HOME ਪੁਲਿਸ ਵੱਲੋਂ ਕਿਸਾਨ ਆਗੂ ਪੰਨੂ ਘਰ ਵਿੱਚ ਨਜ਼ਰਬੰਦ ਤੇ ਰਿਹਾਅ

ਪੁਲਿਸ ਵੱਲੋਂ ਕਿਸਾਨ ਆਗੂ ਪੰਨੂ ਘਰ ਵਿੱਚ ਨਜ਼ਰਬੰਦ ਤੇ ਰਿਹਾਅ

2

ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)– ਥਾਣਾ ਮਹਿਤਪੁਰ ਪੁਲਿਸ ਵੱਲੋਂ ਬੀਕੇਯੂ ਦੁਆਬਾ ਦੇ ਬਲਾਕ ਪ੍ਰਧਾਨ ਕਸ਼ਮੀਰ ਸਿੰਘ ਪੰਨੂ ਨੂੰ ਪਿੰਡ ਤੰਦਾਉਰਾ ਵਿਖੇ ਉਨ੍ਹਾਂ ਦੇ ਗ੍ਰਹਿ ਵਿਖੇ ਨਜਰਬੰਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਸ਼ਮੀਰ ਸਿੰਘ ਪੰਨੂ ਨੇ ਦੱਸਿਆ ਕਿ ਉਨ੍ਹਾਂ ਅੱਜ ਮੈਡੀਕਲ ਕਰਵਾਉਣ ਲਈ ਜਲੰਧਰ ਡਾਕਟਰ ਕੋਲੋਂ ਇਜਾਜ਼ਤ ਲਈ ਸੀ ਕਿ ਅਚਾਨਕ ਜਦੋਂ ਉਹ ਸਵੇਰੇ ਤਿਆਰ ਬਰ ਤਿਆਰ ਹੋ ਕੇ ਮੈਡੀਕਲ ਕਰਵਾਉਣ ਲਈ ਜਲੰਧਰ ਰਵਾਨਾ ਹੋਣ ਲੱਗੇ ਤਾਂ ਮਹਿਤਪੁਰ ਥਾਣੇ ਦੇ ਮੁਲਾਜ਼ਮਾਂ ਵੱਲੋਂ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਵਿੱਚ ਨਜ਼ਰਬੰਦ ਕਰ ਲਿਆ । ਪੰਨੂ ਮੁਤਾਬਕ ਦਰਅਸਲ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅਲੱਗ – ਅਲੱਗ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਸੀ। ਜਿਸ ਐਲਾਨ ਨੂੰ ਜਥੇਬੰਦੀਆਂ ਵੱਲੋਂ ਵਾਪਸ ਲੈ ਲਿਆ ਪਰ ਇਸ ਤੋਂ ਬੇਖ਼ਬਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਤਕਰੀਬਨ ਕਈ ਘਿੰਟੇ ਘਰ ਬੈਠਾਈ ਰੱਖਿਆ। ਜਿਸ ਕਾਰਨ ਉਨ੍ਹਾਂ ਨੂੰ ਮੈਡੀਕਲ ਕਰਵਾਉਣ ਵਿਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬ੍ਰੈਮਪਟਨ ਟੋਰਾਂਟੋ ਵਿਖੇ “ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ” ਪੁਸਤਕ ਕੈਨੇਡਾ ਦੀ ਕੈਬਨਿਟ ਮੰਤਰੀ ਰੂਬੀ ਸਹੋਤਾ, ਮੈਂਬਰ ਪਾਰਲੀਮੈਂਟ ਅਮਨਦੀਪ ਕੌਰ ਸੋਢੀ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਗੁਰਬਖਸ਼ ਸਿੰਘ ਮੱਲੀ ਨੇ ਬਾਵਾ, ਕਥੂਰੀਆ, ਜੌਹਲ, ਨਵਾਬ ਅਤੇ ਦਾਖਾ ਨਾਲ ਮਿਲ ਕੇ ਰਿਲੀਜ ਕੀਤੀ
Next articleਪਿੰਡ ਸੈਦੋ ਭੁਲਾਣਾ ਵਿਖੇ ਕਾਂਗਰਸੀ ਵਰਕਰਾਂ ਦੀ ਹੋਈ ਭਰਵੀਂ ਮੀਟਿੰਗ