ਬਲਾਕ ਪ੍ਰਧਾਨ ਬਿੱਟੂ ਦੀ ਅਗਵਾਈ ਹੇਠ ਪਿੰਡ ਬੁਲੰਦਾ ਵਿਖੇ ਬੂਟੇ ਲਗਾਏ ਗਏ

ਮਹਿਤਪੁਰ (ਸਮਾਜ ਵੀਕਲੀ) (ਪੱਤਰ ਪ੍ਰੇਰਕ)– ਮਹਿਤਪੁਰ ਨਜ਼ਦੀਕ ਪਿੰਡ ਬੁਲੰਦਾ ਵਿਖੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਕ੍ਰਿਸ਼ਨ ਕੁਮਾਰ ਬਿਟੂ ਦੀ ਅਗਵਾਈ ਹੇਠ ਬੂਟੇ ਲਗਾਏ ਗਏ। ਲੋਕਾਂ ਵੱਲੋਂ ਇਸ ਕਾਰਜ ਦੀ ਚੁਫੇਰਿਓਂ ਸ਼ਲਾਘਾ ਕੀਤੀ ਗਈ।ਇਸ ਮੌਕੇ ਗੱਲਬਾਤ ਕਰਦਿਆਂ ਬਲਾਕ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਵਿਚ ਟੋਟਲ ਅਬਾਦੀ ਦੇ ਹਿਸਾਬ ਨਾਲ ਦਰਖਤਾਂ ਦੀ ਜ਼ਿਆਦਾ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਦਰਖਤਾਂ ਤੋਂ ਆਕਸੀਜਨ, ਫਲ, ਲਕੜ ਦਾ ਭਰਪੂਰ ਖਜ਼ਾਨਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਟੀਮ ਵੱਲੋਂ ਇਹ ਕਾਰਜ ਨਿਰੰਤਰ ਜਾਰੀ ਹੈ। ਅਸੀਂ ਏ ਸੀ ਵਾਸਤੇ ਹਜ਼ਾਰਾਂ ਰੁਪਏ ਖਰਚ ਕਰ ਦਿੰਦੇ ਹਾਂ। ਪਰ ਇਹ ਬੂਟੇ ਪੰਜਾਬ ਸਰਕਾਰ ਦੀਆਂ ਨਰਸਰੀਆਂ ਵਿਚੋਂ ਫ੍ਰੀ ਲਏ ਜਾ ਸਕਦੇ ਹਨ। ਜਿਨ੍ਹਾਂ ਪਿੰਡਾਂ ਵਿਚ ਲੋਕ ਆਪ ਇਹ ਕਾਰਜ ਨਹੀਂ ਕਰ ਸਕਦੇ ਉਹ ਨਰੇਗਾ ਵਰਕਰਾਂ ਦੀ ਮਦਦ ਲੈ ਸਕਦੇ ਹਨ। ਉਨ੍ਹਾਂ ਕਿਹਾ ਹੁਣ ਜ਼ਰੂਰੀ ਹੋ ਗਿਆ ਹੈ ਕਿ ਪੰਜਾਬ ਨੂੰ ਮਾਰੂਥਲ ਬਣਨ ਤੋਂ ਰੋਕਣ ਲਈ ਵਧ ਤੋਂ ਵਧ ਦਰਖਤ ਲਗਾਏ ਜਾਣ ਤਾਂ ਜੋ ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਸ ਮੌਕੇ ਸਰਬਜੀਤ ਸਾਗਰ, ਸਿਮਰਨਜੀਤ ਸਿੰਘ, ਸਤੀਸ਼ ਕੁਮਾਰ ਨੰਬਰਦਾਰ, ਬਲਵਿੰਦਰ ਗਿੱਲ, ਮੰਗਤ ਰਾਜ, ਮੈਡਮ ਮਾਰਥਾ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ਵਿੱਚ ਰੀਹਾਨ ਧੀਰ ਨੇ ਗੋਲਡ ਮੈਡਲ ਜਿੱਤਿਆ
Next articleਸੜਕਾਂ ‘ਤੇ ਰੁਲ਼ਦੀ ਲਾਵਾਰਸ-ਬੇਘਰ ਮਰੀਜ਼ ਦਰੋਪਤੀ ਨੂੰ ਸਰਾਭਾ ਆਸ਼ਰਮ ਨੇ ਸੰਭਾਲਿਆ