ਫੱਟੀਆਂ 

  (ਸਮਾਜ ਵੀਕਲੀ)  
ਮਨਾਂ ਵਿੱਚ ਵਸੀਆਂ ਨੇ
ਯਾਦਾਂ ਓਹ ਪੱਕੀਆਂ
ਸਕੂਲਾਂ ਵਿੱਚ ਤੜਕੇ ਹੀ
ਲਿੱਖਦੇ ਸੀ ਫੱਟੀਆਂ
ਟਿੱਕੀਆਂ ਸੀ ਕੁੱਟ ਕੇ
ਦਵਾਤ ਵਿੱਚ ਪਾਉਂਦੇ ਸੀ
ਭਿਉਂ ਕੇ ਪਾਣੀ ਨਾਲ਼
ਸਿਹਾਈ ਗਾਹੜੀ ਜੀ
ਰੀਝ ਨਾਲ਼ ਬਣਾਉਂਦੇ ਸੀ
ਪੀਲੀ ਜਿਹੀ ਗਾਚੀ ਲੈ
ਨਿੱਤ ਸੀਗੇ ਪੋਚਦੇ
ਲਿੱਖਣਾ ਅਗਲਾ ਕੀ
ਪਾਠ ਹੁੰਦੇ ਸੋਚਦੇ
ਇੱਕ ਪਾਸੇ ੳ ਅ ੲ
ਦੂਜੇ ਪਾਸੇ ਲਿਖਾਂ ਗਿਣਤੀ
ਲਿਖਾਈ ਵੀ ਤਾਂ ਵੇਖ਼
ਮੋਤੀਆਂ ਦੇ ਵਾਂਗੂੰ ਚਿਣਤੀ
ਮੈਡਮਾਂ ਵੀ ਵੇਖ਼ ਕੇ ਤਾਂ
ਕਿੰਝ ਹੋਈਆਂ ਇਕੱਠੀਆਂ
ਤੜਕੇ ਸਵੇਰੇ ਜਦੋਂ
ਲਿੱਖਦੇ ਸੀ ਫੱਟੀਆਂ
ਅਗਲੀ ਕਲਾਸ ਚ
ਪਾਠ ਹੁੰਦਾ ਸੀ ਨਿਵੇਕਲਾ
ਦੂਜੇ ਪਾਸੇ ਸੀ ਪਹਾੜੇ
ਚੈੱਕ ਕਰਕੇ ਸੀ ਵੇਖਦਾ
ਆਉਂਦੀਆਂ ਯਾਦ ਬੱਲੀਆ
ਯਾਦਾਂ ਮਿੱਠੀਆਂ ਤੇ ਖੱਟੀਆਂ
ਤੜਕੇ ਸਵੇਰੇ ਜਦੋਂ
ਲਿੱਖਦੇ ਸੀ ਫੱਟੀਆਂ
ਬੱਲੀ ਈਲਵਾਲ
Previous article,,,,,,ਰੋਕ ਸਕੋ ਤਾਂ ਰੋਕੋ,,,
Next articleਆਓ ਰਲ ਕੇ ਹੱਥੀ ਕਿਰਤ ਕਰਨ ਵਾਲੇ ਪੰਜਾਬੀਆਂ ਦਾ ਸਾਥ ਦੇਈਏ