HOME ਬੌਧ ਗਯਾ ਮੁਕਤੀ ਅੰਦੋਲਨ ਤਹਿਤ “ਮਿਸ਼ਾਲ ਮਾਰਚ ” ਦਾ 10 ਅਗਸਤ ਨੂੰ...

ਬੌਧ ਗਯਾ ਮੁਕਤੀ ਅੰਦੋਲਨ ਤਹਿਤ “ਮਿਸ਼ਾਲ ਮਾਰਚ ” ਦਾ 10 ਅਗਸਤ ਨੂੰ ਬੁੱਧ ਵਿਹਾਰ ਸਿਧਾਰਥ ਨਗਰ ਤੋਂ ਆਗ਼ਾਜ਼

1

*ਬੁੱਧਿਸਟਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ-ਐਡਵੋਕੇਟ ਸਾਂਪਲਾ

 ਜਲੰਧਰ,  (ਸਮਾਜ ਵੀਕਲੀ)  (ਪਰਮਜੀਤ ਜੱਸਲ)– ਅੱਜ ਪੰਜਾਬ ਦੇ ਬੁੱਧਿਸਟ ਭਾਈਚਾਰੇ ਦੀ ਮੀਟਿੰਗ ਬੁੱਧ ਵਿਹਾਰ ਸਿਧਾਰਥ ਨਗਰ, ਜਲੰਧਰ ਵਿਖੇ ਸੀਨੀਅਰ ਬੋਧੀ ਆਗੂ ਸ੍ਰੀ ਹੁਸਨ ਲਾਲ ਬੌਧ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਬੌਧ ਗਯਾ ਮੁਕਤੀ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ 10 ਅਗਸਤ 2025 ਨੂੰ ਬੁੱਧ ਵਿਹਾਰ ਸਿਧਾਰਥ ਨਗਰ ਜਲੰਧਰ ਤੋਂ “ਮਿਸ਼ਾਲ ਮਾਰਚ “, ਸਵੇਰੇ 10 ਵਜੇ ਸ਼ੁਰੂ ਕੀਤੀ ਜਾਵੇਗੀ। ਇਹ ਮਿਸ਼ਾਲ ਮਾਰਚ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਕੱਢਿਆ ਜਾਵੇਗਾ। ਜਲੰਧਰ ਤੋਂ ਬਾਅਦ ਅਗਲੇ ਦਿਨ ਹੋਰ ਜਿਲ੍ਹੇ ਨੂੰ “ਮਿਸ਼ਾਲ” ਦਿੱਤੀ ਜਾਵੇਗੀ। ਇਸ ਮਾਰਚ ਦਾ ਮੁੱਖ ਮਕਸਦ ਬੌਧ ਗਯਾ ਮੰਦਰ ਐਕਟ 1949 ਨੂੰ ਰੱਦ ਕਰਵਾਉਣਾ ਅਤੇ ਬੌਧ ਗਯਾ ਮਹਾਂਬੁੱਧ ਮਹਾਂਵਿਹਾਰ ਦਾ ਕੰਟਰੋਲ ਨਿਰੋਲ ਬੋਧੀਆਂ ਦੇ ਹਵਾਲੇ ਕਰਾਉਣਾ ਹੋਵੇਗਾ। ਇਹ ਅੰਦੋਲਨ 12 ਫਰਵਰੀ 2025 ਤੋਂ ਭਿਖਸ਼ੂ ਸੰਘ ਅਤੇ ਆਲ ਇੰਡੀਆ ਬੁੱਧਿਸਟ ਫੋਰਮ ਦੇ ਜਨਰਲ ਸਕੱਤਰ ਸ੍ਰੀ ਆਕਾਸ਼ ਲਾਮਾ ਵਲੋਂ ਸ਼ੁਰੂ ਕੀਤਾ ਹੋਇਆ ਹੈ। ਜਿਸ ਨੂੰ ਹੋਰ ਮਜਬੂਤ ਕਰਨ ਲਈ “ਮਿਸ਼ਾਲ ਮਾਰਚ” 10 ਅਗਸਤ 2025 ਨੂੰ ਭਾਰਤ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਵਿੱਚ ਕੱਢਿਆ ਜਾ ਰਿਹਾ ਹੈ।

ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਪੋਸਟ ਕਾਰਡ ਕੰਪੇਨ ਚਲਾਈ ਜਾਵੇਗੀ। ਜਿਸ ਵਿੱਚ ਬੌਧ ਗਯਾ ਮੰਦਰ ਐਕਟ 1949 ਨੂੰ ਰੱਦ ਕਰਨ ਬਾਰੇ ਕੇਂਦਰ ਸਰਕਾਰ ਨੂੰ ਲਿਖਿਆ ਜਾਵੇਗਾ। ਮੀਟਿੰਗ ਵਿੱਚ ਦਿੱਲੀ ਦੇ ਜੰਤਰ -ਮੰਤਰ ਧਰਨੇ ਵਿੱਚ ਸ਼ਾਮਿਲ ਹੋਏ ਪੰਜਾਬ ਦੇ ਬੁੱਧਿ‌ਸਟਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਮੀਟਿੰਗ ਵਿੱਚ ਐਡਵੋਕੇਟ ਹਰਭਜਨ ਸਾਂਪਲਾ, ਬਲਦੇਵ ਰਾਜ ਜੱਸਲ, ਹੁਸਨ ਲਾਲ ਬੌਧ, ਬਲਦੇਵ ਰਾਜ ਭਾਰਦਵਾਜ, ਚੰਚਲ ਬੌਧ, ਸਰਬਜੀਤ ਸਿੰਘ, ਸੁਰਿੰਦਰ ਭਾਰਤੀ, ਚਮਨ ਸਾਂਪਲਾ, ਰਜਿੰਦਰ ਕੁਮਾਰ ਜੱਸਲ, ਹਰਭਜਨ ਨਿਮਤਾ, ਪ੍ਰਿੰਸੀਪਲ ਪਰਮਜੀਤ ਜੱਸਲ, ਨਿਰਮਲ ਬਿੰਜੀ, ਅਦਿੱਤਿਆ ਰਾਏ ਅਤੇ ਹੋਰ ਬੁੱਧੀਜੀਵੀਆਂ ਨੇ ਭਾਗ ਲਿਆ। ਐਡਵੋਕੇਟ ਹਰਭਜਨ ਸਾਂਪਲਾ ਨੇ ਸਾਰੇ ਸਾਥੀਆਂ, ਬੁੱਧੀਜੀਵੀਆਂ, ਅੰਬੇਡਕਰੀਆ, ਬੋਧੀਆਂ ਨੂੰ 10 ਅਗਸਤ 2025 ਨੂੰ ਸਮੇਂ ਸਿਰ ਬੁੱਧ ਵਿਹਾਰ ਸਿਧਾਰਥ ਨਗਰ ਜਲੰਧਰ ਵਿਖੇ “ਮਿਸ਼ਾਲ ਮਾਰਚ” ‘ਚ ਪਹੁੰਚਣ ਦੀ ਅਪੀਲ ਕੀਤੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਲੈਂਡ ਪੂਲਿਗ ਪਾਲਸੀ ਕਿਸੇ ਤਰ੍ਹਾਂ ਵੀ ਕਿਸਾਨਾਂ ਦੇ ਹਿੱਤ ਵਿੱਚ ਨਹੀਂ – ਫੁਰਮਾਨ ਸਿੰਘ ਸੰਧੂ
Next articleਡਾ. ਅੰਬੇਡਕਰ ਸਕੂਲ ਬੁਲੰਦਪੁਰ ਵਿਖੇ ਤੀਆਂ ਦਾ ਮੇਲਾ ਕਰਵਾਇਆ ਗਿਆ