ਦੇਸ਼ ’ਚ ਕਰੋਨਾ ਕਾਰਨ 89 ਮੌਤਾਂ, ਪੰਜਾਬ ਵਿੱਚ 12 ਜਾਨਾਂ ਗਈਆਂ

ਨਵੀਂ ਦਿੱਲੀ (ਸਮਾਜ ਵੀਕਲੀ) : ਇਕ ਦਿਨ ਵਿਚ ਭਾਰਤ ਵਿਚ ਕੋਵਿਡ-19 ਦੇ 17,407 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 1,11,56,923 ਹੋ ਗਈ। ਮਹੀਨੇ ਬਾਅਦ ਦੇਸ਼ ਵਿੱਚ 17 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

ਅਧਿਕਾਰਤ ਅੰਕੜਿਆਂ ਅਨੁਸਾਰ 29 ਜਨਵਰੀ ਨੂੰ 24 ਘੰਟਿਆਂ ਵਿਚ ਵਾਇਰਸ ਦੇ 18,855 ਨਵੇਂ ਕੇਸ ਸਾਹਮਣੇ ਆਏ ਸਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਵੀਰਵਾਰ ਸਵੇਰੇ 8 ਵਜੇ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 89 ਹੋਰ ਮਰੀਜ਼ਾਂ ਦੀ ਲਾਗ ਨਾਲ ਮੌਤ ਹੋ ਗਈ ਅਤੇ ਮਰਨ ਵਾਲਿਆਂ ਦੀ ਗਿਣਤੀ 1,57,435 ਹੋ ਗਈ ਹੈ। ਇਸ ਸਮੇਂ ਦੌਰਾਨ ਪੰਜਾਬ ਵਿੱਚ 12 ਜਾਨਾਂ ਗਈਆਂ।

Previous articleਤਾਜ ਮਹਿਲ ’ਚ ਬੰਬ ਹੋਣ ਦੀ ਸੂਚਨਾ ਅਫ਼ਵਾਹ ਨਿਕਲੀ
Next articleਸ੍ਰੀਲੰਕਾ-ਵੈਸਟ ਇੰਡੀਜ਼ ਟੀ-20 ਮੈਚ: ਇਕੋ ਮੈਚ ਵਿੱਚ ਹੈਟ੍ਰਿਕ ਤੇ ਇਕ ਓਵਰ ਵਿੱਚ ਛੇ ਛੱਕੇ ਵੀ