ਬੌਧਗਯਾ ਟੈਂਪਲ ਐਕਟ 1949 ਤੇ ਸੈਮੀਨਾਰ 27 ਜਨਵਰੀ ਨੂੰ ਏਆਈਬੀਐਫ ਦੇ ਜਨਰਲ ਸਕੱਤਰ ਆਕਾਸ਼ ਲਾਮਾ ਹੋਣਗੇ ਮੁੱਖ ਬੁਲਾਰੇ

ਫੋਟੋ ਕੈਪਸ਼ਨ: ਅੰਬੇਡਕਰ ਮਿਸ਼ਨ ਸੁਸਾਇਟੀ ਦੇ ਅਹੁਦੇਦਾਰ ਅਤੇ ਹੋਰ ਬੁੱਧਿਸਟ ਤੇ ਅੰਬੇਡਕਰਵਾਦੀ ਸੰਸਥਾਵਾਂ ਦੇ ਨੁਮਾਇੰਦੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ।

ਜਲੰਧਰ (ਸਮਾਜ ਵੀਕਲੀ) ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਅੰਬੇਡਕਰ ਮਿਸ਼ਨ ਸੁਸਾਇਟੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸੁਸਾਇਟੀ ਦੇ ਮੀਤ ਪ੍ਰਧਾਨ ਪ੍ਰੋਫੈਸਰ ਬਲਬੀਰ ਜੀ ਦੀ ਪ੍ਰਧਾਨਗੀ ਹੇਠ ਅੰਬੇਡਕਰ ਭਵਨ, ਜਲੰਧਰ ਵਿਖੇ ਹੋਈ । ਇਸ ਮੀਟਿੰਗ ਵਿੱਚ ਹੋਰ ਬੁੱਧਿਸਟ ਅਤੇ ਅੰਬੇਡਕਰੀ ਸੰਸਥਾਵਾਂ ਦੇ ਪ੍ਰਤੀਨਿਧੀ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸੁਸਾਇਟੀ ਦੇ ਮੀਤ ਪ੍ਰਧਾਨ ਪ੍ਰੋਫੈਸਰ ਬਲਬੀਰ ਹੋਰਾਂ ਦੱਸਿਆ ਕਿ ਬੌਧਗਯਾ ਮਹਾਂਬੁਧ ਵਿਹਾਰ ਦਾ ਪ੍ਰਬੰਧ ਬੌਧਗਯਾ ਟੈਂਪਲ ਐਕਟ 1949 ਦੇ ਅੰਤਰਗਤ ਚੱਲ ਰਿਹਾ ਹੈ। ਐਕਟ ਦੇ ਅਨੁਸਾਰ ਬੌਧਗਯਾ ਟੈਂਪਲ ਮੈਨੇਜਮੈਂਟ ਕਮੇਟੀ ਵਿੱਚ 4 ਮੈਂਬਰ ਬੋਧੀ ਹਨ ਅਤੇ 4 ਮੈਂਬਰ ਗੈਰ-ਬੋਧੀ ਹਨ। ਨੌਵਾਂ ਮੈਂਬਰ ਉੱਥੇ ਦਾ ਕਲੈਕਟਰ ਜੋ ਹਿੰਦੂ (ਬ੍ਰਾਹਮਣ) ਹੋਵੇਗਾ ਉਸ ਕਮੇਟੀ ਦਾ ਪ੍ਰਧਾਨ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਬੌਧਗਯਾ ਮੰਦਰ ਦੀ ਇਹ ਪਹਿਲੀ ਧਾਰਮਿਕ ਕਮੇਟੀ ਹੈ ਜਿਸ ਦੇ ਪ੍ਰਬੰਧ ਵਾਸਤੇ ਬਹੁ ਗਿਣਤੀ ਦੂਸਰੇ ਧਰਮ ਦੇ ਮੈਂਬਰਾਂ ਦੀ ਹੈ ਯਾਨੀ ਕਿ ਬੌਧਗਯਾ ਟੈਂਪਲ ਦਾ ਪ੍ਰਬੰਧ ਬੋਧੀਆਂ ਦੀ ਬਜਾਏ ਗੈਰ-ਬੋਧੀਆਂ ਦੇ ਹੱਥਾਂ ਵਿਚ ਹੈ। ਬਲਦੇਵ ਭਾਰਦਵਾਜ ਨੇ ਕਿਹਾ ਕਿ ਅੰਬੇਡਕਰ ਮਿਸ਼ਨ ਸੋਸਾਇਟੀ ਨੇ ‘ਬੌਧਗਯਾ ਟੈਂਪਲ ਐਕਟ 1949 ਦੀ ਅਪ੍ਰਸੰਗਿਕਤਾ’ ਵਿਸ਼ੇ ਤੇ 27 ਜਨਵਰੀ, 2025 ਨੂੰ ਇੱਕ ਸੈਮੀਨਾਰ ਆਯੋਜਿਤ ਕਰਨ ਦਾ ਫੈਸਲਾ ਲਿਆ ਹੈ। ਇਸ ਸੈਮੀਨਾਰ ਦੇ ਮੁਖ ਬੁਲਾਰੇ ਆਲ ਇੰਡੀਆ ਬੁੱਧਿਸਟ ਫੋਰਮ ਦੇ ਜਨਰਲ ਸਕੱਤਰ ਸ਼੍ਰੀ ਆਕਾਸ਼ ਲਾਮਾ ਜੀ ਹੋਣਗੇ ਅਤੇ ਡਾ. ਹਰਬੰਸ ਵਿਰਦੀ ਲੰਡਨ (ਯੂ ਕੇ) ਵਿਸ਼ੇਸ਼ ਬੁਲਾਰੇ ਵਜੋਂ ਭਾਗ ਲੈਣਗੇ। ਮੀਟਿੰਗ ਵਿੱਚ ਸ਼ਾਮਿਲ ਹੋਏ ਵੱਖ ਵੱਖ ਬੁੱਧਿਸਟ ਅਤੇ ਅੰਬੇਡਕਰੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਇਸ ਸੈਮੀਨਾਰ ਨੂੰ ਭਰਪੂਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਡਾ. ਜੀ. ਸੀ. ਕੌਲ, ਬਲਦੇਵ ਰਾਜ ਭਾਰਦਵਾਜ, ਮਹਿੰਦਰ ਸੰਧੂ , ਐਡਵੋਕੇਟ ਕੁਲਦੀਪ ਭੱਟੀ, ਬਲਦੇਵ ਰਾਜ ਜੱਸਲ, ਤਿਲਕ ਰਾਜ, ਜਸਵਿੰਦਰ ਵਰਿਆਣਾ, ਪ੍ਰਿੰਸੀਪਲ ਪਰਮਜੀਤ ਜੱਸਲ , ਹਰਮੇਸ਼ ਜੱਸਲ ਅਤੇ ਚਮਨ ਦਾਸ ਸਾਂਪਲਾ ਹਾਜ਼ਰ ਸਨ।

ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਐੱਸ ਡੀ ਕਾਲਜ ਫਾਰ ਵੂਮੈਨ ‘ਚ ਲੇਖ ਪ੍ਰਤੀਯੋਗਤਾ
Next articleਪੁੱਠਾ ਪੰਗਾ ਲ਼ੈ ਲਿਆ ਵੈਦ ਜੀ