ਇੰਗਲੈਂਡ ‘ਚ ਡਾਕਟਰਾਂ ਦੇ ਭਾਰਤੀ ਪ੍ਰਮੁੱਖ ਨੇ ਕਿਹਾ, ”ਮਾਸਕ ਪਾਉਣਾ ਲਾਜ਼ਮੀ ਬਣਾਇਆ ਜਾਵੇ”

ਲੰਡਨ, (ਰਾਜਵੀਰ ਸਮਰਾ)- ਯੂ.ਕੇ ਵਿਚ ਡਾਕਟਰਾਂ ਦੇ ਇਕ ਸੰਗਠਨ ਨੇ ਮੰਗ ਕੀਤੀ ਹੈ ਕਿ ਕੋਵਿਡ-19 ਦੀ ਇਨਫੈਕਸ਼ਨ ਨੂੰ ਰੋਕਣ ਦੇ ਯਤਨਾਂ ਦੇ ਤਹਿਤ ਜਨਤਕ ਥਾਂਵਾਂ ‘ਤੇ ਮਾਸਕ ਪਾਉਣ ਜਾਂ ਮੂੰਹ ਢੱਕਣ ਨੂੰ ਜ਼ਰੂਰੀ ਬਣਾਇਆ ਜਾਵੇ। ਬ੍ਰਿਟੇਨ ਸਰਕਾਰ ਨੇ ਵੀ ਐਲਾਨ ਕੀਤਾ ਹੈ ਕਿ ਜਨਤਕ ਪਰਿਵਹਨ ਤੋਂ ਯਾਤਰਾ ਕਰਨ ਲਈ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਬਿ੍ਰਟਿਸ਼ ਮੈਡੀਕਲ ਐਸੋਸੀਏਸ਼ਨ (ਬੀ. ਐਮ. ਏ.) ਕਾਉਂਸਿਲ ਦੇ ਭਾਰਤੀ ਮੂਲ ਦੇ ਪ੍ਰਧਾਨ ਡਾ. ਚਾਂਦ ਨਾਗਪਾਲ ਨੇ ਆਖਿਆ ਹੈ ਕਿ ਇਨਫੈਕਸ਼ਨ ਨੂੰ ਰੋਕਣ ਵਿਚ ਮਦਦ ਲਈ ਸੰਗਠਨ ਨੇ ਪੈਰਵੀ ਕੀਤੀ ਹੈ ਕਿ ਅਗਲੇ ਸਾਲ ਕਈ ਹਫਤਿਆਂ ਤੱਕ ਮਾਸਕ ਪਾਉਣ ਨੂੰ ਜ਼ਰੂਰੀ ਬਣਾਇਆ ਜਾਵੇ।

ਹਾਲ ਹੀ ਤੱਕ ਬਿ੍ਰਟੇਨ ਸਰਕਾਰ ਨੇ ਇਸ ਨੂੰ ਜ਼ਰੂਰੀ ਨਹੀਂ ਐਲਾਨ ਕੀਤਾ ਸੀ ਪਰ ਪਰਿਵਹਨ ਮੰਤਰੀ ਗ੍ਰਾਂਟ ਸ਼ਾਪਸ ਨੇ ਵੀਰਵਾਰ ਨੂੰ ਕਿਹਾ ਕਿ ਮਾਸਕ ਪਾਉਣਾ ਜ਼ਰੂਰੀ ਹੋਵੇਗਾ ਕਿਉਂਕਿ ਸਰਕਾਰ ਮੱਧ ਜੂਨ ਤੋਂ ਦੇਸ਼ ਵਿਚ ਲਾਕਡਾਊਨ ਵਿਚ ਢਿੱਲ ਦੇਣ ਜਾ ਰਹੀ ਹੈ। ਮੰਤਰੀ ਨੇ ਕਿਹਾ ਕਿ ਜੇਕਰ ਤੁਸੀਂ ਪਾਲਣ ਨਹੀਂ ਕਰਦੇ ਹੋ ਤਾਂ ਯਾਤਰਾ ਦੀ ਇਜਾਜ਼ਤ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਅਤੇ ਜ਼ੁਰਮਾਨਾ ਵੀ ਲੱਗੇਗਾ। ਬੀ. ਐਮ. ਏ. ਨੇ ਐਲਾਨ ਦਾ ਸੁਆਗਤ ਕੀਤਾ ਕਿਉਂਕਿ ਸੰਗਠਨ ਦਾ ਮੰਨਣਾ ਹੈ ਕਿ ਇਸ ਨਾਲ ਵੱਡੇ ਪੱਧਰ ‘ਤੇ ਜਨਤਾ ਦੀ ਰੱਖਿਆ ਹੋਵੇਗੀ। ਨਾਲ ਹੀ ਜਨਤਕ ਪਰਿਵਹਨ ਵਿਚ ਕੰਮ ਕਰਨ ਵਾਲੇ ਕਰਮਚਾਰੀ ਦੀ ਜਾਨ ਨੂੰ ਵੀ ਖਤਰਾ ਨਹੀਂ ਹੋਵੇਗਾ। ਹਾਲਾਂਕਿ, ਸੰਗਠਨ ਨੇ ਜ਼ੋਰ ਦਿੱਤਾ ਹੈ ਕਿ ਕੋਵਿਡ-19 ਦੇ ਖਤਰੇ ਨੂੰ ਘੱਟ ਕਰਨ ਲਈ ਇਹ ਯਤਨ ਲੋਕ ਸੁਰੱਖਿਆ ਲਈ ਬਹੁਤ ਕਾਰਗਾਰ ਨਹੀਂ ਹੋਣਗੇ। ਬਿ੍ਰਟੇਨ ਵਿਚ ਕੋਵਿਡ-19 ਨਾਲ 40,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਨਾਗਪਾਲ ਨੇ ਅੱਗੇ ਆਖਿਆ ਕਿ ਇਹ ਯਤਨ ਸਿਰਫ ਜਨਤਕ ਪਰਿਵਹਨ ‘ਤੇ ਹੀ ਨਹੀਂ ਬਲਕਿ ਹਰ ਥਾਂ ਲਾਗੂ ਹੋਣਾ ਚਾਹੀਦਾ ਹੈ। ਜੇਕਰ ਲੋਕ ਹੁਣ ਤੋਂ ਇਸ ਨੂੰ ਅਪਣਾਉਂਣਗੇ ਤਾਂ ਜ਼ੋਖਮ ਘੱਟ ਹੋਵੇਗਾ। ਉਨ੍ਹਾਂ ਕਿਹਾ ਕਿ ਬੀ. ਐਮ. ਏ. ਦਾ ਮੰਨਣਾ ਹੈ ਕਿ ਸਰਕਾਰ ਜਨਤਾ ਦੇ ਲਈ ਮਾਸਕ ਦੀ ਸਪਲਾਈ ਯਕੀਨਨ ਕਰੇ, ਜਿਵੇਂ ਕਿ ਹੋਰ ਦੇਸ਼ਾਂ ਵਿਚ ਵੀ ਹੋ ਰਿਹਾ ਹੈ ਕਿਉਂਕਿ ਅਜਿਹੇ ਵੀ ਹਾਲਾਤ ਹੋ ਸਕਦੇ ਹਨ ਕਿ ਕੁਝ ਲੋਕਾਂ ਕੋਲ ਇਹ ਉਪਲਬਧ ਨਾ ਹੋਵੇ। ਮਾਸਕ ਨੂੰ ਕੁਝ ਸਮੇਂ ਲਈ ਜ਼ਰੂਰੀ ਬਣਾਉਣ ਦੀ ਹਿਮਾਇਤ ਕਰ ਰਹੇ ਲੰਡਨ ਦੇ ਮੇਅਰ ਸਾਦਿਕ ਖਾਨ ਵੀ ਇਸ ਤੋਂ ਸਹਿਮਤ ਹਨ ਕਿ ਅਜਿਹੇ ਜਨਤਕ ਥਾਂਵਾਂ ‘ਤੇ ਇਸ ਦਾ ਵਿਆਪਕ ਇਸਤੇਮਾਲ ਹੋਣਾ ਚਾਹੀਦਾ ਹੈ, ਜਿਥੇ ਸਮਾਜਿਕ ਦੂਰੀ ਨੂੰ ਬਣਾਏ ਰੱਖਣਾ ਮੁਮਕਿਨ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਜਨਤਕ ਪਰਿਵਹਨ ਤੋਂ ਯਾਤਰਾ ਕਰਨ ਵਾਲੇ ਹਰ ਵਿਅਕਤੀ ਨੂੰ 2 ਮੀਟਰ ਦੂਰੀ ਬਣਾਏ ਰੱਖਣ ਅਤੇ ਮਾਸਕ ਪਾਉਣ ਲਈ ਉਤਸ਼ਾਹਿਤ ਕਰਨਾ ਚਾਹਾਂਗਾ। ਇਹ ਜ਼ਰੂਰੀ ਹੋਵੇਗਾ ਅਤੇ ਹਰ ਕੋਈ ਸੁਰੱਖਿਅਤ ਹੋਵੇਗਾ।

Previous articleਪਾਣੀ ਬਚਾਓ ਪੈਸਾ ਕਮਾਓ ਸਕੀਮ ਨੂੰ ਅਪਣਾਉਣ ਵਾਲੇ ਕਿਸਾਨ ਹੁਣ ਝੋਨੇ ਦੀ ਸਿੱਧੀ ਬਿਜਾਈ ਕਰਕੇ ਲੈਣਗੇ ਸਕੀਮ ਦਾ ਵੱਧ ਲਾਹਾ
Next articleਜਲੰਧਰ ‘ਚ ਕਹਿਰ ਵਰ੍ਹਾਅ ਰਿਹਾ ਕੋਰੋਨਾ, 8 ਹੋਰ ਪਾਜ਼ੇਟਿਵ ਮਰੀਜ਼ ਆਏ ਸਾਹਮਣੇ