HOME ਬਲਾਕ ਬਚਾਓ ਸੰਘਰਸ਼ ਕਮੇਟੀ ਵੱਲੋਂ  30 ਅਪ੍ਰੈਲ ਦੇ ਧਰਨੇ ਦੀਆਂ ਤਿਆਰੀਆਂ ਮੁਕੰਮਲ...

ਬਲਾਕ ਬਚਾਓ ਸੰਘਰਸ਼ ਕਮੇਟੀ ਵੱਲੋਂ  30 ਅਪ੍ਰੈਲ ਦੇ ਧਰਨੇ ਦੀਆਂ ਤਿਆਰੀਆਂ ਮੁਕੰਮਲ ਬਲਾਕ ਮਹਿਤਪੁਰ ਵਿਚ ਹੀ ਰਹੇਗਾ  – ਨਰਿੰਦਰ ਸਿੰਘ ਬਾਜਵਾ  

1
ਮਹਿਤਪੁਰ,   (ਸਮਾਜ ਵੀਕਲੀ)   (ਹਰਜਿੰਦਰ ਸਿੰਘ ਚੰਦੀ)– ਪੰਜਾਬ ਸਰਕਾਰ ਵੱਲੋਂ ਪੁਨਰਗਠਨ ਅਧੀਨ ਮਹਿਤਪੁਰ ਬਲਾਕ ਦਾ ਮੁੱਦਾ ਸੁਰਖੀਆਂ ਵਿਚ ਹੈ। ਬਲਾਕ ਮਹਿਤਪੁਰ ਦੀਆਂ ਸੇਵਾਵਾਂ ਬਲਾਕ ਸ਼ਾਹਕੋਟ ਵਿਖੇ ਤਬਦੀਲ ਹੋਣ ਦੀਆਂ ਖਬਰਾਂ ਸਾਹਮਣੇ ਆਉਣ ਤੇ ਇਲਾਕੇ ਦੀਆਂ ਸਰਗਰਮ ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ  ਦੇ ਆਗੂਆਂ ਵੱਲੋਂ ਪੰਚਾ, ਸਰਪੰਚਾਂ ਨੂੰ ਨਾਲ ਲੈਕੇ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ।ਇਸ ਕੜੀ ਤਹਿਤ ਬਲਾਕ ਬਚਾਓ ਗਿਆਰਾਂ ਮੈਂਬਰੀ ਕਮੇਟੀ ਵੱਲੋਂ ਮਾਣਯੋਗ ਐਸ ਡੀ ਐਮ ਨਕੋਦਰ ਰਾਹੀਂ ਪੰਜਾਬ ਸਰਕਾਰ ਨੂੰ ਇਕ ਮੰਗ ਪੱਤਰ ਵੀ ਸੌਂਪਿਆ ਗਿਆ ਹੈ ਤਾਂ ਕਿ ਮਹਿਤਪੁਰ ਬਲਾਕ ਨਾਲ ਛੇੜਛਾੜ ਨਾ ਕੀਤੀ ਜਾਵੇ। ਬਲਾਕ ਦੀ ਹੋਂਦ ਬਚਾਉਣ ਲਈ ਇਕੱਠੀਆਂ ਸੰਘਰਸ਼ ਕਰ ਰਹੀਆਂ ਭਰਾਤਰੀ ਜਥੇਬੰਦੀਆਂ ਵੱਲੋਂ ਪਿੰਡਾ ਵਿੱਚ ਲਗਾਤਾਰ ਮੀਟਿੰਗਾਂ ਦਾ ਦੌਰ ਜੰਗੀ ਪੱਧਰ ਤੇ ਜਾਰੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਬੀਕੇਯੂ ਪੰਜਾਬ ਦੇ ਸੂਬਾ ਕੌਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ, ਜ਼ਿਲ੍ਹਾ ਮੀਤ ਪ੍ਰਧਾਨ ਸੋਢੀ ਸਿੰਘ, ਤਹਿਸੀਲ ਨਕੋਦਰ ਪ੍ਰਧਾਨ ਗੁਰਦੀਪ ਸਿੰਘ ਮੁਨੀਮ ਨੇ ਗਲਬਾਤ ਕਰਦਿਆਂ ਦੱਸਿਆ ਕਿ ਸਾਰੀਆਂ ਭਰਾਤਰੀ ਜਥੇਬੰਦੀਆਂ ਵੱਲੋਂ ਬਲਾਕ ਬਚਾਓ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਬਲਾਕ ਮਹਿਤਪੁਰ ਵਿਖੇ 30 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਵਿਸ਼ਾਲ ਧਰਨਾ ਲਗਾਇਆ ਜਾਵੇਗਾ ਇਸ ਵਿਚ ਬਲਾਕ ਮਹਿਤਪੁਰ ਦੇ ਪਿੰਡਾਂ ਦੀਆਂ ਪੰਚਾਇਤਾਂ, ਰਾਜਨੀਤਕ ਨੇਤਾਵਾਂ, ਅਤੇ ਲੋਕਾਂ ਨੂੰ ਹੁਮ ਹੁਮਾ ਕੇ ਪਹੁੰਚਣ ਦੀ ਅਪੀਲ ਕਰਦੇ ਹਾਂ। ਉਨ੍ਹਾਂ ਕਿਹਾ ਕਿ ਜਿੱਤ ਯਕੀਨੀ ਹੋਵੇਗੀ ਇਹ ਸਾਡੇ ਏਕੇ ਦੀ ਜਿੱਤ ਹੋਵੇਗੀ ਤੇ ਸੰਘਰਸ਼ ਵੀ ਜਿੱਤ ਤੱਕ ਜਾਰੀ ਰਹੇਗਾ। ਦੂਜੇ ਪਾਸੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਥੇਬੰਦੀਆਂ ਵੱਲੋਂ ਅਰੰਭੇ ਸੰਘਰਸ਼ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ। ਅੰਦਰ ਖਾਤੇ ਬਲਾਕ ਮਹਿਤਪੁਰ ਦੀਆਂ ਸੇਵਾਵਾਂ ਬਹਾਲ ਰੱਖਣ ਲਈ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਆਸ ਪਾਸ ਦੇ ਕੁਝ ਪਿੰਡਾਂ ਨੂੰ ਬਲਾਕ ਮਹਿਤਪੁਰ ਨਾਲ ਜੋੜਨ ਦੀਆਂ ਚਰਚਾਵਾਂ ਜਾਰੀ ਹਨ। ਕੁਲ ਮਿਲਾ ਕੇ ਸੰਘਰਸ਼ ਕਮੇਟੀ ਦੇ ਸੰਘਰਸ਼ ਨੂੰ ਬੂਰ ਪੈਂਦਾ ਦਿਖਾਈ ਦੇ ਰਿਹਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੀਟੀ ਯੂਨੀਵਰਸਿਟੀ ਨੇ ਰਚਨਾਤਮਕਤਾ ਅਤੇ ਨਵੀਨਤਾ ਨਾਲ ਵਿਸ਼ਵ ਡਿਜ਼ਾਈਨ ਦਿਵਸ ਮਨਾਇਆ
Next articleਇਤਿਹਾਸਿਕ ਸਥਾਨ ਅੰਬੇਡਕਰ  ਭਵਨ ਜਲੰਧਰ ‘ਚ ਬੁੱਧ ਜਯੰਤੀ12 ਮਈ ਨੂੰ ਮਨਾਈ ਜਾਏਗੀ