ਨਸ਼ਿਆ ਦੀ ਦਲਦਲ ਵਿਚ ਫਸਿਆ ਬਾਲੀਵੁੱਡ

ਅਮਰਜੀਤ ਚੰਦਰ

(ਸਮਾਜ ਵੀਕਲੀ)

ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਨੂੰ ਪਿੱਛਲੇ ਦਿਨੀ ਨਸ਼ਿਆ ਦਾ ਸੇਵਨ ਕਰਨ ਤੇ ਰੱਖਣ ਦੇ ਕਾਰਨ ਗੰਭੀਰ ਆਰੋਪਾਂ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਗ੍ਰਿਫਿਤਾਰ ਕਰ ਲਿਆ ਹੈ।ਇਸ ਮਾਮਲੇ ਵਿਚ ਪਹਿਲਾਂ ਵੀ ਕਈ ਵਾਰ ਬਾਲੀਵੁੱਡ ਦੇ ਤਾਰ ਨਸ਼ੇ ਦੇ ਸੌਦਾਗਰਾਂ ਨਾਲ ਜੁੜੇ ਹਨ।ਬਾਲੀਵੁੱਡ ਦੇ ਕਈ ਕਲਾਕਾਰ ਡਰੱਗ ਸੇਵਨ ਕਰਨ ਤੇ ਰੱਖਣ ਦੇ ਅਰੋਪਾਂ ਵਿਚ ਕੇਸ ਭੁਗਤ ਰਹੇ ਹਨ।ਫਿਲਮੀ ਦੁਨੀਆ ਬਾਹਰ ਤੋਂ ਜਿੰਨੀ ਮਰਜੀ ਚਕਾਚੌਦ ਅਤੇ ਗਲੈਮਰ ਲੱਗਦੀ ਹੈ ਅੰਦਰ ਤੋਂ ਉਨੀ ਹੀ ਕਾਲੀ ਅਤੇ ਵੀਰਾਨ ਹੈ।ਨਸ਼ਿਆ ਦਾ ਸੇਵਨ ਸ਼ੁਰੂ ਤੋਂ ਹੀ ਬਾਵੀਵੁੱਡ ਅਤੇ ਹਾਲੀਵੁੱਡ ਦੇ ਸਿਤਾਰਿਆਂ ਤੇ ਭਾਰੀ ਰਿਹਾ ਹੈ।

ਅਕਸਰ ਬਹੁਤ ਸਾਰੀਆਂ ਕਹਾਣੀਆਂ ਅਸੀ ਸੁਣੀਆਂ ਜਾਂ ਸਾਨੂੰ ਸੁਣਨ ਨੂੰ ਮਿਲਦੀਆਂ ਹਨ ਕਿ ਬਾਲੀਵੁੱਡ ਅਤੇ ਹਾਲੀਵੁੱਡ ਦੇ ਕਲਾਕਾਰਾ ਨਸ਼ਿਆਂ ਦੀ ਦਲਦਲ ਵਿਚ ਫਸੇ ਹੋਏ ਹਨ।ਪਿੱਛਲੇ ਕਈ ਸਾਲਾਂ ਤੋਂ ਨਸ਼ੀਲੇ ਪਦਾਰਥਾਂ ਦੀ ਜਾਂਚ ਵਿਚ ਵਾਰ-ਵਾਰ ਫਿਲਮੀ ਹਸਤੀਆਂ ਦੇ ਨਾਂ ਆਉਦੇ ਰਹੇ ਹਨ।ਇਕ ਸਾਲ ਪਹਿਲਾਂ ਸ਼ੁਸ਼ਾਂਤ ਰਾਜਪੂਤ ਦੀ ਹੱਤਿਆ ਦਾ ਮਾਮਲਾ ਦੀ ਜਾਂਚ ਵਿਚ ਵੀ ਕਈ ਖੁਲਾਸੇ ਹੋਏ।ਬਾਲੀਵੁੱਡ ਵਿਚ ਨਸ਼ੇ ਦਾ ਖੇਲ ਕਿੰਨਾਂ ਵੱਡਾ ਹੈ?ਇਸ ਦੇ ਬਾਰੇ ਵਿਚ ਗੱਲਾਂ ਤਾਂ ਬਹੁਤ ਹੁੰਦੀਆਂ ਹਨ,ਪਰ ਖੁੱਲ ਕੇ ਸਾਹਮਣੇ ਕੋਈ ਨਹੀ ਆ ਰਿਹਾ,ਖੁੱਲ ਕੇ ਕੋਈ ਅਵਾਜ਼ ਨਹੀ ਉਠਾ ਰਿਹਾ।ਸ਼ੁਸ਼ਾਂਤ ਦੀ ਮੌਤ ਮਾਮਲੇ ਦੀ ਜਾਂਚ ਵਿਚ ਜਿਸ ਤਰਾਂ ਡਰੱਗਸ ਐਂਗਲ ਤੇ ਵੱਡੇ ਖੁਲਾਸੇ ਹੋਏ ਸਨ ਬੜੇ ਹੈਰਾਨ ਕਰਨ ਵਾਲੇ ਸੀ।

ਹੁਣ ਤਾਜ਼ਾ ਮਾਮਲਾ ਸ਼ਾਹਰੁਖ ਖਾਨ ਦੇ ਬੇਟੇ ਦਾ ਸਾਹਮਣੇ ਆਇਆ ਹੈ।ਲੇਕਿਨ ਇਹ ਕੋਈ ਪਹਿਲੀ ਵਾਰ ਨਹੀ ਹੈ,ਬਾਲੀਵੁੱਡ ਵਿਚ ਫਿਲਮੀ ਸਟਾਰ ਦੇ ਡਰੱਗਸ ਇਸਤੇਮਾਲ ਕਰਨ ਦੀ ਗੱਲ ਪਹਿਲਾਂ ਵੀ ਕਈ ਬਾਰ ਸਾਹਮਣੇ ਆ ਚੁੱਕੀ ਹੈ,ਅਤੇ ਹਰ ਵਾਰ ਇਕ ਦੋ ਦਿਨ ਗਹਿਮਾ-ਗਹਿਮੀ ਦੇ ਬਾਅਦ ਮਾਮਲਾ ਠੰਢੇ ਬਸਤੇ ਵਿਚ ਪਾ ਦਿੱਤਾ ਜਾਂਦਾ ਰਿਹਾ ।ਆਰਿਅਨ ਦੇ ਮਾਮਲੇ ਵਿਚ ਜੋ ਮੀਡੀਆ ਰਿਪੋਰਟ ਸਾਹਮਣੇ ਆਈ ਹੈ,ਉਹ ਬੇਹੱਦ ਚੌਕਾਨੇ ਵਾਲੀ ਹੈ।ਸਮੁੰਦਰ ਵਿਚ ਕਰੂਜ ਤੇ ਜੋ ਰੇਵ ਪਾਰਟੀ ਹੋ ਰਹੀ ਸੀ,ਉਸ ਵਿਚ 21 ਗ੍ਰਾਮ ਚਰਸ,13 ਗ੍ਰਾਮ ਕੋਕੀਨ,5 ਗ੍ਰਾਮ ਐਮ ਡੀ,ਐਮ ਡੀ ਐਮ ਏ ਦੀਆਂ 22 ਗੋਲੀਆਂ ਆਦਿ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ।ਆਰਿਅਨ ਦੇ ਕੋਲੋ ਇਕ ਲੱਖ ਤੇਤੀ ਹਜ਼ਾਰ ਰੁਪਏ ਨਗਦ ਫੜੇ ਗਏ ਹਨ।ਫਿਲਮ ਇੰਡਸਟਰੀ ਦੇ ਸੂਤਰਾਂ ਦੇ ਮੁਤਾਬਿਕ ਬਾਲੀਵੁੱਡ ਦੇ ਕੁਝ ਵੱਡੇ ਫਿਲਮੀ ਸਿਤਾਰਿਆਂ ਦੇ ਘਰ ਜਾਂ ਫਾਰਮ ਹਾਊਸ ਤੇ ਡਰੱਗਸ ਦੀਆਂ ਪਾਰਟੀਆਂ ਹੋਣੀਆ ਇਕ ਆਮ ਗੱਲ ਹੈ।

ਇਹਨਾਂ ਪਾਰਟੀਆਂ ਵਿਚ ਇਹਨਾਂ ਸਿਤਾਰਿਆਂ ਦੇ ਉਹੀ ਕੋ ਸਟਾਰ ਅਤੇ ਦੋਸਤ ਸ਼ਾਮਲ ਹੁੰਦੇ ਹਨ,ਜੋ ਖੁਦ ਵੀ ਡਰੱਗਸ ਲੈਦੇ ਹਨ।ਬਾਲੀਵੁੱਡ ਦੀਆਂ ਪਾਰਟੀਆਂ ਵਿਚ ਜੋ ਡਰੱਗਸ ਸਪਲਾਈ ਕਰਨ ਵਿਚ ਜੋ ਸੱਭ ਤੋਂ ਪਹਿਲਾ ਨਾਮ ਆਉਦਾ ਹੈ,ਉਹ ਵੀ ਕੋਈ ਬਾਹਰ ਦਾ ਨਹੀ ਹੈ ਬਲਕਿ ਬਾਲੀਵੁਡ ਦੇ ਅੰਦਰ ਦਾ ਹੀ ਹੈ।ਇਕ ਨਾਮੀ ਸਿਤਾਰਾ ਹੈ।ਜੋ ਕਿ ਬਹੁਤ ਸਾਰੀਆਂ ਫਿਲਮਾ ਵਿਚ ਕੰਮ ਕਰ ਚੁੱਕਿਆ ਹੈ।ਬਾਲੀਵੁੱਡ ਵਿਚ ਸਪਲਾਈ ਕਰਨ ਵਾਲੇ ਇਸ ਸਿਤਾਰੇ ਦੀ ਵਜਾ ਨਾਲ ਹੀ ਬਹੁਤ ਸਾਰੇ ਸਿਤਾਰਿਆਂ ਦੇ ਘਰ ਟੁੱਟ ਚੁੱਕੇ ਹਨ।ਇਸ ਦੀ ਵਜਾ ਕਰਕੇ ਜੋ ਬਹੁਤ ਸਾਰੇ ਨਾਮੀ ਸਿਤਾਰੇ ਹਨ ਉਹਨਾ ਨੇ ਇਸ ਨਸ਼ੇ ਦੇ ਸੌਦਾਗਰ ਸਿਤਾਰੇ ਦਾ ਬਾਈਕਾਟ ਕਰ ਰੱਖਿਆ ਹੈ।

ਆਰਿਅਨ ਵਰਗੇ ਨੌਜਵਾਨ,ਦੇਸ਼ ਦੇ ਕਾਲਜ,ਯੂਨੀਵਰਸਿਟੀਆਂ,ਆਈ ਟੀ ਆਈ, ਲਾ ਸਕੂਲ ਆਦਿ ਵਿਦਿਅਕ ਅਦਾਰੇ ਗਾਂਜਾ,ਭੰਗ,ਚਰਸ,ਕੋਕੀਨ ਆਦਿ ਨਸ਼ੀਲੇ ਪਦਾਰਥਾਂ ਦੇ ਅੱਡੇ ਬਣ ਕੇ ਰਹਿ ਗਏ ਹਨ।ਨੌਜਵਾਨ ਦਿਨੋ ਦਿਨ ਖੋਖਲੇ ਹੋ ਰਹੇ ਹਨ ਅੱਜ ਦੀ ਪੀੜ੍ਹੀ ਬਰਬਾਦ ਹੋ ਰਹੀ ਹੈ।ਕਈ ਨਸ਼ੀਲੇ ਪਦਾਰਥ ਤਾਂ ਬਹੁਤ ਮਹਿੰਗੇ ਹੋ ਗਏ ਹਨ ਉਹ ਨਸ਼ਿਆਂ ਦਾ ਬਜਾਰ ਵਿਚ ਵਿਕਣਾ ਬੈਨ ਹੈ।ਹੁਣ ਗੰਭੀਰ ਸਵਾਲ ਇਹ ਹੈ ਕਿ ਇਹਨਾਂ ਨਸ਼ਿਆਂ ਨੂੰ ਸਪਲਾਈ ਕੌਣ ਕਰ ਰਿਹਾ ਹੈ?ਭਾਵੇਂ ਵਿਸ਼ੇਸ਼ ਪੁਲਿਸ ਅਤੇ ਐਨ ਸੀ ਬੀ ਤਕ ਇਹਨਾਂ ਨਸ਼ੇੜੀ ਪੀੜ੍ਹੀਆਂ ਦੀ ਖਬਰ ਤਾਂ ਜਰੂਰ ਹੋਵੇਗੀ,ਫਿਰ ਵੀ ਕਦੇ ਕਦਾਂਇ ਖਬਰ ਤਾਂ ਜਰੂਰ ਮਿਲ ਜਾਂਦੀ ਹੋਵੇਗੀ,ਤਾਹੀ ਤਾਂ ਟੀ ਵੀ ਸੀਰੀਅਲ,ਬਾਲੀਵੁੱਡ ਵਾਲਿਆਂ ਦੀਆਂ ਖਬਰਾਂ ਬਣਦੀਆਂ ਹਨ।

ਸੰਜੇ ਦੱਤ ,ਫਰਦੀਨ ਖਾਨ ਤੌ ਲੈ ਕੇ ਦੀਪਿਕਾ ਪਾਦੂਕੋਨ,ਸਾਰਾ ਅਲੀ ਖਾਨ,ਸ਼ਰਧਾ ਕਪੂਰ,ਭਾਰਤੀ ਸਿੰਘ ਪਤੀ ਸਮੇਤ,ਅਰਮਾਨ ਕੋਹਲੀ, ਅਰਜਨ ਰਾਮਪਾਲ,ਰੁਕਲ ਪ੍ਰੀਤ ਸਿੰਘ ਆਦਿ ਹੋਰ ਨਾ ਜਾਣੇ ਕਿੰਨੇ ਹੀ ਕਲਾਕਾਰਾਂ ਤੇ ਹੋਰ ਵੀ ਅਰੋਪ ਲੱਗੇ ਹਨ।ਉਨਾਂ ਨੂੰ ਤਲਬ ਕਰਕੇ ਪੁੱਛ-ਗਿੱਛ ਵੀ ਹੋਈ ਹੈ।ਸ਼ਾਇਦ ਅੱਜ ਵੀ ਕੁਝ ਕਲਾਕਾਰ ਜੇਲ ਵਿਚ ਹੋਣਗੇ।ਪਰ ਨਸ਼ੇੜੀ ਅਤੇ ਨਸ਼ੇ ਦਾ ਧੰਦਾ ਕਰਨ ਵਾਲੀ ਜਮਾਤ ਇਹ ਨਹੀ ਹੈ,ਨਹੀ ਤਾਂ ਉਹਨਾਂ ਨੂੰ ਨਸ਼ੇ ਦੀ ਜਰੂਰ ਤਲਬ ਲੱਗਦੀ,ਜਾਂ ਫਿਰ ਉਨਾਂ ਨੇ ਨਸ਼ਾਂ ਕਰ ਲਿਆ ਹੋਵੇਗਾ!ਨਸ਼ੇ ਦੀ ਬੰਦਰਗਾਹ ਤਾਂ ਕਿਤੇ ਹੋਰ ਹੀ ਹੈ,ਜਿੱਥੇ ਢੇਰ ਸਾਰੇ ਨਸ਼ੀਲੇ ਪਦਾਰਥ ਹੋਣਗੇ,ਅਤੇ ਉਥੌ ਹੀ ਤਸਕਰੀ,ਦਲਾਲੀ ਕੀਤੀ ਜਾਂਦੀ ਹੋਵੇਗੀ,ਐਨ ਸੀ ਬੀ ਨੂੰ ਇਹੋ ਜਿਹੇ ਚੱਕਰਵਿਓ ਤੋੜਣੇ ਚਾਹੀਦੇ ਹਨ।

ਅੰਤਰਰਾਸ਼ਟਰੀ ਏਜੰਸੀਆ ਦੇ ਨਾਲ ਤਾਲਮੇਲ,ਗੱਠਜੋੜ ਵੀ ਹੋਣ ਦੀ ਸੰਭਾਵਨਾ ਹੈ।ਬਾਲੀਵੁੱਡ ਲਈ ਇਕ ਰੂਲ ਬਣਨਾ ਚਾਹੀਦਾ ਹੈ ਕਿ ਸੂਟਿੰਗ ਤੋਂ ਪਹਿਲਾਂ ਹਰ ਚੀਜ਼ ਦੀ ਜਿੰਮੇਵਾਰੀ ਉਨਾਂ ਦੀ ਹੋਣੀ ਚਾਹੀਦੀ ਹੈ।ਸੂਟਿੰਗ ਕੋਈ ਵੀ ਇਹੋ ਜਿਹੀ ਘਟਨਾ ਹੁੰਦੀ ਹੈ ਤਾਂ ਉਸ ਦੀ ਜਿੰਮੇਵਾਰੀ ਫਿਲਮ ਬਣਾਉਣ ਵਾਲੇ ਦੀ ਹੋਵੇ ਜਾਂ ਸੂਟਿੰਗ ਦੇ ਦੌਰਾਨ ਉਸ ਕੋਲੋ ਹਲਫੀਆ ਬਿਆਨ ਲਿਆ ਜਾਵੇ ਕਿ ਸੂਟਿੰਗ ਦੇ ਦੌਰਾਨ ਕੋਈ ਘਟਨਾ ਹੁੰਦੀ ਹੈ ਤਾਂ ਉਸ ਦਾ ਜਿੰਮੇਵਾਰ ਆਪ ਹੋਵੇ।

ਬਾਲੀਵੁੱਡ ਹੀ ਨਹੀ ਸਾਰੇ ਦੇਸ਼ ਵਿਚ ਸਿੰਡੀਕੇਟ ਦਾ ਜਾਲ ਫੈਲਿਆ ਹੋਇਆ ਹੈ।ਦੇਸ਼ ਦੇ ਹਰ ਛੋਟੇ ਵੱਡੇ ਸ਼ਹਿਰ ਵਿਚ ਕੁਝ ਨਸ਼ਾਂ ਤਸਕਰ ਬੇਖੌਫ ਹੋ ਕੇ ਨਸ਼ਾਂ ਵੇਚਦੇ ਹਨ।ਇਹਨਾਂ ਲੋਕਾਂ ਨੂੰ ਕਿਸੇ ਨਾ ਕਿਸੇ ਦੀ ਸਹਿ ਪ੍ਰਾਪਤ ਹੁੰਦੀ ਹੈ।ਜਿਸ ਦੇ ਸਿਰ ਤੇ ਬੇਧੜਕ ਹੋ ਕੇ ਨਸ਼ਾਂ ਵੇਚ ਰਹੇ ਹਨ।ਇਸ ਤਰਾਂ ਦੇ ਲੋਕਾਂ ਦੀ ਜਾਣਕਾਰੀ ਪੁਲਿਸ ਨੂੰ ਵੀ ਤਾਂ ਹੁੰਦੀ ਹੀ ਹੋਵੇਗੀ,ਪਰ ਫਿਰ ਵੀ ਉਹ ਲੋਕ ਇਨਾਂ ਦੇ ਖਿਲਾਫ ਕੋਈ ਕਾਰਵਾਈ ਨਹੀ ਕਰਦੇ।ਨਸ਼ੇ ਦੇ ਚੁੰਗਲ ਵਿਚ ਹਰ ਵਰਗ ਫਸਿਆ ਹੋਇਆ ਹੈ,ਨਸ਼ਾ ਬਹੁਤ ਹੀ ਅਸਾਨੀ ਨਾਲ ਮਿਲ ਰਿਹਾ ਹੈ।ਇਸ ਲਈ ਲੋਕ ਇਸ ਦਾ ਪ੍ਰਯੋਗ ਕਰ ਰਹੇ ਹਨ।

ਪਹਿਲਾਂ ਪਹਿਲਾਂ ਤਾਂ ਇਹ ਨਸ਼ਾਂ ਲੋਕ ਸ਼ੌਕ ਨਾਲ ਹੀ ਕਰਦੇ ਹਨ ਪਰ ਬਾਅਦ ਵਿਚ ਇਹ ਆਦਤ ਬਣ ਜਾਂਦੀ ਹੈ।ਅੱਜ ਸਮੇਂ ਦੀ ਮੰਗ ਹੈ ਕਿ ਇਸ ਨੂੰ ਜੜ੍ਹ ਤੋਂ ਹੀ ਖਤਮ ਕੀਤਾ ਜਾਵੇ,ਤਾਂ ਕਿ ਇਹ ਆਪਣੀਆਂ ਜੜ੍ਹਾਂ ਹੋਰ ਨਾ ਫੈਲਾ ਸਕੇ।ਸਾਰੇ ਸਕੂਲ ਪ੍ਰਬੰਧਕਾ ਨੂੰ ਚਾਹੀਦਾ ਹੈ ਕਿ ਆਪਣੇ ਆਪਣੇ ਸਕੂਲਾਂ ਵਿਚ ਬੱਚਿਆਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਸੁਚੇਤ ਕਰਦੇ ਰਹਿਣ,ਧਾਰਮਿਕ ਨੈਤਾਵਾਂ ਨੂੰ ਵੀ ਚਾਹੀਦਾ ਹੈ ਕਿ ਨਸ਼ਿਆਂ ਦੇ ਖਿਲਾਫ ਵਲਾਏ ਜਾ ਅਭਿਮਾਨਾ ਵਿਚ ਜਰੂਰ ਸਹਿਯੋਗ ਕਰਨ।

ਭਾਰਤ ਵਿਚ ਨਸ਼ਿਆਂ ਤੋਂ ਪੀੜਤਾ ਪਰਿਵਾਰਾਂ ਦੀ ਗਿਣਤੀ ਜੇਕਰ ਕਰਨ ਲੱਗ ਜਾਈਏ ਤਾਂ ਇਹ ਅੰਕੜੇ ਬਹੁਤ ਹੀ ਹੈਰਾਨ ਕਰਨ ਵਾਲੇ ਹਨ।ਭਾਰਤ ਦੀ 30 ਫੀਸਦੀ ਆਬਾਦੀ ਨਸ਼ੇ ਦੀ ਦਲ ਦਲ ਵਿਚ ਫਸੀ ਹੋਈ ਹੈ,ਇਹੀ ਅੰਕੜਾ ਜੇਕਰ ਦੁਨੀਆ ਭਰ ਵਿਚ ਦੇਖੀਏ ਤਾਂ ਹੋ ਵੀ ਹੈਰਾਨ ਕਰਨ ਵਾਲਾ ਹੈ,ਪੂਰੇ ਵਿਸ਼ਵ ਵਿਚ ਇਹ ਅੰਕੜਾ 38,3 ਫੀਸਦੀ ਹੈ।ਨਸ਼ੇ ਵਿਚ ਉਮੜਦੇ ਇਸ ਜੰਜਾਲ ਨੂੰ ਅਣਦੇਖਾ ਨਹੀ ਕਰ ਸਕਦੇ,ਜਦ ਕਿ ਇਹ ਸਾਡੀ ਨਵੀ ਪੀੜ੍ਹੀ ਨੂੰ ਨਿਗਲ ਰਿਹਾ ਹੈ।ਯੁਵਾ ਪੀੜ੍ਹੀ ਨੂੰ ਇਸ ਦਲ ਦਲ ਵਿਚੋ ਬਚਾਉਣਾ ਸਰਕਾਰ ਦੀ ਵੀ ਜਿੰਮੇਵਾਰੀ ਬਣਦੀ ਹੈ।ਆਰਿਆਨ ਮਾਮਲੇ ਵਿਚ ਏਜੰਸੀਆਂ ਨੂੰ ਇਮਾਨਦਾਰੀ ਅਤੇ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ,ਅਤੇ ਦੋਸ਼ੀਆਂ ਨੂੰ ਕਨੂੰਨ ਮੁਤਾਬਿਕ ਸਖਤ ਸਜਾ ਮਿਲਣੀ ਚਾਹੀਦੀ ਹੈ।ਤਾਂ ਕਿ ਸਮਾਜ ਲਈ ਇਕ ਉਦਾਹਰਣ ਬਣ ਸਕੇ।

ਪੇਸ਼ਕਸ਼ :-ਅਮਰਜੀਤ ਚੰਦਰ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੀ ਰਿਹਾਇਸ਼ ਘੇਰਨ ਦਾ ਐਲਾਨ
Next articleਯੂਪੀ ਸਰਕਾਰ ਨੇ ਲਖੀਮਪੁਰ ਖੀਰੀ ਹਿੰਸਾ ਦੀ ਜਾਂਚ ਅਲਾਹਾਬਾਦ ਹਾਈ ਕੋਰਟ ਦੇ ਸਾਬਕਾ ਜੱਜ ਨੂੰ ਸੌਂਪੀ, ਦੋ ਮਹੀਨਿਆਂ ’ਚ ਦਿੱਤੀ ਜਾਵੇਗੀ ਰਿਪੋਰਟ