ਗਾਇਕਾ ਆਸ਼ੂ ਚੋਪੜਾ ‘ਮਾਂ ਦਿਲਾਂ ਦੀਆਂ ਜਾਣੇ’ ਟਰੈਕ ਨਾਲ ਹੋਈ ਹਾਜ਼ਰ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪ੍ਰਸਿੱਧ ਐਂਕਰ ਅਤੇ ਗਾਇਕਾ ਆਸ਼ੂ ਚੋਪੜਾ ਵਲੋਂ ਹਾਲ ਹੀ ਵਿਚ ਉੱਡਦਾ ਬਾਜ ਇੰਟਰਟੇਨਮੈਂਟ ਦੀ ਨਿਰਦੇਸ਼ਨਾਂ ਹੇਠ ਆਪਣਾ ਨਵਾਂ ਟਰੈਕ ‘ਮਾਂ ਦਿਲਾਂ ਦੀਆਂ ਜਾਣੇ’ ਰਿਲੀਜ਼ ਕੀਤਾ ਗਿਆ। ਇਸ ਟਰੈਕ ਦੀ ਜਾਣਕਾਰੀ ਦਿੰਦਿਆਂ ਗਾਇਕਾ ਆਸ਼ੂ ਚੋਪੜਾ ਨੇ ਦੱਸਿਆ ਕਿ ਇਸ ਟਰੈਕ ਦਾ ਸੰਗੀਤ ਦਲਜੀਤ ਕਾਈਸਟ੍ਰੈਕਸ ਵਲੋਂ ਦਿੱਤਾ ਗਿਆ ਹੈ। ਉਕਤ ਗਾਇਕਾ ਵਲੋਂ ਇਸ ਟਰੈਕ ਲਈ ਰਿੱਕੀ ਚੋਪੜਾ, ਤਰਲੋਚਨ ਸਿੰਘ ਕੈਨੇਡਾ, ਦੀਪਕ ਸ਼ਰਮਾ ਪ੍ਰਮੋਟਰ, ਕਸ਼ਮੀਰ ਸਿੰਘ ਕੈਨੇਡਾ, ਤਜਿੰਦਰ ਸ਼ਰਮਾ ਕੈਨੇਡਾ ਦਾ ਸਹਿਯੋਗ ਲਈ ਧੰਨਵਾਦ ਕੀਤਾ ਹੈ।

Previous articleਮੁਹੱਲਾ ਲਾਡੋਵਾਲੀ ’ਚ ਬਾਬਾ ਸਾਹਿਬ ਦੇ ਜਨਮ ਦਿਹਾੜੇ ਮੌਕੇ ਕੱਟਿਆ ਕੇਕ
Next articleਗਾਇਕ ਆਰ ਡੀ ਸਾਗਰ ਦਾ ਟਰੈਕ ‘ਭੀਮ ਦੇ ਕਿਰਦਾਰ’ ਰਿਲੀਜ਼