(ਸਮਾਜ ਵੀਕਲੀ)
ਹਾਲਾਤ ਮਾੜੇ ਤੋ ਮਾੜੇ ਆਏ ਮੇਰੇ ਤੇ,ਇਸ ਜਹਾਨ ਅੰਦਰ,
ਮੰਡੀ ਦੇ ਝੂਠੇ ਵਪਾਰੀਆਂ ਦੀ ਬੋਲੀ ਵਿੱਚ ਮੈਂ ਵਿਕਿਆ ਨਹੀ।
ਨਿੱਕੀ ਉਮਰੇ ਮੈ ਬਹੁਤ ਵੱਡਾ ਸਬਕ ਸਿੱਖਿਆ ਬੁੱਕਲ ਦੇ ਸੱਪਾਂ ਤੋਂ,
ਮੈ ਕਿਵੇਂ ਕਹਿ ਦਾ ਕੇ ਮੈਂ ਇਸ ਜਿੰਦਗੀ ਤੋ ਕੁੱਝ ਕਦੇ ਸਿੱਖਿਆ ਨਹੀਂ।
ਸੂਲਾਂ ਤੇ ਚਲਦੇ ਚਲਦੇ ਠੋਕਰਾਂ ਖਾ-ਖਾ ਜਦੋਂ ਮੈਂ ਮੰਜ਼ਿਲ ਤੇ ਪਹੁੰਚਿਆ,
ਮਤਲਬੀ ਲੋਕਾਂ ਅੱਖਾਂ ਫੇਰ ਲਈਆਂ ਇੱਕ ਪਲ ਵੀ ਮੇਰੇ ਵੱਲ ਤੱਕਿਆ ਨਹੀਂ।
ਸੋਚਦਾ ਸੀ ਦੁੱਖ ਸੁਣਾਉਂਣ ਨਾਲ ਕੀ ਪਤਾ ਮੇਰਾ ਵੀ ਦੁਖ ਸਾਂਝਾ ਹੋਜੂ,
ਪਰ ਅੰਦਰ ਵਾਲਾ ਦੁੱਖ ਉਹਨਾਂ ਨੂੰ ਮੈਂ ਬੈਠ ਕਦੀ ਸੁਣਾਂ ਸਕਿਆ ਨਹੀਂ।
ਹਾਲਾਤ ਮਾੜੇ ਆਏ ਤੇ ਕਈ ਲੋਕ ਵੀ ਮਾੜੇ ਆਏ ਇਸ ਜਿੰਦਗੀ ਵਿਚ,
ਮੈਂ ਕੰਡਿਆ ਤੇ ਚੱਲਦਾ ਰਿਹਾ ਪਰ ਕਿਸੇ ਨੇ ਮੇਰੇ ਨੰਗੇ ਪੈਰਾਂ ਵੱਲ ਤੱਕਿਆ ਨਹੀਂ।।
ਜਸਪਾਲ ਸਿੰਘ ਮਹਿਰੋਕ,
ਸਨੌਰ (ਪਟਿਆਲਾ)।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly