ਪੁਸਤਕ ਰੀਵਿਊ

ਮਨਜੀਤ ਕੌਰ ਧੀਮਾਨ
ਪੁਸਤਕ- ਕਮਜ਼ੋਰ ਪ੍ਰਮਾਤਮਾ 
(ਮਿੰਨੀ ਕਹਾਣੀ ਸੰਗ੍ਰਹਿ)
ਲੇਖਕ – ਪਰਗਟ ਸਿੰਘ ਜੰਬਰ 
            (ਸਮਾਜ ਵੀਕਲੀ)  ਮਿੰਨੀ ਕਹਾਣੀ ਸਾਹਿਤ ਦੀ ਇੱਕ ਹਰਮਨ ਪਿਆਰੀ ਵਿਧਾ ਹੈ। ਸ: ਪਰਗਟ ਸਿੰਘ ਜੰਬਰ ਵਰਗੇ ਹੋਣਹਾਰ ਲੇਖਕ ਇਸ ਵਿਧਾ ਨੂੰ ਹੋਰ ਵੀ ਵਧੀਆ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ।
              ਇੱਕ ਸਮਾਗਮ ਦੇ ਦੌਰਾਨ ਉਹਨਾਂ ਨੇ ਆਪਣੀ ਪੁਸਤਕ ‘ਕਮਜ਼ੋਰ ਪ੍ਰਮਾਤਮਾ ‘ ਬੜੇ ਪਿਆਰ ਤੇ ਸਤਿਕਾਰ ਸਹਿਤ ਮੈਨੂੰ ਭੇਟ ਕੀਤੀ। ਪੁਸਤਕ ਦਾ ਨਾਮ ਪੜ੍ਹ ਕੇ ਹੀ ਇਸਨੂੰ ਪੜ੍ਹਨ ਦੀ ਉਤਸੁਕਤਾ ਮਨ ਵਿੱਚ ਬਹੁਤ ਵੱਧ ਗਈ ਪਰ ਕੁਝ ਘਰੇਲੂ ਕਾਰਨਾਂ ਅਤੇ ਰੁਝੇਵਿਆਂ ਕਾਰਨ ਮੈਨੂੰ ਇਹ ਪੁਸਤਕ ਪੜ੍ਹਨ ਦਾ ਵਕਤ ਨਹੀਂ ਮਿਲ਼ ਰਿਹਾ ਸੀ।
                ਹੁਣ ਜਦੋਂ ਮੈਂ ਸਮਾਂ ਕੱਢ ਕੇ ਇਸ ਪੁਸਤਕ ਨੂੰ ਪੜ੍ਹਿਆ ਤਾਂ ਇਹ ਆਪਣੇ ਨਾਮ ਦੀ ਤਰ੍ਹਾਂ ਬਹੁਤ ਦਿਲਚਸਪ ਲੱਗੀ। ਹਰੇਕ ਕਹਾਣੀ ਜਿਵੇਂ ਖੁਦ ਆਪਣੇ ਆਪ ਨੂੰ ਬਿਆਨ ਕਰ ਰਹੀ ਹੈ, ਭਾਵ ਮੂੰਹੋਂ ਬੋਲ ਰਹੀ ਹੈ।
                ਇਸ ਕਿਤਾਬ ਵਿੱਚ ਜੰਬਰ ਜੀ ਦੀਆਂ 55 ਮਿੰਨੀ ਕਹਾਣੀਆਂ ਹਨ। ਸਾਰੀਆਂ ਹੀ ਰਚਨਾਵਾਂ ਬਹੁਤ ਖੂਬਸੂਰਤ ਹਨ। ਇਹਨਾਂ ਕਹਾਣੀਆਂ ਦੇ ਜ਼ਰੀਏ ਲੇਖਕ ਨੇ ਸਮਾਜ ਦੇ ਵੱਖੋ ਵੱਖਰੇ ਪੱਖ ਸਾਡੇ ਸਾਹਮਣੇ ਰੱਖੇ ਹਨ। ਇੱਕ ਹੋਰ ਵਧੀਆ ਗੱਲ ਇਹ ਹੈ ਕਿ ਜੰਬਰ ਜੀ ਨੇ ਨਿਡਰ ਅਤੇ ਬੇਝਿਜਕ ਹੋ ਕੇ ਕਈ ਸਮਾਜਿਕ ਕੁਰੀਤੀਆਂ ਨੂੰ ਬਾਖੂਬੀ ਨਾਲ਼ ਨੰਗਾ ਕੀਤਾ ਹੈ।
                   ਉਹਨਾਂ ਦੀਆਂ ਕਹਾਣੀਆਂ “ਮੌਕਾਪ੍ਰਸਤੀ, ਰੋਟੀ, ਸਿੱਖਿਆ, ਅਸਲੀਅਤ, ਕਾਵਾਂਰੌਲੀ, ਕਮਜ਼ੋਰ ਪ੍ਰਮਾਤਮਾ, ਹਾਰ ਜਿੱਤ, ਵਣ ਮਹਾਂਉਤਸਵ, ਮਾਡਰਨ, ਢਲਦਾ ਸੂਰਜ, ਕਰਜ਼ਾ, ਤਾਕਤ” ਆਦਿ ਵਿੱਚ ਉਹਨਾਂ ਨੇ ਸਮਾਜ ਵਿੱਚ ਵਾਪਰ ਰਹੇ ਦੁਖਾਂਤ ਅਤੇ ਆਪਣੀ ਤਾਕਤ ਦਾ ਨਾਜ਼ਾਇਜ ਫ਼ਾਇਦਾ ਉਠਾਉਂਦੇ ਸਰਮਾਏਦਾਰਾਂ ਬਾਰੇ ਖ਼ੂਬ ਤੰਜ ਕੱਸਿਆ ਹੈ। ਇਸੇ ਤਰ੍ਹਾਂ ਕਹਾਣੀ ‘ਅੱਧ ਮਰੇ ਲੋਕ’ ਵਿੱਚ ਲੋਕਾਂ ਨੂੰ ਆਪਣੀ ਮਾਨਸਿਕ ਮੌਤ ਬਾਰੇ ਅਹਿਸਾਸ ਕਰਵਾਇਆ ਹੈ।
                 ਇਸ ਤਰ੍ਹਾਂ ਕੁੱਲ ਮਿਲਾ ਕੇ ਉਹਨਾਂ ਦੀਆਂ ਕਹਾਣੀਆਂ ‘ਚੋਂ ਕੋਈ ਨਾ ਸਿੱਖਿਆ ਵੀ ਮਿਲ਼ਦੀ ਹੈ। ਉਹਨਾਂ ਨੇ ਸਮਾਜ ਨੂੰ ਇੱਕ ਸਾਰਥਕ ਦਿਸ਼ਾ ਨਿਰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਸ: ਪਰਗਟ ਸਿੰਘ ਜੰਬਰ ਜੀ ਨੂੰ ਇਸ ਵਧੀਆ ਕਹਾਣੀ ਸੰਗ੍ਰਹਿ ਲਈ ਵਧਾਈ ਦਿੰਦੀ ਹਾਂ ਤੇ ਨਾਲ ਹੀ ਉਹਨਾਂ ਦਾ ਧੰਨਵਾਦ ਵੀ ਕਰਦੀ ਹਾਂ ਕਿ ਉਹਨਾਂ ਨੇ ਇਹ ਪੁਸਤਕ ਮੈਨੂੰ ਪੜ੍ਹਨ ਲਈ ਦਿੱਤੀ। ਪਾਠਕਾਂ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ। ਸ਼ੁਕਰੀਆ ਜੀ।
ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ। ਸੰ:9464633059
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਅੱਜ ਤੋਂ ਹੀ ‘ਅੱਜ’ ਨੂੰ ਮਾਣਨਾ ਸਿੱਖੀਏ।*
Next articleਸਿੱਖਿਆ ਅਤੇ ਸਾਹਿਤ ਦੇ ਖੇਤਰ ਵਿੱਚ ਪੈੜਾਂ ਪਾਉਣ ਵਾਲੇ ਬਿਹਾਰੀ ਲਾਲ ਸੱਦੀ ਦਾ ਹੋਇਆ ਸ਼ਰਧਾਂਜਲੀ ਸਮਾਗਮ