ਸਮਾਜ ਵੀਕਲੀ ਯੂ ਕੇ
ਜਲੰਧਰ- ਬੋਧੀਸੱਤਵ ਅੰਬੇਡਕਰ ਪਬਲਿਕ ਸੀਨੀਅਰ ਸੈਕਡਰੀ ਸਕੂਲ ਫੂਲਪੁਰ ਧਨਾਲ ਜਲੰਧਰ (ਜੋ ਕਿ ਬੋਧੀਸਤਵ ਬਾਬਾ ਸਾਹਿਬ ਅੰਬੇਡਕਰ ਸੁਸਾਇਟੀ ਖੁਦ ਮੁਖਤਿਆਰ ਸੰਸਥਾ ਇੰਟਰਨੈਸ਼ਨਲ ਬੁੱਧੀਸਟ ਮਿਸ਼ਨ ਟਰਸਟ ਦੇ ਸੰਸਥਾਪਕ ਅਤੇ ਚੇਅਰਮੈਨ ਸ਼੍ਰੀ ਸੋਹਨ ਲਾਲ ਗਿੰਡਾ ਜੀ ਦੀ ਅਗਵਾਈ ਵਿੱਚ ਬਹੁਤ ਹੀ ਵਧੀਆ ਢੰਗ ਨਾਲ ਚਲਾਇਆ ਜਾ ਰਿਹਾ ਹੈ) ਦੇ ਵੱਲੋਂ 14 ਅਪ੍ਰੈਲ 2026 ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ 135ਵੀਂ ਜਯੰਤੀ ‘ਤੇ ਚੇਤਨਾ ਮਾਰਚ ਕੱਢਿਆ ਗਿਆ। ਇਸ ਦੀ ਸ਼ੁਰੂਆਤ ਜੈ ਭੀਮ ਦੇ ਨਾਰਿਆਂ ਵਿੱਚ ਹੋਈ।
ਇਸ ਚੇਤਨਾ ਮਾਰਚ ਵਿੱਚ ਸਕੂਲ ਦੇ ਪ੍ਰੈਜੀਡੈਂਟ ਸ਼੍ਰੀ ਰਾਮ ਲੁਭਾਇਆ ਜੀ, ਸੁਸਾਇਟੀ ਮੈਂਬਰ ਇੰਜੀਨੀਅਰ ਸ਼੍ਰੀ ਕ੍ਰਿਸ਼ਨ ਮਣੀ ਜੀ, ਇੰਜੀਨੀਅਰ ਸ੍ਰੀ ਜਸਵੰਤ ਰਾਏ ਜੀ, ਇੰਜੀਨੀਅਰ ਸ਼੍ਰੀ ਜੀਤ ਸਿੰਘ ਜੀ, ਇੰਜੀਨੀਅਰ ਸ੍ਰੀ ਮਨਜੀਤ ਸਿੰਘ ਜੀ, ਸ਼੍ਰੀ ਨਿਰਮਲਜੀਤ ਸਿੰਘ ਜੀ (ਰਿਟਾਇਰਡ ਏਜੀਐਮ) ਇੰਜੀਨੀਅਰ ਸ਼੍ਰੀ ਪਰਮਜੀਤ ਸਿੰਘ ਜੀ (ਰਿਟਾਇਰਡ ਐਸਈ), ਸ਼੍ਰੀ ਹੁਸਨ ਲਾਲ ਜੀ, ਸਕੂਲ ਦੇ ਸਤਿਕਾਰਯੋਗ ਪ੍ਰਿੰਸੀਪਲ ਸ਼੍ਰੀਮਤੀ ਚੰਚਲ ਬੌਧ ਜੀ, ਅਧਿਆਪਕਗਣ, ਸਕੂਲ ਦੇ ਐਨਸੀਸੀ ਕੈਡਿਟਸ ਅਤੇ ਵਿਦਿਆਰਥੀ ਸ਼ਾਮਿਲ ਹੋਏ। ਇਹ ਚੇਤਨਾ ਮਾਰਚ ਸਵੇਰੇ 7:30 ਵਜੇ ਸਕੂਲ ਤੋਂ ਸ਼ੁਰੂ ਹੋ ਕੇ ਕਾਦੀਆਂਵਾਲੀ, ਜਗਰਾਲ, ਉਧੋਪੁਰ, ਬਰਸਾਤ ਨਾਲ ਖੁਰਦ ਧਨਲ ਕਲਾਂ ਫੂਲਪੁਰ ਲਾਂਬੜੀ ਤਾਜਪੁਰ ਭਗਵਾਨਪੁਰ ਲਾਂਬੜਾ ਹੁਸੈਨਪੁਰ ਕਲਿਆਣਪੁਰ ਲਲੀਆਂ ਖੁਰਦ ਕੌਮਾਂ ਰਾਮਪੁਰ ਹੁੰਦਾ ਹੋਇਆ ਲਲੀਆਂ ਕਲਾਂ ਵਿੱਚ ਸਮਾਪਤ ਹੋਇਆ। ਚੇਤਨਾ ਮਾਰਚ ਦਾ ਮੁੱਖ ਉਦੇਸ਼ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਵਿਚਾਰਾਂ ਨੂੰ ਆਮ ਜਨਤਾ ਤੱਕ ਪਹੁੰਚਾਉਣਾ ਅਤੇ ਉਨਾਂ ਨੂੰ ਜਾਗਰੂਕ ਕਰਨਾ ਹੁੰਦਾ ਹੈ। ਸਕੂਲ ਦੇ ਐਨਸੀਸੀ ਕੈਡਟ ਨੇ ਚੇਤਨਾ ਮਾਰਚ ਦੀ ਅਗਵਾਈ ਕੀਤੀ। ਵਿਦਿਆਰਥੀਆਂ ਵਿੱਚ ਜੋਸ਼ ਤੇ ਉਤਸਾਹ ਦੇਖਣ ਨੂੰ ਮਿਲਿਆ । ਹਰ ਪਿੰਡ ਵਿੱਚ ਲੋਕਾਂ ਨੇ ਚੇਤਨਾ ਮਾਰਚ ਦਾ ਬਹੁਤ ਹੀ ਵਧੀਆ ਢੰਗ ਨਾਲ ਸਵਾਗਤ ਕੀਤਾ ਅਤੇ ਉਹਨਾਂ ਲਈ ਰਿਫਰੈਸ਼ਮੈਂਟ ਦੀ ਦਾ ਪ੍ਰਬੰਧ ਕਰ ਰੱਖਿਆ ਸੀ।
ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਚੰਚਲ ਬੋਧ ਜੀ ਨੇ ਹਰ ਪਿੰਡ ਦੇ ਲੋਕਾਂ ਨੂੰ ਬਾਬਾ ਸਾਹਿਬ ਦੇ ਜੀਵਨ ਬਾਰੇ ਵਿਸਤਾਰ ਵਿੱਚ ਦੱਸਿਆ। ਉਹਨਾਂ ਨੇ ਲੋਕਾਂ ਨੂੰ ਖਾਸ ਕਰਕੇ ਔਰਤਾਂ ਨੂੰ ਅੰਧ ਵਿਸ਼ਵਾਸਾਂ ਤੋਂ ਦੂਰ ਰਹਿਣ ਅਤੇ ਬਾਬਾ ਸਾਹਿਬ ਦੇ ਜੀਵਨ ਤੋਂ ਸਿੱਖਣ ਅਤੇ ਉਹਨਾਂ ਬਾਰੇ ਪੜ੍ਹਨ ਨੂੰ ਕਿਹਾ ਉਹਨਾਂ ਨੇ ਲੋਕਾਂ ਨੂੰ ਦੱਸਿਆ ਕਿ ਬਾਬਾ ਸਾਹਿਬ ਸਿਰਫ ਦਲਿਤਾਂ ਦੇ ਮਸੀਹਾ ਨਹੀਂ ਸਨ, ਬਲਕਿ ਉਹਨਾਂ ਨੇ ਹਰ ਨਾਗਰਿਕ ਦੇ ਅਧਿਕਾਰਾਂ ਲਈ ਸੰਘਰਸ਼ ਕੀਤਾ। ਇਸ ਦੇ ਨਾਲ ਹੀ ਸ਼੍ਰੀ ਹੁਸਨ ਲਾਲ ਜੀ (ਧੰਮਾਚਾਰੀ ਨਾਗ ਭੂਸ਼ਣ ਜੀ) ਨੇ ਵੀ ਲੋਕਾਂ ਨੂੰ ਬਾਬਾ ਸਾਹਿਬ ਦੇ ਵਿਚਾਰਾਂ ਤੋ ਜਾਣੂ ਕਰਵਾਇਆ। ਉਹਨਾਂ ਨੇ ਲੋਕਾਂ ਨੂੰ ਲੋਕਾਂ ਦੀ ਸਿੱਖਿਆ ਦੇ ਵਿਕਾਸ ਲਈ ਜਿਆਦਾ ਤੋਂ ਜਿਆਦਾ ਯੋਗਦਾਨ ਦੇਣ ਦੀ ਅਪੀਲ ਕੀਤੀ। ਤਾਂ ਕਿ ਹਰ ਸਮਾਜ ਦੇ ਬੱਚਿਆਂ ਨੂੰ ਸਹੀ ਸਿੱਖਿਆ ਮਿਲ ਸਕੇ ਅਤੇ ਉਸ ਦੇ ਨਾਲ –ਨਾਲ ਤਥਾਗਤ ਬੁੱਧ ਦੀ ਦਿਖਾਈ ਰਾਹ ਤੇ ਚੱਲਣ ਦਾ ਮੌਕਾ ਮਿਲ ਸਕੇ ।ਅੰਤ ਵਿੱਚ ਸਕੂਲ ਦੇ ਪ੍ਰੈਜੀਡੈਂਟ ਸ਼੍ਰੀ ਰਾਮ ਲੁਭਾਇਆ ਜੀ ਨੇ ਸਾਰੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਮਹਾਮਾਨਵ ਭੀਮ ਰਾਓ ਅੰਬੇਡਕਰ ਜੀ ਨੂੰ ਪ੍ਰੇਰਨਾ ਸਰੋਤ ਬਣਾਉਣ ਲਈ ਪ੍ਰੇਰਿਤ ਕੀਤਾ ।
ਸਕੂਲ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸੰਪਰਕ ਕਰੋ:
ਸ਼੍ਰੀ ਹੁਸਨ ਲਾਲ ਜੀ:9988393442




