ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ) ਜੇ.ਐਸ.ਐਸ ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿਖੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਸਾਬਕਾ ਮੁਖੀ ਐਡਵੋਕੇਟ ਹਰੀਸ਼ ਚੰਦਰ ਐਰੀ ਵਲੋਂ ਫੈਸ਼ਨ ਸ਼ੋਅ ਵਿੱਚ ਭਾਗ ਲੈਣ ਵਾਲੇ ਅਤੇ ਬਾਲੀਵੁੱਡ ਸਟਾਰ ਬਣਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ 11,000 ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ। ਇਸ ਸਮਾਗਮ ਵਿੱਚ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ, ਬੱਚਿਆਂ ਦੇ ਪਰਿਵਾਰਕ ਮੈਂਬਰ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ। ਸਮਾਗਮ ਦੌਰਾਨ ਪਿ੍ੰਸੀਪਲ ਸੀ.ਏ ਤਰਨਜੀਤ ਸਿੰਘ, ਸਕੱਤਰ ਹਰਬੰਸ ਸਿੰਘ, ਹਰੀਸ਼ ਠਾਕੁਰ, ਕਰਨਲ ਗੁਰਮੀਤ ਸਿੰਘ, ਪਰਮਜੀਤ ਸਿੰਘ ਸਚਦੇਵਾ, ਹਰਮੇਸ਼ ਤਲਵਾੜ, ਰਾਮ ਆਸਰਾ, ਰਾਮ ਕੁਮਾਰ ਸ਼ਰਮਾ, ਲੋਕੇਸ਼ ਖੰਨਾ, ਮਲਕੀਤ ਸਿੰਘ ਮਹਿਦੂ, ਬਲਜੀਤ ਸਿੰਘ ਮਹੇਦੂ, ਰਿਪਜੀਤ ਕੌਰ, ਮਧੂਮੀਤ ਕੌਰ, ਹਰੀਸ਼ ਚੰਦਰਵਾਲ ਦੀ ਪਤਨੀ ਏ. ਸ੍ਰੀਮਤੀ ਕ੍ਰਿਸ਼ਨਾ ਕੁਮਾਰੀ ਐਰੀ ਨੂੰ ਵਧਾਈ ਦਿੱਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj