HOME ਲੈਂਡ ਪੂਲਿਗ ਪਾਲਸੀ ਕਿਸੇ ਤਰ੍ਹਾਂ ਵੀ ਕਿਸਾਨਾਂ ਦੇ ਹਿੱਤ ਵਿੱਚ ਨਹੀਂ ...

ਲੈਂਡ ਪੂਲਿਗ ਪਾਲਸੀ ਕਿਸੇ ਤਰ੍ਹਾਂ ਵੀ ਕਿਸਾਨਾਂ ਦੇ ਹਿੱਤ ਵਿੱਚ ਨਹੀਂ – ਫੁਰਮਾਨ ਸਿੰਘ ਸੰਧੂ

1
ਫੁਰਮਾਨ ਸਿੰਘ ਸੰਧੂ

ਜਲੰਧਰ   (ਸਮਾਜ ਵੀਕਲੀ)   (ਹਰਜਿੰਦਰ ਸਿੰਘ ਚੰਦੀ)– ਬੀਕੇਯੂ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਨੇ ਪੰਜਾਬ ਸਰਕਾਰ ਨੂੰ ਤਿਖੇ ਸਵਾਲਾਂ ਨਾਲ ਘੇਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿਗ ਪਾਲਸੀ ਬਾਬਤ ਕਿਸੇ ਕਿਸਾਨ ਜਥੇਬੰਦੀਆਂ ਨੂੰ ਭਰੋਸੇ ਵਿੱਚ ਕਿਓ ਨਹੀ ਲਿਆ ਗਿਆ ? ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਰਫ ਆਪਣੇ ਤੌਰ ਤੇ ਹੀ ਲੈਂਡ ਪੂਲਿਗ ਪਾਲਸੀ ਦੇ ਸੋਹਲੇ ਗਾਏ ਜਾ ਰਹੇ ਹਨ। ਜਦੋਂ ਕਿ ਦੂਜੇ ਪਾਸੇ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਵੱਲੋਂ ਵਿਦੇਸ਼ ਜਾਣ ਦਾ ਰੁਝਾਨ ਥੰਮਣ ਦਾ ਨਾਂ ਨਹੀਂ ਲੈ ਰਿਹਾ,  ਲੈਡ ਪੂਲਿਗ ਪਾਲਸੀ ਅਧੀਨ ਪਹਿਲਾਂ ਕੱਟੀਆਂ ਕਲੋਨੀਆਂ ਵਿੱਚ ਘਾਹ ਉਗਿਆ ਹੋਇਆ ਹੈ। ਕੋਈ ਪਲਾਟ ਨਹੀਂ ਵਿਕ ਰਿਹਾ। ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਕਿਸਾਨ, ਦੁਕਾਨਦਾਰ, ਮਜ਼ਦੂਰ ਹਰ ਵਰਗ ਦੁਖੀ ਹੈ ਲੋਕਾਂ ਵਿਚ ਹਾਹਾਕਾਰ ਮੱਚੀ ਹੋਈ ਹੈ ਅਜਿਹੇ ਸਮੇਂ ਜਦੋਂ ਵਲੈਤੀਏ ਪ੍ਰਾਪਰਟੀ ਲੈਣ ਦੀ ਬਜਾਏ ਪ੍ਰਾਪਰਟੀ ਵੇਚ ਰਹੇ ਹੋਣ ਤਾਂ ਲੈਡ ਪੂਲਿਗ ਪਾਲਸੀ ਅਧੀਨ ਕੱਟੀਆਂ ਕਲੋਨੀਆਂ ਵਿੱਚ ਪਲਾਟ ਕੌਣ ਖਰੀਦੇਗਾ? ਕੀ ਪੰਜਾਬ ਸਰਕਾਰ ਦੱਸੇਗੀ ਕਿ ਉਹ ਇਨ੍ਹਾਂ ਕਲੋਨੀਆਂ ਦੇ ਪਲਾਟਾਂ ਦੇ ਖ਼ਰੀਦਦਾਰ ਕਿਸ ਗ੍ਰਹਿ ਤੋਂ  ਲਿਆਵੇਗੀ , ਜਦ ਕਿ ਖੁਦ ਪੰਜਾਬ ਸਰਕਾਰ ਦੀ ਲੈਂਡ ਪੂਲਿਗ ਪਾਲਸੀ ਬਾਬਤ ਸਥਿਤੀ ਸਪੱਸ਼ਟ ਨਹੀਂ ਹੈ ਉਹ ਹੁਣ ਤੱਕ ਇਸ ਪਾਲਸੀ ਨੂੰ ਲੈ ਕੇ ਨਿਤ ਆਏ ਦਿਨ
ਅਨੇਕਾਂ ਸੋਧਾਂ ਕਰਦੀ ਨਜ਼ਰ ਆ ਰਹੀ ਹੈ। ਸੰਧੂ ਨੇ ਆਖਿਆ ਕਿ ਕੋਈ ਵੀ ਕਿਸਾਨ ਸਰਕਾਰ ਦੇ ਖੋਖਲੇ ਦਾਅਵਿਆਂ ਦੇ ਚੱਕਰਵਿਊ ਵਿਚ ਨਾ ਫਸੇ । ਉਨ੍ਹਾਂ ਕਿਹਾ ਕਿ ਲੈਂਡ ਪੂਲਿਗ ਪਾਲਸੀ ਦੀਆਂ ਸ਼ਰਤਾਂ ਸ਼ਰਾਰਤ ਭਰੀਆਂ ਹਨ ਜੋਂ ਸਿੱਧਾ ਕਿਸਾਨ ਦੇ ਭਲੋਪਨ ਨਾਲ ਫ਼ਰੇਬ ਹੈ ਇਸ ਲਈ ਹਰ ਪਿੰਡ ਸ਼ਹਿਰ ਵਿਚ ਇਸ ਪਾਲਸੀ ਦਾ ਵਿਰੋਧ ਕਰਨਾ ਕਿਸਾਨ ਦਾ ਜਨਮ ਸਿੱਧ ਅਧਿਕਾਰ ਹੈ ਕਿਉਂਕਿ ਲੈਂਡ ਪੂਲਿਗ ਪਾਲਸੀ ਕਿਸੇ ਤਰ੍ਹਾਂ ਵੀ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਿੰਡ ਸੈਦੋ ਭੁਲਾਣਾ ਵਿਖੇ ਕਾਂਗਰਸੀ ਵਰਕਰਾਂ ਦੀ ਹੋਈ ਭਰਵੀਂ ਮੀਟਿੰਗ
Next articleਬੌਧ ਗਯਾ ਮੁਕਤੀ ਅੰਦੋਲਨ ਤਹਿਤ “ਮਿਸ਼ਾਲ ਮਾਰਚ ” ਦਾ 10 ਅਗਸਤ ਨੂੰ ਬੁੱਧ ਵਿਹਾਰ ਸਿਧਾਰਥ ਨਗਰ ਤੋਂ ਆਗ਼ਾਜ਼