ਲੁਧਿਆਣਾ ਕਰਨੈਲ ਸਿੰਘ ਐੱਮ.ਏ.(ਸਮਾਜ ਵੀਕਲੀ)(ਕਰਨੈਲ ਸਿੰਘ ਐੱਮ.ਏ.) ਰਾਸ਼ਟਰੀ ਅਵਿਸ਼ਕਾਰ ਅਭਿਆਨ ਆਰ.ਏ. ਏ. ਦੇ ਅਧੀਨ ਸਾਇੰਸ/ਮੈਥ ਵਿਸ਼ੇ ਨਾਲ ਸੰਬੰਧਿਤ ਪ੍ਰਦਰਸ਼ਨੀ ਅਤੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਗੋਬਿੰਦਪੁਰ ਵਿਖੇ ਕਰਵਾਏ ਗਏ। ਜਿਸ ਵਿੱਚ ਵੱਖ-ਵੱਖ ਸਕੂਲਾਂ ਨੇ ਵੱਖ-ਵੱਖ ਥੀਮਾਂ ਵਿੱਚ ਭਾਗ ਲਿਆ। ਸਰਕਾਰੀ ਹਾਈ ਸਕੂਲ ਮੁਕੰਦਪੁਰ ਦੇ ਵਿੱਚੋਂ ਛੇਵੀਂ ਤੋਂ ਅੱਠਵੀਂ ਤੱਕ ਦੇ ਚਾਰ ਵਿਦਿਆਰਥੀਆਂ ਨੇ ਭਾਗ ਲਿਆ ਜਿਸ ਵਿੱਚ ਉਹਨਾਂ ਚਾਰਾਂ ਨੂੰ ਹੀ ਪੁਜੀਸ਼ਨਾਂ ਮਿਲੀਆਂ। ਇਸ ਵਿੱਚ ਪ੍ਰਭਜੋਤ ਸਿੰਘ ਜਮਾਤ ਸੱਤਵੀਂ ਨੇ ਟਰਾਂਸਪੋਰਟ ਅਤੇ ਕਮਿਊਨੀਕੇਸ਼ਨ ਥੀਮ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ । ਸੱਤਵੀਂ ਜਮਾਤ ਦੀ ਵਿਦਿਆਰਥਣ ਏਕਮਜੋਤ ਕੌਰ ਨੇ ਫੂਡ ਐਂਡ ਹੈਲਥ ਥੀਮ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਅੱਠਵੀਂ ਜਮਾਤ ਦੀ ਨਵਰੀਤ ਕੌਰ ਨੇ ਕੰਪਿਊਟਰਸ਼ਨਲ ਥਿੰਕਿੰਗ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਅੱਠਵੀਂ ਜਮਾਤ ਦੀ ਹਰਜੋਤ ਕੌਰ ਨੇ ਰਿਸੋਰਸ ਮੈਨੇਜਮੈਂਟ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ । ਇਸ ਤੋਂ ਬਿਨਾਂ ਨੌਵੀਂ ਤੋਂ ਦਸਵੀਂ ਦੇ ਮੁਕਾਬਲਿਆਂ ਵਿੱਚ ਅਨਮੋਲਪ੍ਰੀਤ ਕੌਰ ਨੇ ਫੂਡ ਅਤੇ ਹੈਲਥ ਥੀਮ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ । ਇਸ ਤੋਂ ਬਿਨਾਂ ਸੋਨਪ੍ਰੀਤ ਕੌਰ ਦਸਵੀਂ ਅਤੇ ਅਵਨੀਤ ਸਿੰਘ ਦਸਵੀਂ ਨੇ ਵੀ ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲਿਆ। ਬਲਾਕ ਡੇਹਲੋਂ 1 ਦੇ ਸਤਿਕਾਰਯੋਗ ਬੀ.ਐਨ.ਓ. ਮੈਡਮ ਸ਼੍ਰੀਮਤੀ ਅਲਕਾ ਪੁੰਜ ਅਤੇ ਹਰਗੋਬਿੰਦਪੁਰ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਗੁਰਮੀਤ ਕੌਰ ਜੀ ਦੁਆਰਾ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ ਗਈ ਅਤੇ ਉਨਾਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਾਰੀ ਤਿਆਰੀ ਸ਼੍ਰੀਮਤੀ ਗਗਨਦੀਪ ਕੌਰ ਸਾਇੰਸ ਮਿਸਟਰੈਸ ਵੱਲੋਂ ਕਰਵਾਈ ਗਈ ਅਤੇ ਉਨਾਂ ਨੇ ਬਤੌਰ ਜੱਜ ਇਸ ਕੰਪੀਟੀਸ਼ਨ ਵਿੱਚ ਆਪਣੀ ਸੇਵਾ ਨਿਭਾਈ। ਬਲਾਕ ਵੱਲੋਂ ਉਨਾਂ ਨੂੰ ਵੀ ਇੱਕ ਵਿਸ਼ੇਸ਼ ਸਨਮਾਨ ਚਿੰਨ੍ਹ ਦਿੱਤਾ ਗਿਆ । ਸਕੂਲ ਇੰਚਾਰਜ ਸ਼੍ਰੀਮਤੀ ਵਿਜੈ ਸ਼ਰਮਾ ਅਤੇ ਸਮੂਹ ਸਟਾਫ਼ ਸਰਕਾਰੀ ਹਾਈ ਸਕੂਲ ਮੁਕੰਦਪੁਰ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੱਤੀਆਂ ਗਈਆਂ। ਪਰਮਾਤਮਾ ਇਨ੍ਹਾਂ ਵਿਦਿਆਰਥੀਆਂ ਉੱਪਰ ਇੱਦਾਂ ਹੀ ਆਪਣਾ ਮਿਹਰ ਭਰਿਆ ਹੱਥ ਰੱਖੇ। ਇਸ ਸਮੇ ਸਕੂਲ ਸਟਾਫ ਦੇ ਇੰਚਾਰਜ ਤੇ ਬੱਚੇ ਵੀ ਹਾਜ਼ਰ ਸਨ l
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj