ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਅਤੇ ਲੋਕ ਹੋਏ ਸ਼ਾਮਲ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਅੱਜ ਰਾਜਸੀ ਕਾਨਫਰੰਸਾਂ ਦਾ ਸਿਲਸਿਲਾ, ਮੱਤੇਵਾੜਾ ਸਾਹਨੇਵਾਲ ਦੀ ਧਰਤੀ ਤੋਂ ਸ਼ੁਰੂ ਕੀਤਾ ਗਿਆ। ਇਸ ਕਾਨਫਰੰਸ ਦੇ ਵਿੱਚ ਹਲਕਾ ਸਾਹਨੇਵਾਲ ਅਤੇ ਮਾਛੀਵਾੜਾ ਤੋਂ ਤਕਰੀਬਨ 10 ਹਜਾਰ ਦੇ ਕਰੀਬ ਲੋਕ ਸ਼ਾਮਿਲ ਹੋਏ। ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸ੍ਰ: ਤਰਸੇਮ ਸਿੰਘ ਖਾਲਸਾ ਪਿਤਾ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ, ਅਮਰਜੀਤ ਸਿੰਘ ਵਿਨਝੜੀ, ਪਰਮਜੀਤ ਸਿੰਘ ਜੌਹਲ, ਹਰਭਜਨ ਸਿੰਘ ਤੁੜ, ਬਾਬੂ ਸਿੰਘ ਬਰਾੜ, ਜਥੇਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਕਾਬਲ ਸਿੰਘ ਸਹਿਜਾਦੀ, ਬੀਬੀ ਬਲਵਿੰਦਰ ਕੌਰ ਮਾਤਾ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ, ਬੀਬੀ ਸਤਨਾਮ ਕੌਰ, ਸਤਿੰਦਰਜੀਤ ਸਿੰਘ ਗਿੱਲ ਸਮੇਤ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਦਿਬਰੂਗੜ੍ਹ ਜੇਲ੍ਹ ਅਸਾਮ ਤੋਂ ਭੇਜਿਆ ਗਿਆ ਸੰਦੇਸ਼ ਪਰਮਜੀਤ ਸਿੰਘ ਜੌਹਲ ਹੋਣਾ ਪੜ੍ਹਿਆ। ਜਿਸ ਵਿੱਚ ਉਹਨਾਂ ਆਖਿਆ ਕਿ ਸਰਕਾਰਾਂ ਮੈਨੂੰ ਲੰਬੇ ਸਮੇਂ ਤੱਕ ਜੇਲ੍ਹ ਵਿੱਚ ਰੱਖਣ ਅਤੇ ਮੇਰਾ ਸਰੀਰਕ ਨੁਕਸਾਨ ਕਰਨ ਦੀ ਸਾਜ਼ਿਸਾਂ ਰੱਚ ਰਹੀਆਂ ਹਨ ਪਰ ਮੈਂ ਸਰਕਾਰਾਂ ਅੱਗੇ ਗੋਡੇ ਨਹੀਂ ਟੇਕਾਂਗਾ। ਉਹਨਾਂ ਪੰਜਾਬ ਦੇ ਨੌਜਵਾਨਾਂ ਨੂੰ ਸਿੱਖ ਕੌਮ ਅਤੇ ਪੰਜਾਬ ਦੇ ਹੱਕਾਂ ਅਤੇ ਹੋਂਦ ਦੇ ਲਈ ਅੱਗੇ ਆ ਕੇ ਜਦੋ ਜਹਿਦ ਕਰਨ ਦਾ ਸੁਨੇਹਾ ਦਿੱਤਾ। ਉਹਨਾਂ ਕਿਹਾ ਕਿ ਪੰਜਾਬ ਦਾ ਹਰ ਇੱਕ ਨੌਜਵਾਨ ਆਪਣੇ ਆਪ ਨੂੰ ਅੰਮ੍ਰਿਤਪਾਲ ਸਿੰਘ ਸਮਝੇ ਤੇ ਪੰਜਾਬ ਵਿੱਚੋਂ ਨਸ਼ੇ ਨੂੰ ਖਤਮ ਕਰਨ ਦੇ ਲਈ ਅਤੇ ਇਸ ਧਰਤੀ ਨੂੰ ਬਚਾਉਣ ਦੇ ਲਈ ਜਦੋ ਜਹਿਦ ਜਾਰੀ ਰੱਖੇ। ਸੰਗਤਾਂ ਨੇ ਜੈਕਾਰਿਆਂ ਦੇ ਨਾਲ ਸੰਦੇਸ਼ ਨੂੰ ਪ੍ਰਵਾਨ ਕੀਤਾ। ਇਸ ਮੌਕੇ ਤੇ ਜਿੱਥੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਸੰਗਤਾਂ ਸਾਹਮਣੇ
ਸਾਂਝੇ ਕੀਤੇ ਉੱਥੇ ਹੀ ਬਾਪੂ ਤਰਸੇਮ ਸਿੰਘ ਖਾਲਸਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਇੱਥੇ ਨਸ਼ਿਆਂ ਵਿਰੁੱਧ ਲੜਨ ਅਤੇ ਹੱਕਾਂ ਦੇ ਲਈ ਲੜਨ ਵਾਲਿਆਂ ਨੂੰ ਜੇਲ੍ਹ ਮਿਲਦੀ ਹੈ ਅਤੇ ਨਸ਼ਾ ਵੇਚਣ ਵਾਲਿਆਂ ਦੀਆਂ ਸਰਕਾਰਾਂ ਪੁਸਤ ਪੁਨਾਹੀ ਕਰਦੀਆਂ ਹਨ। ਇਹ ਸਰਕਾਰਾਂ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀਆਂ ਹਨ ਅਤੇ ਸਿੱਖ ਕੌਮ ਨੂੰ ਵੀ ਇਨਸਾਫ਼ ਨਹੀਂ ਦੇ ਰਹੀਆਂ। ਸ੍ਰ: ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਬੋਲਦਿਆਂ ਆਖਿਆ ਕਿ ਪੰਜਾਬ ਨੂੰ ਬਰਬਾਦ ਕਰਨ ਵਿੱਚ ਕਾਂਗਰਸ, ਬੀਜੇਪੀ, ਅਕਾਲੀ ਦਲ ਬਾਦਲ ਅਤੇ ਆਮ ਆਦਮੀ ਪਾਰਟੀ ਬਰਾਬਰ ਦੀਆਂ ਦੋਸ਼ੀ ਹੈ। ਆਮ ਆਦਮੀ ਪਾਰਟੀ ਨੇ ਹੁਣ ਪੰਜਾਬ ਦਾ ਪੂਰੀ ਤਰ੍ਹਾਂ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ। ਅਕਾਲੀ ਦਲ ਬਾਦਲ ਨੇ ਸਿੱਖ ਕੌਮ ਦੀਆਂ ਸਿਰਮੌਰ ਸੰਸਥਾਵਾਂ ਅਤੇ ਮਰਿਆਦਾ ਦਾ ਘਾਣ ਕੀਤਾ। ਸਾਡੇ ਬੰਦੀ ਸਿੰਘ ਜੋ ਪਿਛਲੇ 30-30 ਸਾਲਾਂ ਤੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਉਹਨਾਂ ਨੂੰ ਰਿਹਾਅ ਨਾ ਕਰਕੇ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ, ਇਸ ਮੌਕੇ ਬਾਬੂ ਸਿੰਘ ਬਰਾੜ ਨੇ ਕਿਹਾ ਕਿ ਨਸ਼ਿਆਂ ਤੋਂ ਮੁਕਤ ਹੋਣ ਦੇ ਲਈ,ਬੇਰੁਜ਼ਗਾਰੀ ਨੂੰ ਖਤਮ ਕਰਨ ਲਈ, ਭ੍ਰਿਸ਼ਟਾਚਾਰ ਤੋਂ ਮੁਕਤੀ ਪਾਉਣ ਲਈ ਅਤੇ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਲੋਕਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਸਾਥ ਦੇਣਾ ਚਾਹੀਦਾ ਹੈ। ਸ੍ਰ: ਕਾਬਲ ਸਿੰਘ ਨੇ ਆਖਿਆ ਕਿ ਪੰਜਾਬ ਦਾ ਭਵਿੱਖ ਤਾਂ ਹੀ ਬਚ ਸਕਦਾ ਜੇ ਨੌਜਵਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਜੁੜ ਕੇ 2027 ਦੀ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਸਰਕਾਰ ਬਣਾਉਣ। ਸ੍ਰ: ਪਰਮਜੀਤ ਸਿੰਘ ਜੌਹਲ ਨੇ ਆਖਿਆ ਕਿ ਪੰਜਾਬ ਦਾ ਨੌਜਵਾਨ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਤੁਰ ਪਿਆ ਹੈ। ਇਸੇ ਕਰਕੇ ਕੇਜਰੀਵਾਲ ਸਰਕਾਰ ਅਤੇ ਭਾਰਤ ਸਰਕਾਰ ਉਸ ਨੂੰ ਜੇਲ੍ਹ ਵਿੱਚੋਂ ਬਾਹਰ ਨਹੀਂ ਆਉਣ ਦੇ ਰਹੀਆਂ । ਅੱਜ ਦਾ ਇਹ ਵਿਸ਼ਾਲ ਇਤਿਹਾਸਕ ਇਕੱਠ ਵਿਰੋਧੀਆਂ ਅਤੇ ਸਰਕਾਰਾਂ ਦੇ ਭਰਮ ਭੁਲੇਖੇ ਦੂਰ ਕਰ ਦੇਵੇਗਾ। ਇਸ ਮੌਕੇ ਬਾਬਾ ਰਾਜਾ ਰਾਜ ਸਿੰਘ ਨੇ ਆਖਿਆ ਕਿ ਪੰਜਾਬ, ਕੌਮ ਅਤੇ ਪੰਥ ਦੇ ਮਸਲੇ ਤਾਂ ਹੀ ਹੱਲ ਹੋਣਗੇ ਅਗਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ 2027 ਵਿੱਚ ਪੰਜਾਬ ਦਾ ਮੁੱਖ ਮੰਤਰੀ ਬਣਾਵਾਂਗੇ। ਅਮਰਜੀਤ ਸਿੰਘ ਵਿੰਨਝੜੀ ਨੇ ਸਮੁੱਚੀ ਕੌਮ ਅਤੇ ਪੰਜਾਬ ਨੂੰ ਇਕੱਠੇ ਹੋ ਕੇ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਣ ਲਈ ਆਖਿਆ। ਹਰਭਜਨ ਸਿੰਘ ਤੁੜ ਨੇ ਆਖਿਆ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਪੂਰੀ ਮਜ਼ਬੂਤੀ ਦੇ ਨਾਲ ਉਭਰ ਰਿਹਾ ਹੈ ਤੇ ਕਾਨਫਰੰਸਾਂ ਦਾ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ। ਬੀਬੀ ਬਲਵਿੰਦਰ ਕੌਰ ਨੇ ਆਖਿਆ ਕਿ ਹੁਣ ਸਾਨੂੰ ਆਪਣੇ ਪੁੱਤ ਸੰਭਾਲਣ ਦੀ ਲੋੜ ਹੈ । ਸਰਕਾਰਾਂ ਉਹਨਾਂ ਨੂੰ ਨਸ਼ੇੜੀ ਬਣਾਉਣਾ ਚਾਹੁੰਦੀਆਂ ਹਨ। ਹੋਰਾਂ ਤੋਂ ਇਲਾਵਾ ਇਸ ਮੌਕੇ ਲਖਬੀਰ ਸਿੰਘ ਸੋਟੀ, ਬੀਬੀ ਸਤਨਾਮ ਕੌਰ ਕੋਰ ਕਮੇਟੀ ਮੈਂਬਰ, ਪ੍ਰਿਥੀਪਾਲ ਸਿੰਘ ਬਟਾਲਾ ਕੋਰ ਕਮੇਟੀ ਮੈਂਬਰ, ਸੀਨੀਅਰ ਆਗੂ ਜਥੇਦਾਰ ਜਸਵੰਤ ਸਿੰਘ ਚੀਮਾ, ਸੰਦੀਪ ਸਿੰਘ ਰੁਪਾਲੋਂ ਬੁਲਾਰਾ ਪਾਰਟੀ, ਬਾਬਾ ਦਲਜੀਤ ਸਿੰਘ ਸੋਢੀ, ਨਿਰਭੈ ਸਿੰਘ, ਰਸ਼ਪਾਲ ਸਿੰਘ, ਚਾਂਦ ਮੁਹੰਮਦ ਬਿੱਟੂ, ਬੀਬੀ ਸਾਜ਼ੀਆ, ਬਲਵਿੰਦਰ ਸਿੰਘ ਰੋਡੇ, ਸ੍ਰ: ਸਤਵੰਤ ਸਿੰਘ ਸਪੁੱਤਰ ਸ਼ਹੀਦ ਭਾਈ ਕੇਹਰ ਸਿੰਘ, ਜਥੇਦਾਰ ਕੁਲਵਿੰਦਰ ਸਿੰਘ ਰੋਡ ਕੇਵਲ ਸਿੰਘ ਰੋਡ, ਪ੍ਰਭਜੀਤ ਸਿੰਘ ਰਾਹੋ ਜ਼ਿਲ੍ਹਾ ਪ੍ਰਧਾਨ ਨਵਾਂ ਸ਼ਹਿਰ, ਦਵਿੰਦਰ ਸਿੰਘ ਰਣੀਆ, ਸੁਖਦੇਵ ਸਿੰਘ ਮੰਗਲੀ ਪ੍ਰਧਾਨ, ਕਿਸਾਨ ਜੰਗਵੀਰ ਸਿੰਘ ਕਿਸਾਨ ਯੂਨੀਅਨ, ਜੰਗਵੀਰ ਸਿੰਘ ਰਠੋਰ, ਸਟੇਜ ਦੀ ਕਾਰਵਾਈ ਉੱਘੇ ਪ੍ਰਚਾਰਕ ਜੱਥੇਦਾਰ ਰਸ਼ਪਾਲ ਸਿੰਘ ਪਮਾਲ ਸੀਨੀਅਰ ਆਗੂ ਪਾਰਟੀ ਨੇ ਚਲਾਈ । ਉਥੇ ਹੀ ਰੋਸ਼ਨ ਸਿੰਘ ਸਾਗਰ ਦੇ ਢਾਡੀ ਜੱਥੇ ਨੇ ਸਿੱਖ ਇਤਿਹਾਸ ਸੁਣਾਇਆ। ਇਸ ਪੰਥਕ ਕਾਨਫਰੰਸ ਵਿੱਚ ਹੋਰਨਾਂ ਤੋਂ ਇਲਾਵਾ ਹਰਪਾਲ ਸਿੰਘ ਕੋਹਲੀ, ਜਸਵਿੰਦਰ ਸਿੰਘ ਬਾਦਲ ਕੌਰ ਕਮੇਟੀ ਮੈਂਬਰ, ਪਰਮਜੀਤ ਸਿੰਘ ਘੋੜੀ ਖੰਨਾ, ਗੁਰਚਰਨ ਸਿੰਘ ਫਿਰੋਜ਼ਪੁਰ, ਚਮਕੌਰ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਬਠਿੰਡਾ, ਬਲਰਾਜ ਸਿੰਘ ਧਾਲੀਵਾਲ, ਕਰਨਵੀਰ ਸਿੰਘ ਫਿਰੋਜ਼ਪੁਰ, ਲਖਵਿੰਦਰ ਸਿੰਘ ਸਰਪੰਚ ਗੁਜਰਵਾਲ, ਬਾਬਾ ਹਰਜੀਤ ਸਿੰਘ ਰਾਏਕੋਟ, ਕਰਨੈਲ ਸਿਘ ਪਾਇਲ, ਸਰਬਜੀਤ ਸਿੰਘ ਪ੍ਰਧਾਨ ਸਮਰਾਲਾ, ਭਗਤ ਸਿੰਘ ਲੱਖੋਵਾਲ ਕਲਾ, ਜਸਵਿੰਦਰ ਸਿੰਘ ਲਲਤੋਂ, ਅਜਮੇਰ ਸਿੰਘ, ਕਲੇਰ ਸੰਗੋਵਾਲ, ਭੋਲਾ ਸਿੰਘ ਮੰਗਲੀ, ਬਲਵਿੰਦਰ ਸਿੰਘ ਮਾਛੀਆਂ, ਸੁਖਵਿੰਦਰ ਸਿੰਘ ਰਾਮਗੜ੍ਹੀਆ, ਤਜਿੰਦਰਦੀਪ ਸਿੰਘ ਜਗਰਾਉਂ, ਪ੍ਰਿਤਪਾਲ ਸਿੰਘ ਰੋਡ, ਸੁਖਵਿੰਦਰ ਸਿੰਘ ਮਾਛੀਵਾੜਾ, ਵਰਿੰਦਰ ਸਿੰਘ ਬਿਦਾ, ਤਲਵਿੰਦਰ ਸਿੰਘ ਮਾਛੀਆਂ, ਰਘਵੀਰ ਸਿੰਘ ਰੋਡ, ਅਮਨਪ੍ਰੀਤ ਸਿੰਘ ਸਿੱਧੂ ਉਪ ਪ੍ਰਧਾਨ ਸਮਾਜਵਾਦੀ ਪਾਰਟੀ, ਹਰਪ੍ਰੀਤ ਸਿੰਘ ਭਾਮੀਆ, ਬਿਕਰ ਤਾਜਪੁਰ, ਨਿੱਕਾ ਪ੍ਰਧਾਨ ਕੜਿਆਣਾ ਖੁਰਦ, ਕੁਲਦੀਪ ਸਿੰਘ ਤਲਵੰਡੀ, ਸ਼ਮਸੇਰ ਸਿੰਘ, ਗੁਰਮੀਤ ਸਿੰਘ ਹਸਨਪੁਰ, ਲਵਪ੍ਰੀਤ ਸਿੰਘ ਬੁਕੜ ਗੁਜਰਾ, ਮਨਵੀਰ ਕੌਰ ਜਗਰਾਉਂ, ਮੀਤਾ ਵਰਮਾ ਲੁਧਿਆਣਾ, ਮਲਕੀਤ ਸਿੰਘ ਬੱਲ, ਨਛੱਤਰ ਸਿੰਘ ਪੱਠਾ ਧੂਆਂ, ਰਤਨ ਸਿੰਘ ਰੰਧਾਵਾ, ਇੰਦਰਪਾਲ ਸਿੰਘ ਹੁੰਦਲ ਭਾਮੀਆ, ਗੁਰਵਿੰਦਰ ਸਿੰਘ ਟਿੱਬਾ, ਸਤਪਾਲ ਸਿੰਘ ਸੈਣਾ, ਕੁਲਦੀਪ ਸਿੰਘ ਕੋਹਲੀ, ਜਤਿੰਦਰ ਸਿੰਘ ਕਨਿਜਾ, ਸੁਖਵਿੰਦਰ ਸਿੰਘ ਪਮਾਲ, ਗੁਰਨਾਮ ਸਿੰਘ ਕਕਾ, ਇਕਬਾਲ ਸਿੰਘ ਰਾਏਕੋਟ, ਕਮਲ ਜਿੱਤ ਸਿੰਘ ਰਾਏਕੋਟ, ਪ੍ਰਭਜੋਤ ਸਿੰਘ ਪਮਾਲ, ਪ੍ਰੋਫੈਸਰ ਬਲਜੀਤ ਸਿੰਘ ਸਮਰਾਲਾ, ਜੰਗਵੀਰ ਸਿੰਘ ਸਰਪੰਚ, ਦਲਵੀਰ ਸਿੰਘ ਧਾਲੀਵਾਲ, ਮਾਨਵ ਪਾਠਕ ਪ੍ਰਧਾਨ ਲੇਬਰ ਯੂਨੀਅਨ, ਜਸਪਾਲ ਸਿੰਘ ਪ੍ਰਿੰਸ ਸੇਵ ਵਰਮਾ ਲੁਧਿਆਣਾ, ਹਰਮੀਤ ਸਿੰਘ ਲੁਧਿਆਣਾ, ਰਜਿੰਦਰ ਸਿੰਘ ਜਵੱਦੀ, ਰਾਜਾ ਜਵੱਦੀ, ਜੱਗਾ ਸਿੰਘ ਈਸੋਵਾਲ, ਕਵਲਪ੍ਰੀਤ ਸਿੰਘ ਫੁੱਲਾਂਵਾਲ, ਇਸ ਮੌਕੇ ਆਈਆਂ ਹੋਈਆਂ ਸੰਗਤਾਂ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਪ੍ਰਿਥੀਪਾਲ ਸਿੰਘ ਬਟਾਲਾ ਮੈਂਬਰ ਕੌਰ ਕਮੇਟੀ ਕੋਆਰਡੀਨੇਟਰ ਕਾਨਫਰੰਸ ਅਤੇ ਜਸਵੰਤ ਸਿੰਘ ਚੀਮਾ ਸੀਨੀਅਰ ਆਗੂ ਪਾਰਟੀ ਨੇ ਧੰਨਵਾਦ ਕੀਤਾ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



