ਪੁਸਤਕ ਰਿਵਿਊ – ਮੋਹਧਾਰਾ (ਕਹਾਣੀ ਸੰਗ੍ਰਹਿ)

(ਸਮਾਜ ਵੀਕਲੀ)

ਪੁਸਤਕ – ਮੋਹਧਾਰਾ (ਕਹਾਣੀ ਸੰਗ੍ਰਹਿ)
ਲੇਖਕਾ – ਬਰਜਿੰਦਰ ਕੌਰ ਬਿਸਰਾਓ

ਪੁਸਤਕ ‘ ਮੋਹਧਾਰਾ’ ,ਜੋ ਇੱਕ ਕਹਾਣੀ ਸੰਗ੍ਰਹਿ ਹੈ ।ਇਸ ਪੁਸਤਕ ਦੀ ਲੇਖਿਕਾ ਬਰਜਿੰਦਰ ਕੌਰ ਬਿਸਰਾਓ ਜੀ ਹਨ। ਪੁਸਤਕ ਮੋਹਧਾਰਾ ਵਿੱਚ ਦਰਜ ਮੈਂ ਸਾਰੀਆਂ ਕਹਾਣੀਆਂ ਪੜ੍ਹੀਆਂ ਹਨ ਜੋਂ ਬਹੁਤ ਹੀ ਦਿਲਚਸਪ ਅੰਦਾਜ਼ ਵਿੱਚ ਲਿਖੀਆਂ ਗਈਆਂ ਹਨ। ਲੇਖਿਕਾ ਦੀ ਲਿਖਣ ਸ਼ੈਲੀ ਦਾ ਵੱਖਰਾ ਪਰ ਪ੍ਰਭਾਵਸ਼ਾਲੀ ਗੁਣ ਇਹ ਹੈ ਕਿ ਕਹਾਣੀਆਂ ਪੜ੍ਹਦੇ ਪੜ੍ਹਦੇ ਹੂਬਹੂ ਉਸ ਹਾਲਾਤ ਅਤੇ ਮਾਹੌਲ ਵਿੱਚ ਪਾਠਕ ਪਹੁੰਚ ਜਾਂਦਾ ਹੈ। ਹਰੇਕ ਕਹਾਣੀ ਪੜ੍ਹਨ ਤੋਂ ਕਾਫ਼ੀ ਦੇਰ ਬਾਅਦ ਤੱਕ ਇਹ ਅਹਿਸਾਸ ਹੁੰਦਾ ਰਹਿੰਦਾ ਹੈ ਕਿ ਜਿਵੇਂ ਖ਼ੁਦ ਉਸ ਪਾਤਰ ਵਾਲੀ ਜ਼ਿੰਦਗੀ ਜਿਊਂ ਕੇ ਆਇਆ ਹੋਵੇ। ਹਰ ਕਹਾਣੀ ਇੱਕ ਅਲੱਗ ਸੰਦੇਸ਼ ਜ਼ਰੂਰ ਦਿੰਦੀ ਹੈ।

ਬਰਜਿੰਦਰ ਕੌਰ ਬਿਸਰਾਓ ਵਲੋਂ ਹਰ ਕਹਾਣੀ ਨੂੰ ਵੱਖ ਵੱਖ ਵਿਸ਼ਿਆਂ ਰਾਹੀਂ ਪੇਸ਼ਕਾਰੀ ਕਰਕੇ ਸਮਾਜ ਦੇ‌ ਹਰ ਮੁੱਦੇ ਨੂੰ ਛੂਹ ਕੇ ਇੱਕ ਕਿਤਾਬ ਦਾ ਰੂਪ ਦਿੱਤਾ ਗਿਆ ਹੈ।ਇਸ ਕਿਤਾਬ ਵਿਚਲੀ ਹਰ ਕਹਾਣੀ ਨੂੰ ਪੜ੍ਹ ਕੇ ਇੱਕ ਵੱਖ਼ਰਾ ਸੰਦੇਸ਼ ਮਿਲਦਾ ਹੈ। ਹਰੇਕ ਕਹਾਣੀ ਵਿੱਚ ਸਮੱਸਿਆ ਅਤੇ ਸਮੱਸਿਆਵਾਂ ਦੇ ਸਮਾਧਾਨ ਨੂੰ ਦੱਸ ਕੇ ਇੱਕ ਸੁਖਾਂਤਕ ਅੰਤ ਦਾ ਅੰਜਾਮ ਦਿੱਤਾ ਗਿਆ ਹੈ ਜਿਸ ਨਾਲ਼ ਕਹਾਣੀ ਦੇ ਅੰਤ ਤੱਕ ਪਹੁੰਚ ਕੇ ਪਾਠਕ ਨੂੰ ਖ਼ੁਸ਼ੀ ਦਾ ਅਹਿਸਾਸ ਹੁੰਦਾ ਹੈ।ਕਿਤਾਬ ਨੂੰ ਪੜ੍ਹਦੇ ਸਮੇਂ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਪਾਤਰ ਸਾਡੀਆਂ ਅੱਖਾਂ ਸਾਹਮਣੇ ਘੁੰਮ ਰਹੇ ਹੋਣ।

ਲੇਖਿਕਾ ਨੂੰ ਜਿੱਥੇ ਵਾਰਤਾਲਾਪ ਪੇਸ਼ ਕਰਨ ਦੀ ਜ਼ਰੂਰਤ ਮਹਿਸੂਸ ਹੋਈ ਉਸ ਨੂੰ ਨਾਟਕੀ ਅੰਦਾਜ਼ ਵਿੱਚ ਪੇਸ਼ ਕੀਤਾ ਜਿਸ ਕਰਕੇ ਕਿਤੇ ਕਿਤੇ ਕੋਈ ਕਹਾਣੀ ਪੜ੍ਹ ਕੇ ਨਾਟਕ ਦਾ ਭੁਲੇਖਾ ਵੀ ਪੈਂਦਾ ਹੈ। ਅੰਤ ਵਿੱਚ ਮੈਂ ਇਹੀ ਆਖਾਂਗੀ ਕਿ ਬਰਜਿੰਦਰ ਕੌਰ ਬਿਸਰਾਓ ਦੀ ਲਿਖਣ ਸ਼ੈਲੀ ਬਾਕਮਾਲ ਹੈ। ਉਹਨਾਂ ਦੇ ਅਗਲੇ ਕਹਾਣੀ ਸੰਗ੍ਰਹਿ ਦੀ ਮੈਨੂੰ ਹੁਣ ਤੋਂ ਹੀ ਬੇਸਬਰੀ ਨਾਲ ਉਡੀਕ ਹੈ।

ਪ੍ਰਦੀਪ ਕੌਰ ਅਡੋਲ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਿਲ ਚੌਲੀ
Next articleਲਾਰਡ ਕ੍ਰਿਸ਼ਨਾ ਕਾਲਜ ‘ਚ ਕਰਵਾ ਚੌਥ ਸੰਬੰਧੀ ਸਮਾਗਮ