋਲਾ ਰਕਬਾ, ਨਿਰਭੈ ਸਿੰਘ ਗਰੇਵਾਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੰਯੁਕਤ ਕਿਸਾਨ ਮੋਰਚੇ ਵੱਲੋਂ 24 ਅਗਸਤ ਨੂੰ ਸਮਰਾਲਾ ਮੰਡੀ ਵਿਖੇ ਲੈਂਡ ਪੂਲਿੰਗ ਸਕੀਮ ਨੂੰ ਰੱਦ ਕਰਵਾਉਣ ਲਈ ਕੀਤੀ ਜਾਵੇਗੀ ਕਿਸਾਨ ਮਹਾਂ ਰੈਲੀ
Next articleਪੁਲਿਸ ਵੱਲੋਂ ਕਿਸਾਨ ਆਗੂ ਪੰਨੂ ਘਰ ਵਿੱਚ ਨਜ਼ਰਬੰਦ ਤੇ ਰਿਹਾਅ