ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਖੂਨਦਾਨ ਕੈਂਪ ਬੁੱਧਵਾਰ ਨੂੰ

ਬਲੱਡ ਡੋਨਲਜ ਕਲੱਬ ਵੱਲੋਂ ਜਾਰੀ ਕੀਤਾ ਗਿਆ ਪੰਪਲੈਟ ।

(ਸਮਾਜ ਵੀਕਲੀ)-ਮਹਿਤਪੁਰ, ( ਸੁਖਵਿੰਦਰ ਸਿੰਘ ਖਿੰੰਡਾ) – ਬਲੱਡ ਡੋਨਲਜ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਮਹਿਸਮਪੁਰੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 23 ਮਾਰਚ ਦਿਨ ਬੁੱਧਵਾਰ ਨੂੰ ਖੂਨ ਦਾਨ ਕੈਂਪ ਲਾਲੀ ਪ੍ਰਾਪਟੀ ਦੇ ਦਫ਼ਤਰ ਵਿੱਚ ਜਗਰਾਉਂ ਰੋਡ ਮਹਿਤਪੁਰ ਨਜ਼ਦੀਕ ਲੋਹੀ ਸਵੀਟ ਸ਼ਾਪ ਦੇ ਲਗਾਇਆ ਜਾ ਰਿਹਾ ਹੈ। ਇਸ ਖੂਨਦਾਨ ਕੈਂਪ ਵਿੱਚ ਖੂਨ ਦਾਨ ਕਰਨ ਵਾਲੇ ਦਾਨੀ ਸੱਜਣਾਂ ਨੂੰ ਕਲੱਬ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਇਸ ਖੂਨਦਾਨ ਕੈਂਪ ਵਿੱਚ ਖੂਨ ਗਰੁੱਪ ਅਤੇ ਐਂਚ ਬੀ ਦੇ ਟੈਸਟ ਫ੍ਰੀ ਕੀਤੇ ਜਾਣਗੇ। ਖੂਨਦਾਨ ਕਰਨ ਦਾ ਸਮਾਂ ਸਵੇਰੇ 9:30 ਵੱਜੇ ਤੋਂ ਦੁਪਹਿਰ 3 ਵੱਜੇ ਤੱਕ ਹੋਵੇਗਾ। ਬਲੱਡ ਡੋਨਲਜ ਕਲੱਬ ਖੂਨਦਾਨ ਕਰਨ ਦੇ ਚਾਹਵਾਨ ਖੂਨ ਦਾਨੀਆਂ ਨੂੰ ਖੁੱਲਾ ਸੱਦਾ ਦਿੰਦਾ ਹੈ ।

21 ਸੁਖਵਿੰਦਰ ਸਿੰਘ ਖਿੰੰਡਾ

ਤਸਵੀਰ ਸੁਖਵਿੰਦਰ ਸਿੰਘ ਖਿੰੰਡਾ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁਰਦੇ
Next articleਪੰਜਾਬ ਦੇ ਖਜਾਨੇ ਦੀ ਚਾਬੀ ਐਡਵੋਕੇਟ ਚੀਮਾ ਦੇ ਹੱਥ ਆਉਣ ਤੇ ਸਸਟੋਬਾਲ ਐਸੋਸੀਏਸ਼ਨ ਪੰਜਾਬ ਵਲੋਂ ਖੁਸ਼ੀ ਦਾ ਪ੍ਰਗਟਾਵਾ ।