ਬੋਧੀਸਤਵ ਅੰਬੇਡਕਰ ਪਬਲਿਕ ਸਕੂਲ ਵਿਖੇ 13ਵੀਂ ਸਾਲਾਨਾ ਖੇਡਾਂ ਮਿਲਣੀ ਦਾ ਤੀਜਾ ਦਿਨ
(ਸਮਾਜ ਵੀਕਲੀ)- ਬੋਧੀਸਤਵ ਅੰਬੇਡਕਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਧਨਾਲ, ਜਲੰਧਰ ਵਿਖੇ ਸ਼ੁਰੂ ਹੋ ਗਈ ਹੈ। 22 ਦਸੰਬਰ 2023 ਨੂੰ ਇਸ ਸਾਲਾਨਾ ਖੇਡਾਂ ਦਾ ਤੀਜਾ ਦਿਨ ਸੀ, ਜਿਸ ਵਿੱਚ ਇੰਜੀਨੀਅਰ ਹਰਮੇਸ਼ ਸਾਰੰਗਲ ਚੀਫ਼ ਇੰਜੀਨੀਅਰ PSPCL ਉੱਤਰੀ ਜ਼ੋਨ, ਜਲੰਧਰ ਅਤੇ ਇੰਜੀਨੀਅਰ ਸੁਰਿੰਦਰ ਪਾਲ ਸੋਂਧੀ ਜੀ ਡਿਪਟੀ ਚੀਫ਼ ਇੰਜੀਨੀਅਰ PSPCL, ਸਰਕਲ ਜਲੰਧਰ ਅਤੇ ਲਾਇਨਜ਼ ਕਲੱਬ ਦੇ ਗਵਰਨਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਸ਼੍ਰੀ ਰਾਮ ਲੁਭਾਇਆ ਜੀ (ਬੋਧੀਸਤਵ ਅੰਬੇਡਕਰ ਪਬਲਿਕ ਸਕੂਲ ਦੇ ਪ੍ਰਧਾਨ), ਇੰਜੀਨੀਅਰ ਸ਼੍ਰੀ ਜਸਵੰਤ ਰਾਏ ਜੀ (ਸੇਵਾਮੁਕਤ ਐਕਸੀਐਨ) ਵੀ ਸ਼ਾਮਲ ਹੋਏ। ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੇ ਮਹਿਮਾਨਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ।
ਅੱਜ ਲੜਕੇ ਅਤੇ ਲੜਕੀਆਂ ਦੇ ਫਾਈਨਲ ਖੋ-ਖੋ ਮੈਚ ਕਰਵਾਏ ਗਏ ਅਤੇ ਮਨੋਰੰਜਕ ਖੇਡਾਂ ਦਾ ਆਯੋਜਨ ਕੀਤਾ ਗਿਆ। ਆਏ ਹੋਏ ਮਹਿਮਾਨਾਂ ਨੇ ਖਿਡਾਰੀਆਂ ਦੀ ਹੌਸਲਾਂ ਅਫਜਾਈ ਕੀਤੀ ਅਤੇ ਸਕੂਲ ਦੀ ਪ੍ਰਸੰਸਾ ਕੀਤੀ।ਉਨ੍ਹਾਂ ਸਕੂਲ ਦੇ ਵਿਕਾਸ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਬੱਚਿਆਂ ਨੂੰ ਖੇਡਾਂ ਵਿੱਚ ਅੱਗੇ ਵਧਣ ਅਤੇ ਵਧੀਆ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਜੇਤੂ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ। ਸਮੂਹ ਅਧਿਆਪਕਾਂ ਨੇ ਉਨ੍ਹਾਂ ਦਾ ਧੰਨਵਾਦ ਕੀਤਾ।
ਸਕੂਲ ਨਾਲ ਸਬੰਧਤ ਕਿਸੇ ਵੀ ਜਾਣਕਾਰੀ ਲਈ ਸੰਪਰਕ ਕਰੋ:
ਸ਼੍ਰੀ ਹੁਸਨ ਲਾਲ ਜੀ: 9988393442