ਦੋਹੇ

Samaj-Weekly-a-Punjabi-English-Newspaper-in-the-UK
Samaj-Weekly-a-Punjabi-English-Newspaper-in-the-UK

(ਸਮਾਜ ਵੀਕਲੀ)

ਦਿੱਲੀ ਬੈਠੇ ਹਾਕਮਾਂ, ਸੁਣ ਜਨਤਾ ਦੇ ਬੋਲ।
ਕਿਉਂ ਮਿੱਟੀ ਵਿੱਚ ਆਪਣੀ,ਇੱਜਤ ਰਹਿਆਂ ਰੋਲ।
ਪਰਜਾ ਨਾਲੋਂ ਟੁੱਟ ਕੇ, ਹੋ’ਜੇਂਗਾ ਬੇਕਾਰ।
ਹਾਲੇ ਵੀ ਕੀ ਵਿਗੜਿਆ,ਕਰ ਲੈ ਸੋਚ ਵਿਚਾਰ।
ਕਾਹਤੋਂ ਕਰਦੈਂ ਹਾਕਮਾਂ, ਤੂੰ ਜਨਤਾ ਨੂੰ ਤੰਗ।
ਲੋਕ ਲੜੇਂਦੇ ਹੱਕ ਨੂੰ, ਮੰਨ ਇਨ੍ਹਾਂ ਦੀ ਮੰਗ।
ਲੱਗੇਂ ਬੈਠਾ ਭੁੱਲਿਆ, ਲੋਕਤੰਤਰੀ ਰਾਜ।
ਉਹਨਾਂ ਨੂੰ ਫਿਟਕਾਰ ਦੈਂ, ਜਿੰਨ੍ਹਾਂ ਬਖਸ਼ੇ ਤਾਜ।
ਕੁਰਸੀ ਉੱਤੇ ਬੈਠ ਕੇ, ਕਰਦਾ ਜੋ ਹੰਕਾਰ।
ਲੋਕਾਂ ਹੱਥੋਂ ਅੰਤ ਨੂੰ, ਜਾਂਦਾ ਬਾਜੀ ਹਾਰ।
ਜੇਕਰ ਕੁਰਸੀ ਮੱਲ ਕੇ,ਕਰਦਾ ਚੰਗੀ ਕਾਰ।
ਫਿਰ ਕਿਉਂ ਲੋਕੀਂ ਆਖਦੇ, ਡਾਕੂ ਚੌਂਕੀਦਾਰ।
ਕਰਦਾ ‘ਮਨ ਕੀ ਬਾਤ’ ਹੈ, ਕਰਦਾ ਸਾਰੀ ਝੂਠ।
ਨਾਲ ਵੋਟਰਾਂ ਖੇਡਦਾ, ਕਰਕੇ ਨੱਕੀ ਮੂਠ।
ਦਿਲ ਤੇਰੇ ਦਾ ਚੋਰ ਜੋ, ਮਹਿਲੀ ਭਰੇ ਉਡਾਰ।
ਸੱਤਾ ਹੱਥੋਂ ਜਾਂਦਿਆਂ, ਕੌਣ ਲਵੇਗਾ ਸਾਰ।
ਲੋਕਾਂ ਦਿੱਤੇ ਰਾਜ ਦਾ, ਕਰਦੈਂ ਕਿਉਂ ਹੰਕਾਰ।
ਆਪੇ ਬੇੜੀ ਆਪਣੀ, ਡੋਬੇਂ ਅੱਧ ਵਿਚਕਾਰ।
ਅਪਨੇ ਮਨ ਦੀ ਛੱਡ ਕੇ, ਵੇਖ ਦੇਸ਼ ਦਾ ਹਾਲ।
ਕਿਹੜੇ ਪਾਸੇ ਚੱਲਦੀ, ਅੱਛੇ ਦਿਨ ਕੀ ਚਾਲ।
ਚੇਤੇ ਰੱਖ ਸਿਕੰਦਰਾ, ਪੋਰਸ ਹੈ ਪੰਜਾਬ।
ਤੇਰੀ ਭਗਵੀਂ ਸੋਚ ਦਾ, ਅਸੀਂ ਤੋੜਨਾ ਖ਼ਾਬ।
ਕੱਠੇ ਹੋਈਏ ਸਾਥੀਓ, ਵਕਤ ਕਰੇਂਦਾ ਮੰਗ।
ਆਓ ਰਲਕੇ ਛੇੜੀਏ,ਹੱਕਾਂ ਖਾਤਰ ਜੰਗ।
ਜਸਵੰਤ ਗਿੱਲ ਸਮਾਲਸਰ 
97804-51878

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleI bought Twitter to improve probable civilisational lifespan: Musk
Next articleਪਿੰਡ ਧੁਦਿਆਲ ‘ਚ ਚੌਥਾ ਹਾਕੀ ਟੂਰਨਾਮੈਂਟ 16 -17 ਤੇ 18 ਫਰਵਰੀ ਨੂੰ