(ਸਮਾਜ ਵੀਕਲੀ)
ਡਾਲੀ ਨਾਲੋਂ ਤੋੜ ਨਾ ਸੱਜਣਾ ,
ਖਿੜਿਆ ਹੀ ਮੈਂ ਸੋਹਣਾ ਲਗਦਾ,
ਤਿਤਲੀ ਆਵੇ, ਭਵਰਾ ਆਵੇ,
ਮਹਿਕਾਂ ਹਰ ਕੋਈ ਲੈ ਲੈ ਜਾਵੇ,
ਮਹਿਕਾਂ ਵੰਡਦਾ, ਸੋਹਣਾ ਲਗਦਾ,
ਡਾਲੀ ਨਾਲੋਂ ਤੋੜ ਨਾ ਸੱਜਣਾ,
ਖਿੜਿਆ ਹੀ ਮੈਂ ਸੋਹਣਾ ਲਗਦਾ,
ਸ਼ੁਕਰ ਕਰਾਂ ਮੈਂ ਬਾਗਬਾਨ ਦਾ,
ਜਿਹਨੇ ਘੜ ਘੜ ਕਲਮਾ ਲਾਈਆਂ,
ਤਾਂ ਹੋਇਆ ਮੈਂ ਹੱਸਣ ਜੋਗਾ,
ਉਹਨੇ ਭਰ ਭਰ ਮਸ਼ਕਾ ਪਾਈਆਂ,
ਹੱਸ ਹੱਸ ਤੂੰ ਵੀ ਕਰਲੈ ਗੱਲਾਂ,
ਖੁਸ਼ੀਆ ਤੋਂ ਮੁੱਖ ਮੋੜ ਨਾ ਸੱਜਣਾ,
ਖਿੜਿਆ ਹੀ ਮੈਂ ਸੋਹਣਾ ਲਗਦਾ,
ਡਾਲੀ ਨਾਲੋਂ ਤੋੜ ਨਾ ਸੱਜਣਾ,
ਤੋੜ ਤੋੜ ਤੂੰ ਹਾਰ ਬਣਾਵੇ,
ਜਿਤ ਵਾਲੇ ਨੂੰ ਹਾਰ ਫੜਾਵੇ,
ਜਿੱਤਾ ਨੂੰ ਕਦੇ ਹਾਰਾ ਦੀ,
ਲੋੜ ਨਾ ਸੱਜਣਾ,
ਖਿੜਿਆ ਹੀ ਮੈਂ ਸੋਹਣਾ ਲਗਦਾ,
ਡਾਲੀ ਨਾਲੋਂ ਤੋੜ ਨਾ ਸੱਜਣਾ,
ਤੋੜ ਤੋੜ ਲੈ ਆਉਂਦਾ ਮੈਨੂੰ,
ਮੁਰਸ਼ਿਦ ਕੋਲ ਲੈ ਜਾਂਦਾ ਮੈਨੂੰ,
ਉਥੇ ਵੀ ਘਬਰਾ ਜਾਂਦਾ ਹਾਂ,
ਪਲ ਮਗਰੋਂ ਮੁਰਝਾ ਜਾਂਦਾ ਹਾਂ,
ਦਿਲ ਮੁਰਸ਼ਿਦ ਦਾ ਤੋੜ ਨਾ ਸੱਜਣਾ,
ਡਾਲੀ ਨਾਲੋਂ ਤੋੜ ਨਾ ਸੱਜਣਾ ,
ਖਿੜਿਆ ਹੀ ਮੈਂ ਸੋਹਣਾ ਲਗਦਾ,
ਮੰਗਦਾ ਤੈਥੋਂ ਕੁਝ ਹੋਰ ਨਾ ਸੱਜਣਾ,
ਕਲੀਆਂ ਮੇਰੀ ਮਰੋੜ ਨਾ ਸੱਜਣਾ,
ਡਾਲੀ ਨਾਲੋਂ ਤੋੜ ਨਾ ਸੱਜਣਾ,
ਕੁਲਦੀਪ ਸਿੰਘ ਰਾਮਨਗਰ
9417990040
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly