ਚੈਰੀਟੇਬਲ ਹਸਪਤਾਲ ਕਠਾਰ ਵਿਖੇ ਖੂਨਦਾਨ ਕੈਂਪ ਦਾ ਆਯੋਜਨ 31 ਨੂੰ

ਸ਼ਾਮ ਚੁਰਾਸੀ (ਕੁਲਦੀਪ ਚੂੰਬਰ) (ਸਮਾਜ ਵੀਕਲੀ)- ਬ੍ਰਹਮਲੀਨ 108 ਸੰਤ ਗਰੀਬ ਦਾਸ ਜੀ,ਅਮਰ ਸ਼ਹੀਦ ਸੰਤ ਰਾਮਾਨੰਦ ਜੀ ਅਤੇ ਬ੍ਰਹਮਲੀਨ 108 ਸੰਤ ਸੁਰਿੰਦਰ ਦਾਸ ਜੀ ਦੀ ਯਾਦ ਵਿੱਚ ਸੰਤ ਸਰਵਣ ਦਾਸ ਚੈਰੀਟੇਬਲ ਹਸਪਤਾਲ ਪਿੰਡ ਕੂਪੁਰ ਢੇਪੁਰ ਅੱਡਾ ਕਠਾਰ ਵਿਖੇ ਮਿਤੀ 31 ਜੁਲਾਈ ਦਿਨ ਸ਼ਨੀਵਾਰ ਨੂੰ ਦੁਪਹਿਰ 2 ਵਜੇ ਤੋਂ ਸ਼ਾਮ 7 ਵਜੇ ਤਕ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ।

ਆਪ ਸਭ ਨੂੰ ਬੇਨਤੀ ਹੈ ਕਿ ਇਸ ਸੇਵਾ ਕਾਰਜ ਦਾ ਹਿੱਸਾ ਬਣੋ।ਤੁਹਾਡੇ ਵਲੋਂ ਕੀਤਾ ਗਿਆ ਖੂਨ ਦਾਨ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ । ਐਨ ਆਰ ਆਈ ਸਭਾ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਪਿੰਡ ਕੂਪੁਰ ਢੇਪੁਰ ਅੱਡਾ ਕਠਾਰ ਵੱਲੋਂ ਇਹ ਕੈਂਪ ਲਗਾਇਆ ਜਾ ਰਿਹਾ ਹੈ । ਇਸ ਕੈਂਪ ਦਾ ਹਿੱਸਾ ਬਣਨ ਦੇ ਲਈ ਤੁਸੀ ਐਡਵੋਕੇਟ ਪਵਨ ਕੁਮਾਰ , ਮਨੋਜ ਕੁਮਾਰ , ਭਜਨ ਲਾਲ, ਨਰੇਸ਼ ਕੁਮਾਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਬੀਬੀ ਜੋਸ਼ ਵਲੋਂ ਪਿੰਡ ਹਰਗੜ੍ਹ ਵਿਖੇ ਵਰਕਰ ਮੀਟਿੰਗ ਕੀਤੀ
Next articleਗਾਇਕ ਜੱਸ ਇੰਦਰ ਨੇ “ਤੇਰੀ ਯਾਦ ਸੋਹਣੀਏ ਆਉਂਦੀ” ਟਰੈਕ ਨਾਲ ਦਿੱਤੀ ਦਸਤਕ