ਪੁਸਤਕ ਰੀਵੀਊ

(ਸਮਾਜ ਵੀਕਲੀ)

ਪੁਸਤਕ :- “ਭਾਰਤ-ਪਾਕਿਸਤਾਨ ਵੰਡ (1947) ਤੋਂ ਪਹਿਲਾਂ ਤੇ ਬਾਅਦ ਦੇ ਪੰਜਾਬ ਬਾਰੇ ਜਾਣਕਾਰੀ “
ਲੇਖਕ :- “ਗਿਆਨੀ ਮੁਖਤਿਆਰ ਸਿੰਘ ਵੰਗੜ”
ਸੰਪਰਕ :- 8146336696
ਪ੍ਰਕਾਸਨ :- ਦੀ ਪ੍ਰਿੰਟ ਐਕਸੱਲ ਸੁਮੀਤ ( ਫਰੀਦਕੋਟ )
ਮੁੱਲ :-100 ਰੁਪਏ ਪੰਨੇ :- 55

ਪੰਜਾਬ ਮੁੱਢ ਤੋਂ ਹੀ ‘ਯੁੱਧਾਂ ਦਾ ਅਖਾੜਾ’ ਰਿਹਾ । ਪੰਜਾਬੀਆਂ ਨੇ ਬਹੁਤ ਸਾਰੀਆਂ ਜਿੱਤਾਂ ਆਪਣੇ ਨਾਮ ਲਿਖਵਾਈਆਂ । ਪਰ ਇੱਥੋਂ ਦੇ ਬਹਾਦਰ ਯੋਧੇ ਕਦੇ ਨਹੀਂ ਡੋਲੇ । ਪੰਜਾਬ ਦਾ ਪੁਰਾਤਨ ਨਾਮ ‘ਪੰਚਨਾਦ’ ਸੀ । ਯੁੱਧਾਂ ਕਾਰਨ ,ਇਸਨੂੰ ‘ਖੜਗ ਭੁੱਜਾ’ ਵੀ ਕਿਹਾ ਜਾਂਦਾ ਸੀ । ਯੁੱਧਾਂ ਕਰਕੇ , ਪੰਜਾਬ ਦੇ ਸੱਭਿਆਚਾਰ ਵਿੱਚ ਉਤਰਾਅ , ਚੜ੍ਹਾਅ , ਸਮੇਂ ਮੁਤਾਬਕ ਆਉਂਦੇ ਰਹੇ ।

ਆਓ ਅਸੀ ਗੱਲ ਕਰੀਏ ਲੇਖਕ ‘ ਗਿਆਨੀ ਮੁਖਤਿਆਰ ਸਿੰਘ ਵੰਗੜ ਜੀ’ ਦੀ ਸੱਤਵੀਂ ਹੱਥ ਲਿਖਤ ਪੁਸਤਕ ” ਭਾਰਤ-ਪਾਕਿਸਤਾਨ ਵੰਡ (1947) ਤੋਂ ਪਹਿਲਾਂ ਤੇ ਬਾਅਦ ਦੇ ਪੰਜਾਬ ਬਾਰੇ ਜਾਣਕਾਰੀ” ਬਾਰੇ । ਇਹ ਕਿਤਾਬ ਇਤਹਾਸਿਕ ਦਸਤਾਵੇਜ਼ ਵੀ ਪੇਸ਼ ਕਰਦੀ ਹੈ ‌‌। ਸੰਨ 1947 ਵਿੱਚ ,ਵੰਡ ਸਮੇਂ ਬਹੁਤ ਵੱਡਾ ਦੁਖਾਂਤ ਵਾਪਰਿਆਂ , ਜਿਸ ਵਿੱਚ 10 ਲੱਖ ਦੇ ਕਰੀਬ , ਇਨਸਾਨੀ ਜਾਨਾਂ ਗਈਆਂ । ਲੋਕ ਘਰੋਂ ਬੇ-ਘਰ ਹੋ ਗਏ । ਜਦੋਂ ,ਉਸ ਘੜੀ ਨੂੰ ਯਾਦ ਕੀਤਾ ਜਾਂਦਾ , ਅੱਖਾਂ ਆਪ ਮੁਹਾਰੇ ਨਮ ਹੋ ਜਾਂਦੀਆਂ । ਪੰਜਾਬ ਦੇ ,ਦੋ ਹਿੱਸੇ ਹੋ ਗਏ । ਅੱਜ ਵੀ , ਦੋਵੇਂ ਪੰਜਾਬਾਂ ਦੇ ਜਖ਼ਮ ਅੱਲੇ ਨੇ ।

ਲੇਖਕ ‘ਗਿਆਨੀ ਮੁਖਤਿਆਰ ਸਿੰਘ ਵੰਗੜ ਜੀ’ ਨੇ ਇਸ ਪੁਸਤਕ ਚ’ ਪੁਰਾਤਨ ਪੰਜਾਬ ਦੇ ਜਿਲ੍ਹਿਆਂ ਦੀ ਜਾਣਕਾਰੀ , ਪੰਜਾਬ ਦੀਆਂ ਡਿਵੀਜ਼ਨਾਂ , ਪੈਪਸੂ ਕੀ ਸੀ? , ਇਸ ਦੀ ਕਿਉਂ ਲੋੜ ਪਈ ? ਸਾਡੇ ਪੰਜਾਬ ਵਿੱਚ ਪ੍ਰਚੱਲਤ ਰਸਮ ਰਿਵਾਜ , ਟੋਟਕੇ ਆਦਿ ਦਾ ਸੰਖੇਪ ਵਰਣਨ ਕੀਤਾ ਹੈ । ਉਦਾਹਰਨ ਦੇ ਤੌਰ ਤੇ , ਪੁਸਤਕ ਚ’ ਇੱਕ ਟੋਟਕਾ ਦੀਵਾ ਬੁਝਾਉਣ ਵੇਲੇ ਪੜ੍ਹਦੇ ਹਨ , ਜਿਵੇਂ
ਜਾਹ ਦੀਵਿਆਂ ਘਰ ਆਪਣੇ , ਤੇਰੀ ਮਾਂ ਉਡੀਕੇ ਬਾਰ,
ਜਾਈਂ ਪਛੇਤੇ ਆਈ ਸਵੱਖਤੇ , ਵਸਦੇ ਰਹਿਣ ਦੁਆਰ ।

ਏਸੇ ਤਰ੍ਹਾਂ ਦੀਵਾ ਜਗਾਉਣ ਤੇ ਤੁਲਸੀ , ਪਿੱਪਲ , ਔਲੇ , ਮੀਂਹ ਪਵਾਉਣ , ਮੀਂਹ ਹਟਾਉਣ , ਗੜ੍ਹੇ ਹਟਾਉਣ ਆਦਿ ,ਕਈ ਟੋਟਕਿਆਂ ਦਾ ਜ਼ਿਕਰ ਕੀਤਾ ਹੈ । ਬੱਦਲ ਵਰ੍ਹਨ ਤੋਂ ਰੋਕਣ ਦਾ ਫਾਰਮੂਲਾ ਜੋ ਕਿ “ਪੰਡਿਤ ਦੁਰਗਾ ਦਾਸ ” ਅਬੋਹਰ ਵਾਲੇ ਨੂੰ ਕਰਦੇ , ਲੇਖਕ ਨੇ ਖੁਦ ਦੇਖਿਆਂ , ਜੋ ਉਕਤ ਸੱਚ ਸਾਬਤ ਹੋਇਆ ।

ਇਸ ਤੋਂ ਇਲਾਵਾ ‘ ਗਿਆਨੀ ਵੰਗੜ ਜੀ’ ਨੇ ” ਮਿੱਟੀ ਦਾ ਬਾਵਾ ਹੋਂਦ ਵਿੱਚ ਕਿਵੇਂ ਆਇਆ ?”, ਮਿੱਟੀ ਦੇ ਬਾਵੇ ਤੇ ਪਾਕਿਸਤਾਨ ਦੇ ਪ੍ਰਸਿੱਧ ਲੋਕ ਗਾਇਕ ‘ਆਲਮ ਲੁਹਾਰ’ ਨੇ , ਆਪਣੀ ਬੁਲੰਦ ਆਵਾਜ਼ ਚ’ ਗੀਤ ਗਾਇਆ ,ਜੋ ਬਹੁਤ ਮਕਬੂਲ ਹੋਇਆ । ਭਾਰਤ ਵਿੱਚ ਵੀ ‘ਮਿੱਟੀ ਦੇ ਬਾਵੇ’ ਤੇ ਗੀਤ ਗਾਏ ਗਏ । ਜਿਵੇਂ ਕਿ ਭਾਰਤ ਪਾਕਿਸਤਾਨ ਚ’ “ਛੱਲੇ”, ਨੂੰ ਕਈ ਗਾਇਕਾਂ ਵੱਲੋਂ ਗਾਇਆ ਗਿਆ ।

‘ਗਿਆਨੀ ਵੰਗੜ ਜੀ’ ਆਪਣੀ , ਇਸ ਪੁਸਤਕ ਚ’ ਅਜੋਕੇ ਤੇ ਪੁਰਾਤਨ ਪੰਜਾਬ ਚ’ ਔਰਤਾਂ , ਮਰਦਾਂ ਦੁਆਰਾ , ਨੱਕ ,ਕੰਨ ,ਗਲੇ , ਵਾਲਾਂ ਤੇ ਪੈਰਾਂ ਚ’ ਪਹਿਨੇ ਜਾਣ ਵਾਲੇ ਗਹਿਣਿਆਂ ਦਾ ਜ਼ਿਕਰ ਕੀਤਾ ‌‌ਅਤੇ ਗੀਤਾਂ ਵਿੱਚ ,ਓਨਾਂ ਗਹਿਣਿਆਂ ਦਾ ,ਉਦਾਹਰਨ ਦੇ ਸਮਝਾਇਆ । ਜਿਵੇਂ ਕਿ ,ਇੱਕ ਪ੍ਰਚੱਲਤ ਗੀਤ ਹੈ ‌‌,
ਤੇਰੇ ਲੌਂਗ ਦਾ ਪਿਆ ਲਿਸ਼ਕਾਰਾ ਕਿ ਹਾਲੀਆ ਨੇ ਹੱਲ ਡੱਕ ਲਏ ,

ਏਸੇ ਤਰ੍ਹਾਂ ਹੀ , ਇੱਕ ਪੰਜਾਬ ਦੀ ਪ੍ਰਸਿੱਧ ਲੋਕ ਗਾਇਕਾਂ “ਸਰਵਜੀਤ ਕੌਰ ਜੀ” ,ਜਿਨ੍ਹਾਂ ਨੇ, ਪ੍ਰਸਿੱਧ ਲੋਕ ਗਾਇਕ ਤੇ ਅਦਾਕਾਰ “ਗੁਰਦਾਸ ਮਾਨ ਜੀ” ਪੰਜਾਬੀ ਫਿਲਮ ‘ਮਾਮਲਾ ਗੜਬੜ ਹੈ”, ਵਿੱਚ ‘ਘੋੜੀ’ ਗਾ ਵਾਹ ਵਾਹ ਖੱਟੀ । ਓਨ੍ਹਾਂ ਦਾ ਪੰਜਾਬੀ ਮਕਬੂਲ ਗੀਤ ,
“ਕੋਕਾ ਘੜਵਾ ਦੇ ਵੇ ਮਾਹੀਆ ਕੋਕਾ”

ਵਰਗੇ ਲੋਕ ਗੀਤ ਦਾ ਜ਼ਿਕਰ , ਆਪਣੀ ਪੁਸਤਕ ਨੂੰ ਅਮਰ ਕਰ ਦਿੱਤਾ । ਜਿਨ੍ਹਾਂ ਗਹਿਣਿਆਂ ਦਾ ਜ਼ਿਕਰ ,ਓਨਾਂ ਪੁਸਤਕ ਤੇ ਗੀਤਾਂ ਚ’ ਕੀਤਾ , ਅਜੋਕੀ ਪੀੜ੍ਹੀ , ਉਸ ਬਾਰੇ ਨਾ ਜਾਣੂ ਹੈ ।

‘ਗਿਆਨੀ ਵੰਗੜ ਜੀ’ ਆਪਣੀ ਪੁਸਤਕ ਵਿੱਚ ਸਖੀ ਸ਼ਾਹ ਬਾਜ਼ ਕਲੰਦਰ ਕੌਣ ਸੀ ? , ਪੇਡੂ ਤੋਲ ਬਾਰੇ , ਤੋਲ ਕਹਾਵਤਾਂ , ਰੁਪਏ ਦੀ ਬਣਤਰ , ਰੁਪਏ ਪੈਸਿਆਂ ਬਾਰੇ ਜਾਣਕਾਰੀ , ਖ਼ਮੀਰੀਆਂ -ਪਤੀਰੀਆਂ ਰੋਟੀਆਂ ਕੀ ਹਨ? , “ਛੱਲਾਂ” ਕੌਣ ਸੀ ? , ਕੁਝ ਪੋਠੋਹਾਰ ਇਲਾਕਿਆਂ ਦੀ ਜਾਣਕਾਰੀ ਬੜ੍ਹੇ ਹੀ ਸੰਖੇਪ ਰੂਪ ਵਿੱਚ ਦਿੱਤੀ ਹੈ । ‘ਗਿਆਨੀ ਵੰਗੜ ਜੀ’ ਨੇ ਪੋਠੋਹਾਰ ਇਲਾਕੇ ਨਾਲ ਸਬੰਧਤ , ਕੁਝ ਲੇਖਕਾਂ ਦਾ ਜ਼ਿਕਰ ਵੀ ਕੀਤਾ ਹੈ ‌‌‌‌।

‘ਗਿਆਨੀ ਮੁਖਤਿਆਰ ਸਿੰਘ ਵੰਗੜ ਜੀ’ ਨੇ ਬੜੀ ਹੀ ਸਧਾਰਨ ਸ਼ਬਦਾਵਲੀ ਵਰਤ , ਪੁਸਤਕ ਨੂੰ ਅਮਲੀ ਰੂਪ ਦਿੱਤਾ ਹੈ, ਜੋ ਕਿ ਹਰ ਪਾਠਕ ਦੀ ਸਮਝ ਪੈਦੀ ਹੈ । ਪਾਠਕ , ਇਸਨੂੰ ਸਿਰ ਮੱਥੇ ਪ੍ਰਵਾਨ ਕਰ , ਮੁਹੱਬਤ ਬਖਸ਼ਣਗੇ ।

‘ਗਿਆਨੀ ਮੁਖਤਿਆਰ ਸਿੰਘ ਵੰਗੜ ਜੀ’ ਲਈ ,ਮੇਰੀਆਂ ਦੁਆਵਾਂ , ਓਹ ਪੰਜਾਬੀ ਮਾਂ ਬੋਲੀ ਦੀ ਝੋਲੀ ਚ’ ਪੁਸਤਕ ਰੂਪੀ ਪਿਆਰ ਪਾਉਂਦੇ ਰਹਿਣ ‌‌। ਆਮੀਨ

ਸ਼ਿਵਨਾਥ ਦਰਦੀ
ਸੰਪਰਕ :- 9855155392

 

Previous articleਮੋਂਰੋਂ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ
Next articleਸਾਂਝਾ ਅਧਿਆਪਕ ਮੋਰਚੇ ਦਾ ਵਫ਼ਦ ਤਨਖਾਹਾਂ ਵਿੱਚੋਂ ਜਬਰੀ ਮੋਬਾਇਲ ਭੱਤਾ ਕੱਟਣ ਤੇ ਡੀ ਸੀ ਨੂੰ ਮਿਲਿਆ